ਜਾਣੋ ਕਿੰਨੇ ਲੋਕ ਬੋਲਦੇ ਹਨ ਪੰਜਾਬੀ

Global Team
6 Min Read

ਭਾਰਤੀ

ਤੂੰ ਏ ਪੰਜਾਬੀਆਂ ਦੀ ਰੂਹ ਨੀ ਪੰਜਾਬੀਏ ।
ਮਿੱਠੀਏ, ਸੁਰੀਲੀਏ ਬੋਲੀਏ ਨੀ ਪੰਜਾਬੀਏ ।
ਪੰਜਾਬ ਵਿਚ ਅਨੇਕਾਂ ਭਾਸ਼ਾ ਬੋਲੀਆਂ ਜਾਂਦੀਆਂ ਹਨ ।ਜਿਨ੍ਹਾਂ ਵਿੱਚੋ ਪੰਜਾਬ ਦੇ ਵਾਸੀ ਪੰਜਾਬੀ ਭਾਸ਼ਾ ਨੂੰ ਤਰਜ਼ੀਹ ਦਿੰਦੇ ਹਨ ।ਪੰਜਾਬ ਵਿਚ ਹੀ ਨਹੀਂ ਹੁਣ ਤਾ ਪੰਜਾਬੀ ਭਾਸ਼ਾ ਵਿਦੇਸ਼ਾ ਵਿੱਚ ਵੀ ਮਾਨ ਪ੍ਰਾਪਤ ਕਰਨ ਲਗ ਪਈ ਹੈ।ਇਹ ਪੰਜਾਬੀਆਂ ਦੀ ਮਾਂ ਬੋਲੀ ਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਹੈ । ਪੰਜਾਬੀ ਭਾਸ਼ਾ ਵਿੱਚ ਸਿੱਖਾਂ ਦਾ ਮਹਾਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਲਿਖਿਆ ਗਿਆ ਹੈ । ਜਿਸ ਨੂੰ ਹਰ ਵਿਅਕਤੀ ਬੜੀ ਆਸਾਨੀ ਨਾਲ ਪੜ੍ਹ ਤੇ ਵਿਚਾਰ ਸਕਦਾ ਹੈ ।ਪਾਕਿਸਤਾਨ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਪੰਜਾਬੀ ਬੋਲੀ ਹੈ । ਜਿਸ ਤੇ ਉਥੋਂ ਦੇ ਲੋਕ ਵੀ ਮਾਣ ਮਹਿਸੂਸ ਕਰਦੇ ਹਨ । ਪੰਜਾਬੀ ਦੇ ਸ਼ਬਦਾਂ ਦੇ ਕਈ ਕਈ ਅਰਥ ਨਿਕਲਦੇ ਹਨ । ਜਿਨ੍ਹਾਂ ਨੂੰ ਕਿਤੇ ਵੀ ਵਰਤ ਸਕਦੇ ਹਾਂ ।ਪੰਜਾਬੀ ਭਾਸ਼ਾ ਨੂੰ 8.8 ਲੋਕ ਬੋਲਦੇ ਹਨ ।ਜੇਕਰ ਗੱਲ ਪੰਜਾਬੀ ਸੱਭਿਆਚਾਰ ਦੀ ਕੀਤੀ ਜਾਵੇ ਤਾਂ ਅਜਿਹਾ ਦੇਖਿਆ ਜਾਂਦਾ ਹੈ ਕਿ ਪੰਜਾਬੀ ਨੂੰ ਬਚਾਉਣ ਲਈ ਕਈ ਢੰਗ ਤਰੀਕੇ ਵਰਤੇ ਜਾਂਦੇ ਹਨ ।ਪੰਜਾਬੀ ਭਾਸ਼ਾ ਨਾਲ ਸੰਬੰਧਤ ਬੋਲੀ ਜਾਂਦੀਆਂ ਬੋਲੀਆਂ ਸਿੰਧ ਨਦੀ ਤੋਂ ਅੰਬਾਲੇ ਦੇ ਇਲਾਕੇ ਵਿਚਕਾਰ ਹੀ ਮਿਲਦੀਆਂ ਹਨ| ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਆਖਿਆ ਜਾਂਦਾ ਹੈ| ਪੰਜਾਬੀ ਦੇ ਨਾਮ ਤੋਂ ਹੀ ਸਾਫ ਜਾਹਿਰ ਹੁੰਦਾ ਹੈ ਕਿ ਇਹ ਮੁੱਖ ਤੌਰ ਤੇ ਪੰਜਾਬ ਦੀ ਭਾਸ਼ਾ ਹੈ| ਇਹ ਪਾਕਿਸਤਾਨ ਤੇ ਇਧਰਲੇ ਪੰਜਾਬ ਵਿੱਚ ਬੋਲੀ ਜਾਂਦੀ ਮੁੱਖ ਭਾਸ਼ਾ ਹੈ| ਸਿੰਧ ਦੇ ਕੰਢੇ ਲਹਿੰਦੀ ਬੋਲੀ ਵਰਤੀ ਜਾਂਦੀ ਹੈ| ਲਹਿੰਦੀ ਦਾ ਸੰਬੰਧ ਜਿਤਨਾ ਸਿੰਧੀ ਨਾਲ ਹੈ ਓਨਾ ਹੀ ਪੰਜਾਬੀ ਨਾਲ ਸੰਬੰਧ ਢੁੱਕਦਾ ਹੈ| ਉਤਰ ਪੂਰਬ ਵੱਲ ਪਹਾੜੀ ਰਿਆਸਤਾਂ ਸ਼ਿਮਲਾ ਕੁੱਲੂ ਆਦਿ ਇਲਾਕਿਆਂ ਵਿੱਚ ਪਹਾੜੀ ਬੋਲੀ ਜਾਂਦੀ ਹੈ ਤੇ ਹਰਿਆਣਾਂ ਸੂਬੇ ਵਿੱਚ ਹਰਿਆਣਵੀ ਭਾਸ਼ਾ ਜੋ ਹਿੰਦੀ ਨਾਲ ਸੰਬੰਧਤ ਹੈ ਬੋਲੀ ਜਾਂਦੀ ਹੈ| ਪਰੰਤੂ ਕਰਨਾਲ ਹਿਸਾਰ ਗੁੜਗਾਵਾਂ ਫਰੀਦਾਬਾਦ ਆਦਿ ਜਿਲ੍ਹਿਆਂ ਵਿੱਚ ਪੰਜਾਬੀ ਵਸੋਂ ਵੀ ਬਹੁਤ ਹੈ ਜਿਸ ਕਰਕੇ ਇਨ੍ਹਾਂ ਜਿਲ੍ਹਿਆਂ ਵਿੱਚ ਵੀ ਪੰਜਾਬੀ ਬੋਲਣ ਦੇ ਨਾਲ-ਨਾਲ ਆਮ ਸਮਝੀ ਜਾਣ ਵਾਲੀ ਭਾਸ਼ਾ ਬੋਲੀ ਜਾਂਦੀ ਹੈ| ਦਿੱਲੀ ਵਿੱਚ ਲੱਖਾਂ ਦੀ ਤਦਾਦ ਵਿੱਚ ਪੰਜਾਬੀ ਵਸੋਂ ਹੋਣ ਕਰਕੇ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ ।

ਸ੍ਰੀ ਆਦਿ ਗ੍ਰੰਥ ਦੀ ਸੌਲ੍ਹਵੀਂ ਸਦੀ ਵਿੱਚ ਸਥਾਪਨਾ ਹੋਈ| ਇਸ ਵਿੱਚ ਬਹੁਤਾ ਭਾਗ ਸਿੱਖ ਗੁਰੂ ਸਾਹਿਬਾਨਾਂ ਦੇ ਨਾਲ ਸੰਬੰਧਤ ਹੈ ਪਰੰਤੂ ਦੀ ਮੁੱਖ ਤੌਰ ਤੇ ਲਿਪੀ ਗੁਰਮੁੱਖੀ ਹੈ| ਇਸ ਦਾ ਕੁਝ ਭਾਗ ਪੁਰਾਤਨ ਪੰਜਾਬੀ ਤੇ ਕੁਝ ਭਾਗ ਪੁਰਾਤਨ ਹਿੰਦੀ ਵਿੱਚ ਹੈ| ਉਸ ਸਮੇਂ ਭਾਰਤ ਦੇ ਸਾਰੇ ਅਧਿਆਤਮਿਕ ਆਗੂ ਧਰਮ ਦਾ ਪ੍ਰਚਾਰ ਆਮ ਲੋਕਾਂ ਨੂੰ ਸਮਝ ਆਉਣ ਵਾਲੀ ਲੋਕ ਬੋਲੀ ਵਿੱਚ ਹੀ ਕਰਦੇ ਸਨ| ਇਹ ਸਾਧ ਭਾਸ਼ਾ ਪੰਜਾਬੀ ਹਿੰਦੀ ਭਾਸ਼ਾ ਅਤੇ ਬ੍ਰਜ ਭਾਸ਼ਾ ਦਾ ਇਕ ਸੰਗਮ ਅਰਥਾਤ ਖਿਚੜੀ ਹੈ| ਗੁਰਬਾਣੀ ਵਿੱਚ ਵਰਤੀ ਹਿੰਦੀ ਭਾਸ਼ਾ ਉਪਰ ਕਿਤੇ ਕਿਤੇ ਪੰਜਾਬੀ ਸ਼ਬਦ ਭਾਰੂ ਲੱਗਦੇ ਹਨ| ਅਰਥਾਤ ਹਿੰਦੀ ਪੰਜਾਬੀ ਸ਼ਬਦ ਰੂਪ ਤੌਰ ਤੇ, ਮਿਲੇ ਲਗਦੇ ਹਨ|ਪੰਜਾਬੀ ਦੁਨੀਆ ਦੇ ਜਿਹੜੇ – ਜਿਹੜੇ ਵੀ ਮੁਲਕਾਂ ਵਿੱਚ ਵਸੇ ਹੋਏ ਹਨ, ਉਹਨਾਂ ਮੁਲਕਾਂ ਵਿੱਚ ਪੰਜਾਬੀ ਬੋਲੀ ਨੂੰ ਘੱਟ ਗਿਣਤੀ ਭਾਸ਼ਾ ਦੀ ਬੋਲੀ ਦੇ ਵਜੋਂ ਜਾਣਿਆ ਜਾਂਦਾ ਹੈ । ਪਰ ਕਨੇਡਾ ਵਿੱਚ ਪੰਜਾਬੀਆਂ ਦੀ ਬਹੁਗਿਣਤੀ ਵਿੱਚ ਵਸੋਂ ਹੋਣ ਕਰਕੇ ਕਨੇਡਾ ਦੀ ਸਾਲ 2011 ਈ. ਦੀ ਮਰਦੁਮਸ਼ਮਾਰੀ ਅਨੁਸਾਰ ਪੰਜਾਬੀ ਇਥੋਂ ਦੀਆਂ ਪ੍ਰਮੁੱਖ ਭਾਸ਼ਾਵਾਂ ਵਿੱਚੋਂ ਤੀਜੇ ਨੰਬਰ ਦੀ ਆਮ ਬੋਲੀ ਜਾਣ ਵਾਲੀ ਭਾਸ਼ਾ ਬਣ ਗਈ ਹੈ । ਸਮੇ ਦੇ ਬਦਲਾਅ ਨੇ ਵੀ ਪੰਜਾਬੀ ਬੋਲੀ ਉੱਤੇ ਆਪਣਾ ਕਾਫ਼ੀ ਪ੍ਰਭਾਵ ਪਾਇਆ ਹੈ । ਸੰਨ 1947 ਦੀ ਭਾਰਤ-ਪਾਕ ਵੰਡ ਨਾਲ ਅਸਲ ਪੁਰਾਤਨ ਪੰਜਾਬ ਲਹਿੰਦਾ ਪੰਜਾਬ ਅਤੇ ਚੜ੍ਹਦਾ ਪੰਜਾਬ ਨਾਵਾਂ ਦੇ ਦੋ ਪੰਜਾਬਾਂ ਵਿੱਚ ਵੰਡਿਆ ਗਿਆ । ਇਸਦੇ ਨਾਲ ਪੰਜਾਬੀ ਬੋਲੀ ਨਾਲ ਜੁੜੇ ਸੱਭਿਆਚਾਰ ਅਤੇ ਸਮਾਜਕ ਵੰਨਗੀਆਂ ਵਿੱਚ ਵੀ ਵੰਡੀਆਂ ਪੈ ਗਈਆਂ । ਆਧੁਨਿਕ ਯੁੱਗ ਵਿੱਚ ਆਏ ਨਵੀਨੀਕਰਨ ਅਤੇ ਪੱਛਮੀ ਸੱਭਿਆਚਾਰ ਦੇ ਅਸਰ ਹੇਠ ਆ ਕੇ ਆਧੁਨਿਕ ਪੰਜਾਬੀ ਬੋਲੀ ਅਤੇ ਪੰਜਾਬੀ ਭਾਸ਼ਾ ਦੂਸਰੀਆਂ ਹੋਰ ਅੰਗਰੇਜ਼ੀ , ਹਿੰਦੀ ਆਦਿ ਜਿਹੀਆਂ ਭਾਸ਼ਾਵਾਂ ਤੋਂ ਕਾਫ਼ੀ ਪ੍ਰਭਾਵਿਤ ਹੋਈ ਹੈ। ਪੰਜਾਬੀ ਦਾ ਅੰਗਰੇਜ਼ੀ ਭਾਸ਼ਾ ਵਾਂਗ ਪੂਰੇ ਵਿਸ਼ਵ ਵਿੱਚ ਪ੍ਰਸਾਰ ਹੋ ਗਿਆ ਹੈ । ਇਸ ਲਈ ਇਸ ਵਿੱਚ ਉੱਥੋਂ ਦੇ ਵੱਖ ਵੱਖ ਲੋੜੀਂਦੇ ਸ਼ਬਦਾਂ ਦਾ ਮਿਲਾਨ ਹੋ ਗਿਆ ਹੈ । ਜਦੋਂ ਕਿ ਜਿਆਦਾਤਰ ਬਹੁਤੇ ਸ਼ਬਦ ਹਿੰਦੀ ਅਤੇ ਉਰਦੂ ਭਾਸ਼ਾ ਵਿੱਚੋਂ ਸ਼ਾਮਿਲ ਹੋਏ ਹਨ । ਪਰ ਸਾਨੂੰ ਗਹੁ ਨਾਲ ਸਮਝਣ ਤੇ ਇਹ ਵੀ ਪਤਾ ਲੱਗਦਾ ਹੈ ਕਿ ਪੰਜਾਬੀ ਵਿੱਚ ਡੱਚ ਅਤੇ ਸਪੈਨਿਸ਼ ਭਾਸ਼ਾ ਦੇ ਸ਼ਬਦ ਵੀ ਕਈ ਜਗ੍ਹਾ ਪੜ੍ਹਨ ਅਤੇ ਸੁਣਨ ਨੂੰ ਮਿਲਦੇ ਹਨ ।

ਪੰਜਾਬੀ ਬੋਲੀ ਬੋਲਣ ਵਾਲੇ ਲੋਕਾਂ ਦੀ ਇੰਨੀ ਵੱਡੀ ਤਾਦਾਦ ਦੇ ਅੰਕੜੇ ਇਹ ਸਿੱਧ ਕਰਦੇ ਹਨ ਕਿ ਪੰਜਾਬੀ ਬੋਲੀ ਸੰਸਾਰ ਦੀਆਂ ਪਹਿਲੀਆਂ 10 ਪ੍ਰਮੁੱਖ ਹਰਮਨ ਪਿਆਰੀਆਂ ਬੋਲੀਆਂ ਵਿੱਚ ਆਪਣਾ ਇੱਕ ਵੱਖਰਾ ਸਥਾਨ ਰੱਖਦੀ ਹੈ । ਭਾਵੇਂ ਕਿ ਭਾਰਤ ਵਿੱਚ ਜੁਲਾਈ 1951 ਦੀ ਮਰਦੁਮਸ਼ਮਾਰੀ ਸਮੇ ਪੰਜਾਬ ਵਿੱਚ ਉਸ ਵਕਤ ਮੌਜੂਦ ਇੱਕ ਮਹਾਸਾ ਪ੍ਰਿੰਟਿੰਗ ਪ੍ਰੈੱਸ ਵਲੋਂ ਪੰਜਾਬ ਦੇ ਹਿੰਦੂ ਪੰਜਾਬੀ ਲੋਕਾਂ ਦੀ ਮਾਂ-ਬੋਲੀ ਪੰਜਾਬੀ ਨੂੰ ਉਹਨਾਂ ਦੀ ਮਾਂ-ਬੋਲੀ ਹਿੰਦੀ ਵਿੱਚ ਤਬਦੀਲ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਦਿੱਤਾ ਸੀ। ਉਸ ਸਮੇ ਉਸਨੂੰ ਹਿੰਦੂ-ਸਿੱਖ ਭਾਈਚਾਰਕ ਸਾਂਝ ਨੂੰ ਸੰਨ੍ਹ ਲਗਾਉਣ ਵਿੱਚ ਕਾਫ਼ੀ ਹੱਦ ਤੱਕ ਸਫਲਤਾ ਵੀ ਮਿਲ ਗਈ ਸੀ । ਇਸੇ ਕਾਰਨ 1951 ਦੀ ਮਰਦੁਮਸ਼ਮਾਰੀ ਵੇਲੇ ਹਰ ਸਿੱਖ ਨੇ ਆਪਣੀ ਮਾਂ-ਬੋਲੀ ਨੂੰ ਪੰਜਾਬੀ ਲਿਖਵਾਇਆ ਸੀ ਅਤੇ ਹਰ ਹਿੰਦੂ ਨੇ ਆਪਣੀ ਮਾਂ-ਬੋਲੀ ਨੂੰ ਹਿੰਦੀ ਲਿਖਵਾਇਆ ਸੀ ।ਸੰਸਾਰ ਭਰ ਦੀਆਂ ਬੋਲੀਆਂ ਦੀ ਵਿਸ਼ਵਗਿਆਨਕੋਸ਼ ‘ਐਥਨੋਲੋਗ’ ਅਨੁਸਾਰ ਪੂਰੀ ਦੁਨੀਆ ਵਿੱਚ 8.8 ਕਰੋੜ ਵਿਅਕਤੀ ਪੰਜਾਬੀ ਬੋਲੀ ਬੋਲਦੇ ਹਨ। ਇਸੇ ਕਰਕੇ ਪੰਜਾਬੀ ਨੂੰ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਦਸਵੀਂ ਬੋਲੀ ਮੰਨਿਆ ਗਿਆ ਹੈ । ਭਾਰਤ ਦੀ 2011 ਦੀ ਮਰਦੁਮਸ਼ਮਾਰੀ ਅਨੁਸਾਰ ਸਮੁੱਚੇ ਭਾਰਤ ਵਿੱਚ 3,11,44,095 ਲੋਕ ਪੰਜਾਬੀ ਬੋਲਦੇ ਹਨ ਅਤੇ ਪਾਕਿਸਤਾਨ ਦੀ 2008 ਦੀ ਮਰਦੁਮਸ਼ਮਾਰੀ ਅਨੁਸਾਰ ਪੂਰੇ ਪਾਕਿਸਤਾਨ ਵਿੱਚ 76,334,300 ਲੋਕ ਪੰਜਾਬੀ ਬੋਲਦੇ ਹਨ ।

- Advertisement -

 

Share this Article
Leave a comment