ਕੇ ਐਲ ਸਹਿਗਲ – ਜ਼ਿੰਦਗੀ ਦੇ ਉਤਰਾਅ ਚੜ੍ਹਾਅ ਹੰਢਾ ਕੇ ਬਣਿਆ ਸੀ ਵੱਡਾ ਕਲਾਕਾਰ

TeamGlobalPunjab
3 Min Read

-ਅਵਤਾਰ ਸਿੰਘ

ਕੁੰਦਨ ਲਾਲ ਸਹਿਗਲ ਖੱਬੇ ਪੱਖੀ ਕਲਾਕਾਰਾਂ ਵਿੱਚ ਬਹੁਤ ਮਕਬੂਲ ਰਹੇ। ਕਮਿਉਨਿਸਟਾਂ ਤੋਂ ਉਹ ਬਹੁਤ ਪ੍ਰਭਾਵਤ ਸਨ ਤੇ ਉਨ੍ਹਾਂ ਦੀ ਆਰਥਿਕ ਮੱਦਦ ਵੀ ਕਰਦੇ ਰਹਿੰਦੇ ਸਨ।

11 ਅਪ੍ਰੈਲ 1904 ਨੂੰ ਉਨ੍ਹਾਂ ਦਾ ਜਨਮ ਜੰਮੂ ਵਿੱਚ ਹੋਇਆ ਤੇ ਉਥੇ ਹੀ ਸੰਗੀਤ ਦੀ ਮੁੱਢਲੀ ਸਿੱਖਿਆ ਹਾਸਲ ਕੀਤੀ। ਉਨ੍ਹਾਂ ਦਾ ਪਿਛੋਕੜ ਜਲੰਧਰ ਸੀ, ਇਥੇ ਆ ਕੇ ਬਿਜਲੀ ਬੋਰਡ ਵਿੱਚ ਨੌਕਰੀ ਕਰਨ ਲੱਗੇ ਤੇ ਫਿਰ ਮਿਲਟਰੀ ਵਿੱਚ ਨੌਕਰੀ ਕਰਨ ਲੱਗ ਪਏ। ਉਥੇ ਉਨ੍ਹਾਂ ਨੇ ਕਲੱਬਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ।

ਉਥੋਂ ਨੌਕਰੀ ਛੱਡ ਕੇ ਰੇਲਵੇ ਵਿੱਚ ਤੇ ਫਿਰ ਟਾਈਪ ਰਾਇਟਰ ਕੰਪਨੀ ਰਮਿੰਗਟਨ ਵਿੱਚ ਸੇਲਜ਼ ਕੰਪਨੀ ਦਾ ਕੰਮ ਕਰਦਿਆਂ ਕਈ ਸ਼ਹਿਰ ਘੁੰਮੇ। ਕਲਕੱਤੇ ਨਿਊ ਥੀਏਟਰ ਦੇ ਲਾਗੇ ਸਾੜੀਆਂ ਵੇਚਣ ਲੱਗ ਪਏ।

- Advertisement -

ਉਥੇ ਉਸਨੂੰ ਨਿਉ ਥੀਏਟਰ ਨੇ 1932 ਵਿਚ ‘ਮੁਹਬਤ ਕੇ! ਆਂਸੂ’ ਫਿਲਮ ਰਾਹੀਂ ਪਰਦੇ ‘ਤੇ ਲੈ ਆਂਦਾ। ਉਸੇ ਸਾਲ ਦੋ ਹੋਰ ਤੇ ਅਗਲੇ ਸਾਲ ਚਾਰ ਫਿਲਮਾਂ ‘ਚ ਕੰਮ ਕੀਤਾ ਤੇ 1935 ‘ਚ ਫਿਲਮ ‘ਦੇਵਦਾਸ’ ਨੇ ਰਾਤੋ ਰਾਤ ਉਨ੍ਹਾਂ ਨੂੰ ਸੁਪਰ ਸਟਾਰ ਬਣਾ ਦਿੱਤਾ।

ਉਨ੍ਹਾਂ ਹਿੰਦੀ, ਬੰਗਲਾ ‘ਚ 35 ਤੇ ਇਕ ਤਾਮਿਲ ਫਿਲਮ ਵਿੱਚ ਕੰਮ ਕੀਤਾ। ਹਿੰਦੀ ਦੇ 109, ਬੰਗਾਲੀ 31 ਤੇ ਤਾਮਿਲ, ਪੰਜਾਬੀ, ਬੰਗਲਾ ਤੇ ਫਾਰਸੀ ਵਿੱਚ ਗੀਤ ਗਜ਼ਲਾਂ ਗਾਈਆਂ।

ਉਨ੍ਹਾਂ ਗਰੀਬੀ ਦੇ ਦਿਨ ਵੀ ਬਹੁਤ ਵੇਖੇ ਇਕ ਵਾਰ ਭੁੱਖ ਨਾਲ ਕਾਨਪੁਰ ਵਿੱਚ ਡਿੱਗ ਪਏ ਤਾਂ ਉਥੋਂ ਮਜਦੂਰਾਂ ਨੇ ਉਸ ਨੂੰ ਚੁੱਕ ਕੇ ਕੋਠੜੀ ਵਿੱਚ ਲਿਆ ਕੇ ਰੋਟੀ ਖਵਾਈ। ਜਦ ਉਹ ਸਟਾਰ ਬਣੇ ਤਾਂ ਦੁਬਾਰਾ ਕਾਨਪੁਰ ਆ ਕੇ ਉਸ ਥਾਂ ਰੋਟੀ ਖਾਧੀ।

ਉਨ੍ਹਾਂ ਪਹਿਲੀ ਵਾਰ ਸ਼ਰਾਬ ਉਦੋਂ ਪੀਤੀ ਜਦੋਂ ਉਸਨੂੰ ‘ਧੂਪ ਛਾਂ’ ਫਿਲਮ ‘ਚ ਨਾ ਲਿਆ ਗਿਆ ਜਿਸਦਾ ਬਾਅਦ ਵਿੱਚ ਨਿਤਨ ਬੋਸ ਨਿਰਮਾਤਾ ਪਛਤਾਵਾ ਕਰਦਾ ਰਿਹਾ ਕਿਉਕਿ ਸ਼ਰਾਬ ਦੀ ਆਦਤ ਨੇ ਉਨ੍ਹਾਂ ਦੀ ਸਿਹਤ ਬਹੁਤ ਕਮਜ਼ੋਰ ਕਰ ਦਿੱਤੀ, ਉਹ ਸ਼ਰਾਬ ਪੀ ਕੇ ਹੀ ਗਾਉਦੇ ਸੀ।

ਉਨ੍ਹਾਂ ਦੇ ਦੋ ਜਨੂੰਨ ਸਨ ਸੰਗੀਤ ਤੇ ਸ਼ਰਾਬ, ਇਕ ਨੇ ਉਸ ਨੂੰ ਬਣਾਇਆ ਤੇ ਦੂਜੇ ਨੇ ਤਬਾਹ ਕੀਤਾ। ਇਕ ਵਾਰ ਉਨ੍ਹਾਂ ਬਿਨਾ ਸ਼ਰਾਬ ਪੀਣ ਤੋਂ ਗੀਤ ਗਾਇਆ ਤਾਂ ਨੌਸ਼ਾਦ ਫਿਲਮ ਨਿਰਮਾਤਾ ਨੇ ਕਿਹਾ ਕਿ ਤੂੰ ਏਨਾ ਵਧੀਆ ਸ਼ਰਾਬ ਤੋਂ ਬਿਨਾ ਗੀਤ ਗਾ ਸਕਦਾ ਸੀ, ਤੇਰੇ ਉਹ ਲੋਕ ਦੁਸ਼ਮਣ ਹਨ ਜਿਨ੍ਹਾਂ ਨੇ ਸ਼ਰਾਬ ਪੀ ਕੇ ਗਾਉਣ ਲਈ ਕਿਹਾ। ਅਖੀਰ ਇਸ ਕਲਾਕਾਰ ਦਾ 18 ਜਨਵਰੀ, 1947 ਨੂੰ ਜਲੰਧਰ ‘ਚ ਦੇਹਾਂਤ ਹੋ ਗਿਆ ਪਰ ਉਸ ਦੇ ਗਾਏ ਨਗਮੇ ਅੱਜ ਵੀ ਅਮਰ ਹਨ।

- Advertisement -
Share this Article
Leave a comment