ਆਹ ਦੇਖੋ ਕਿਉਂ ਕੀਤਾ ਹੈ ਗੱਗੂ ਗਿੱਲ ਨੇ ਪੰਜਾਬੀ ਫਿਲਮ ਆਸਰਾ ‘ਚ ਕੰਮ! ਆਪਣੇ ਮੂੰਹੋਂ ਦੱਸੀ ਸੱਚਾਈ

TeamGlobalPunjab
9 Min Read

ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤੇ ਪ੍ਰਸਿੱਧ ਪੰਜਾਬੀ ਅਦਾਕਾਰ ਗੱਗੂ ਗਿੱਲ ਦਾ ਨਾਮ ਨਾ ਆਵੇ ਇਹ ਹੋ ਨਹੀਂ ਸਕਦਾ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਅਨੇਕਾਂ ਮਕਬੂਲ ਫਿਲਮਾਂ ਦਿੱਤੀਆਂ ਅਤੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣੇ। ਜੇਕਰ ਉਨ੍ਹਾਂ ਦੀ ਤਾਜ਼ਾ ਫਿਲਮ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਫਿਲਮ ਆਸਰਾ ਨਾਲ ਧਮਾਲਾਂ ਪਾਉਣ ਜਾ ਰਹੇ ਹਨ। ਦੱਸਣਯੋਗ ਹੈ ਇਹ ਪੰਜਾਬੀ ਰਾਜ ਕੁਮਾਰ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। ਹੁਣ ਪੇਸ਼ ਹੈ ਫਿਲਮ ਆਸਰਾ ਦੇ ਸੁਪਰਸਟਾਰ ਗੱਗੂ ਗਿੱਲ ਅਤੇ ਫਿਲਮ ਪ੍ਰੋਡਿਊਸਰ ਰਾਜ ਕੁਮਾਰ ਨਾਲ ਸਾਡੇ ਇੰਟਰਟੇਨਮੈਂਟ ਚੈੱਨਲ ਦੇ ਖਾਸ ਪ੍ਰੋਗਰਾਮ ਕੈਫੇ ਪੰਜਾਬੀ ਦੀ ਇੱਕ ਖਾਸ ਰਿਪੋਰਟ।

Contents
ਜਗਮੀਤ ਕੌਰ : ਤੁਹਾਨੂੰ ਮੂਵੀ ਆਫਰ ਹੋਣ ‘ਤੇ ਤੁਹਾਡੇ ਦਿਮਾਗ ਦਾ ਸਭ ਤੋਂ ਪਹਿਲਾ ਸਵਾਲ ਕੀ ਸੀ?ਜਗਮੀਤ ਕੌਰ : ਇਸ ਫਿਲਮ ਵਿੱਚ ਤੁਹਾਨੂੰ ਕੀ ਵੱਖਰੀ ਗੱਲ ਲੱਗੀ ਹੈ ਕਿ ਤੁਸੀਂ ਇਸ ਨੂੰ ਹੀ ਪ੍ਰੋਡਿਊਸ ਕਰਨ ਬਾਰੇ ਸੋਚਿਆ?ਜਗਮੀਤ ਕੌਰ : ਤੁਹਾਨੂੰ ਭੋਜਪੁਰੀ ਫਿਲਮਾ ਦੀ ਅਦਾਕਾਰਾ ਰਾਣੀ ਚੈਟਰਜੀ ਨਾਲ ਕੰਮ ਕਰਕੇ ਕਿਸ ਤਰ੍ਹਾਂ ਲੱਗਾ?ਜਗਮੀਤ ਕੌਰ : ਕੀ ਤੁਹਾਡੇ ਸੈੱਟ ‘ਤੇ ਕਦੀ ਕਿਸੇ ਨੇ ਤੁਹਾਡੇ ਨਾਲ ਮਸਤੀ ਕੀਤੀ ਹੈ ਕਿਉਂਕਿ ਤੁਸੀਂ ਰੋਅਬ ਵਾਲੇ ਕਿਰਦਾਰ ਨਿਭਾਉਂਦੇ ਹੋਂ?ਜਗਮੀਤ ਕੌਰ : ਕੀ ਤੁਹਾਨੂੰ ਸੈੱਟ ‘ਤੇ ਗੱਗੂ ਗਿੱਲ ਦੀ ਕੋਈ ਅਜਿਹੀ ਗੱਲ ਲੱਗੀ ਜਿਸ ਨੇ ਤੁਹਾਨੂੰ ਆਕਰਸ਼ਿਤ ਕੀਤਾ ਹੋਵੇ?ਜਗਮੀਤ ਕੌਰ : ਰਾਜ ਕੁਮਾਰ ਜੀ ਤੁਸੀਂ ਭੂਤਾਂ ਵਿੱਚ ਯਕੀਨ ਕਰਦੇ ਹੋ?ਜਗਮੀਤ ਕੌਰ : ਤੁਹਾਡਾ ਪਸੰਦੀਦਾ ਡਾਇਲਾਗ ਕਿਹੜਾ ਹੈ?ਤੁਸੀਂ ਕਿਸ ਫਿਲਮ ਵਿੱਚ ਸਭ ਤੋਂ ਵੱਧ ਸਹੁੰਆਂ ਖਾਦੀਆਂ?ਜਗਮੀਤ ਕੌਰ : ਤੁਹਾਡੇ ਜਵਾਨੀ ਵਾਲੇ ਅਤੇ ਹੁਣ ਵਾਲੇ ਸਮੇਂ ਵਿੱਚ ਤੁਸੀਂ ਕੀ ਫਰਕ ਸਮਝਦੇ ਹੋਂ?

ਜਗਮੀਤ ਕੌਰ : ਤੁਹਾਨੂੰ ਮੂਵੀ ਆਫਰ ਹੋਣ ‘ਤੇ ਤੁਹਾਡੇ ਦਿਮਾਗ ਦਾ ਸਭ ਤੋਂ ਪਹਿਲਾ ਸਵਾਲ ਕੀ ਸੀ?

ਗੱਗੂ ਗਿੱਲ : ਸਭ ਤੋਂ ਪਹਿਲਾਂ ਤਾਂ ਮੈਨੂੰ ਫਿਲਮ ਦੀ ਕਹਾਣੀ ਬਹੁਤ ਵਧੀਆ ਲੱਗੀ ਤੇ ਦੂਜੀ ਗੱਲ ਮੈਂ ਜੋ ਕਿਰਦਾਰ ਇਸ ਫਿਲਮ ਵਿੱਚ ਨਿਭਾ ਰਿਹਾ ਉਹ ਮੈਂ ਪਹਿਲਾਂ ਕਦੇ ਨਹੀਂ ਕੀਤਾ, ਕਿਉਂਕਿ ਮੈਂ ਕਦੀ ਸ਼ਰਾਬ ਨਹੀਂ ਪੀਤੀ। ਇਸ ਫਿਲਮ ਵਿੱਚ ਮੈਨੂੰ ਇਹ ਕਿਰਦਾਰ ਕਰਨ ਨੂੰ ਮਿਲਿਆ ਜੋ ਹਕੀਕਤ ਵਿੱਚ ਮੇਰੇ ਲਈ ਇੱਕ ਚੈਲਜ ਵੀ ਸੀ। ਬਾਕੀ ਚਾਰ ਬੱਚੇ ਵੀ ਹਨ ਤੇ ਫਿਲਮ ਦਾ ਸੈਟਅਪ ਵੀ ਬਹੁਤ ਵਧੀਆ ਹੈ ਜਿਨ੍ਹਾਂ ਸਭ ਨੇ ਮੈਨੂੰ ਮੁਤਾਸਰ ਕੀਤਾ। ਫਿਲਮ ਵਿੱਚ 60 ਪ੍ਰਤੀਸ਼ਤ ਗੀਤ ਤੇ ਕਾਮੈਡੀ ਦਾ ਮਸਾਲਾ ਹੈ ਤੇ ਬਾਕੀ 40 ਪ੍ਰਤੀਸ਼ਤ ਫਿਲਮ ਬਹੁਤ ਜਜ਼ਬਾਤੀ ਹੈ ਜੋ ਅਖੀਰ ਵਿੱਚ ਬਹੁਤ ਹੀ ਜਜ਼ਬਾਤੀ ਹੋ ਜਾਂਦੀ ਹੈ।

ਜਗਮੀਤ ਕੌਰ : ਇਸ ਫਿਲਮ ਵਿੱਚ ਤੁਹਾਨੂੰ ਕੀ ਵੱਖਰੀ ਗੱਲ ਲੱਗੀ ਹੈ ਕਿ ਤੁਸੀਂ ਇਸ ਨੂੰ ਹੀ ਪ੍ਰੋਡਿਊਸ ਕਰਨ ਬਾਰੇ ਸੋਚਿਆ?

- Advertisement -

ਰਾਜ ਕੁਮਾਰ : ਪਹਿਲਾਂ ਤਾਂ ਮੈਨੂੰ ਇਸ ਫਿਲਮ ਦੀ ਕਹਾਣੀ ਬਹੁਤ ਵਧੀਆ ਲੱਗੀ। ਇਸ ਫਿਲਮ ਵਿੱਚ ਇੱਕ ਸੁਖੀ ਪਰਿਵਾਰ ਦੀ ਕਹਾਣੀ ਨੂੰ ਪੇਸ ਕੀਤਾ ਗਿਆ ਹੈ, ਜ਼ੋ ਇੱਕ ਅਨਾਥ ਆਸ਼ਰਮ ਵਿੱਚ ਰਹਿੰਦਾ ਹੈ ਤੇ ਕਿਸੇ ਦੁਰਘਟਨਾ ਵਰਤਦੀ ਹੈ ਜਿਸ ਨਾਲ ਪਰਿਵਾਰ ਦੇ ਦੋਵਾਂ ਜੀਆ ਦੀ ਮੌਤ ਹੋ ਜਾਣ ਤੇ ਬੱਚੇ ਇਕੱਲੇ ਰਹਿ ਜਾਂਦੇ ਹਨ, ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਬੱਚਿਆਂ ਦਾ ਕੌਣ ਸਹਾਰਾ ਬਣਦਾ ਤੇ ਕਿਵੇ ਬਣਦਾ ਇਹ ਸਭ ਇਸ ਫਿਲਮ ਵਿੱਚ ਦਿਖਾਇਆ ਗਿਆ ਹੈ।

ਜਗਮੀਤ ਕੌਰ : ਤੁਹਾਨੂੰ ਭੋਜਪੁਰੀ ਫਿਲਮਾ ਦੀ ਅਦਾਕਾਰਾ ਰਾਣੀ ਚੈਟਰਜੀ ਨਾਲ ਕੰਮ ਕਰਕੇ ਕਿਸ ਤਰ੍ਹਾਂ ਲੱਗਾ?

ਗੱਗੂ ਗਿੱਲ : ਜੀ ਹਾਂ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਆਪਣੇ ਸੁਣਨ ਵਾਲਿਆਂ ਨੂੰ ਕਿ ਇਸ ਫਿਲਮ ਵਿੱਚ ਮੇਰੇ ਨਾਲ ਪੰਜਾਬੀ ਫਿਲਮ ਇੰਡਸਟਰੀਜ਼ ਦਾ ਕੋਈ ਵੱਡਾ ਨਾਅ ਨਹੀਂ ਹੈ, ਫਿਲਮ ਵਿੱਚ ਜਿਹੜੀ ਸਾਡੀ ਹੀਰੋਇਨ ਹੈ ਉਹ ਵੀ ਉਧਰਲੀ ਸਟਾਰ ਹੈ ਜਿਨ੍ਹਾਂ ਨੂੰ ਬਾਲੀ ਸਰ ਫਿਲਮ ਵਿੱਚ ਉਧਰੋਂ ਲੈ ਕੇ ਆਏ ਹਨ। ਇਸ ਦੇ ਨਾਲ ਵੀ ਇਸ ਫਿਲਮ ਵਿੱਚ ਵੀਲਨ ਦਾ ਰੋਲ ਟੀਨੂ ਵਰਮਾ ਜੀ ਕਰ ਰਹੇ ਹਨ ਜ਼ੋ ਹਿੰਦੀ ਫਿਲਮਾਂ ਵਿੱਚ ਕੰਮ ਕਰਦੇ ਹਨ ਤੇ ਇੱਕ ਵਧੀਆ ਐਕਸਨ ਡਾਇਰੈਕਟਰ ਵੀ ਹਨ ਜਿਨ੍ਹਾਂ ਨੇ ਸੰਨੀ ਦਿਓਲ ਦੀਆਂ ਸਾਰੀਆਂ ਫਿਲਮਾਂ ਵਿੱਚ ਐਕਸਨ ਡਾਇਰੈਕਟ ਕੀਤੇ ਹਨ। ਫਿਲਮ ਦੀ ਹੀਰੋਇਨ ਬਹੁਤ ਵਧੀਆ ਹੀਰੋਇਨ ਹੈ ਜਿਨ੍ਹਾਂ ਨੇ ਆਪਣਾ ਰੋਲ ਬਹੁਤ ਇਨਸਾਫ ਨਾਲ ਨਿਭਾਇਆ ਹੈ।

 

ਜਗਮੀਤ ਕੌਰ : ਕੀ ਤੁਹਾਡੇ ਸੈੱਟ ‘ਤੇ ਕਦੀ ਕਿਸੇ ਨੇ ਤੁਹਾਡੇ ਨਾਲ ਮਸਤੀ ਕੀਤੀ ਹੈ ਕਿਉਂਕਿ ਤੁਸੀਂ ਰੋਅਬ ਵਾਲੇ ਕਿਰਦਾਰ ਨਿਭਾਉਂਦੇ ਹੋਂ?

ਗੱਗੂ ਗਿੱਲ : ਨਹੀਂ ਜੀ ਇਸ ਤਰ੍ਹਾਂ ਦਾ ਕਦੇ ਨਹੀਂ ਹੋਇਆ ਕਿਉਂਕਿ ਸਾਰੇ ਬਹੁਤ ਪਿਆਰ ਕਰਦੇ ਹਨ, ਇੱਜ਼ਤ ਕਰਦੇ ਹਨ। ਦੂਜੀ ਗੱਲ ਮੈਂ ਬਹੁਤ ਤਰ੍ਹਾਂ ਦੇ ਕਿਰਦਾਰ ਕਰ ਰਿਹਾ ਹਾਂ ਤੇ ਜਿਹੜੀ ਤੁਸੀਂ ਰੋਅਬ ਵਾਲੇ ਦੀ ਗੱਲ ਕੀਤੀ ਹੈ ਉਹ ਮੇਰੀ ਅਸਲ ਜਿੰਦਗੀ ਦੇ ਵੀ ਬਹੁਤ ਨੇੜੇ^ਤੇੜੇ ਹੈ ਜਿਸ ਕਰਕੇ ਮੈਨੂੰ ਇਹ ਕਿਰਦਾਰ ਕਰਨ ਨੂੰ ਮਿਲਦੇ ਹਨ ਜੋ ਮੈਨੂੰ ਚੰਗੇ ਵੀ ਬਹੁਤ ਲਗਦੇ ਹਨ, ਲੇਕਿਨ ਜਾਤੀ ਜਿੰਦਗੀ ਵਿੱਚ ਲੋਕ ਮੈਨੂੰ ਬਹੁਤ ਪਿਆਰ ਕਰਦੇ ਹਨ ਤੇ ਬਹੁਤ ਇੱਜ਼ਤ ਦਿੰਦੇ ਹਨ।

- Advertisement -

ਜਗਮੀਤ ਕੌਰ : ਕੀ ਤੁਹਾਨੂੰ ਸੈੱਟ ‘ਤੇ ਗੱਗੂ ਗਿੱਲ ਦੀ ਕੋਈ ਅਜਿਹੀ ਗੱਲ ਲੱਗੀ ਜਿਸ ਨੇ ਤੁਹਾਨੂੰ ਆਕਰਸ਼ਿਤ ਕੀਤਾ ਹੋਵੇ?

ਰਾਜ ਕੁਮਾਰ : ਮੈਂ ਗੱਗੂ ਗਿੱਲ ਜੀ ਨਾਲ ਪਹਿਲੀ ਵਾਰ ਕੰਮ ਕੀਤਾ ਹੈ ਪਰ ਫਿਲਮ ਦੇ ਪੂਰੇ ਸੈਟ ਤੇ ਮੈਨੂੰ ਗੱਗੂ ਗਿੱਲ ਜੀ ਦੀ ਕੋਈ ਗੱਲ ਬੁਰੀ ਨਹੀਂ ਲੱਗੀ। ਅਸੀਂ ਪਿੱਛੇ ਜਿਹੇ ਦਰਬਾਰ ਸਾਹਿਬ ਗਏ ਜਿੱਥੇ ਲੋਕਾਂ ਨੇ ਗੱਗੂ ਗਿੱਲ ਜੀ ਨੂੰ ਬਹੁਤ ਪਿਆਰ ਦਿੱਤਾ। ਗੱਗੂ ਗਿੱਲ ਜੀ ਦੇ ਫੈਨਸ ਗੱਗੂ ਗਿੱਲ ਜੀ ਦੀ ਪ੍ਰੈਸ^ਕਾਨਫਰੰਸ ਵਿੱਚ ਦਰਬਾਰ ਸਾਹਿਬ ਤੋਂ ਲਾਰੈਂਸ ਰੋਡ ਤੱਕ ਗੱਡੀ ਦੇ ਪਿੱਛੇ^ਪਿੱਛੇ ਆਏ ਜੋ ਗੱਗੂ ਗਿੱਲ ਜੀ ਨਾਲ ਫੋਟੋਆਂ ਖਿਚਵਾਉਂਣ ਲਈ ਉਤਾਵਲੇ ਸਨ। ਇਹ ਵੇਖ ਕੇ ਮੈੱ ਬਹੁਤ ਹੈਰਾਨ ਹੋਇਆ।

ਗੱਗੂ ਗਿੱਲ : ਇਹ ਸਭ ਮੇਰੇ ਫੈਨਸ ਦਾ ਹੀ ਦਿੱਤਾ ਹੋਇਆ ਸਭ ਕੁਝ ਜਿਨ੍ਹਾਂ ਤੋਂ ਮੈਨੂੰ ਬਹੁਤ ਪਿਆਰ ਮਿਲਿਆ। ਜਿਸ ਦਾ ਮੈਂ ਤਹਿ ਦਿਲੋਂ ਸ਼ੁਕਰਗੁਜਾਰ ਹਾਂ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਇਸ ਫਿਲਮ ਵਿੱਚ ਦਾਰਾ ਸਿੰਘ ਨਾਂ ਦੇ ਬੰਦੇ ਦਾ ਕਿਰਦਾਰ ਨਿਭਾਅ ਰਿਹਾ ਜ਼ੋ ਇੱਕ ਸ਼ਰਾਬੀ ਹੈ, ਤੇ ਆਪਣੀ ਪਤਨੀ ਦੀ ਸਹੁੰ ਖਾਂਦਾ ਹੈ, ਕਿ ਉਹ ਅੱਜ ਸ਼ਰਾਬ ਪੀਕੇ ਘਰ ਨਹੀਂ ਆਵੇਗਾ, ਪਰ ਉਸ ਦਾ ਦੋਸਤ ਜੋ ਠੇਕੇ ਤੇ ਕੰਮ ਕਰਦਾ ਹੈ ਤੇ ਉਸ ਨੂੰ ਸ਼ਰਾਬ ਪੀਣ ਲਈ ਕਹਿੰਦਾ ਜਿਸ ਤੇ ਉਹ ਕਹਿੰਦਾ ਹੈ ਕਿ ਉਸ ਨੇ ਸ਼ਰਾਬ ਨਾ ਪੀਣ ਦੀ ਸਹੁੰ ਖਾਂਦੀ ਹੋਈ ਹੈ ਤਾਂ ਉਸ ਦਾ ਦੋਸਤ ਬਿੱਲੂ ਕਹਿੰਦਾ ਕਿ ਤੂੰ ਤਾਂ ਸ਼ਰਾਬ ਨਾ ਪੀਣ ਦੀ ਸਹੁੰ ਖਾਂਦੀ ਹੈ ਵਿਸਕੀ ਪੀਣ ਦੀ ਨਹੀਂ। ਮੇਰੀ ਜਾਤੀ ਜ਼ਿੰਦਗੀ ਵਿੱਚ ਵੀ ਮੇਰੇ ਭਰਾਵਾਂ ਦੀ ਇੱਕ ਵਾਰ ਦੀ ਗੱਲ ਹੈ ਜੋ ਬੈਠ ਕੇ ਸ਼ਰਾਬ ਪੀ ਰਹੇ ਸੀ, ਉਥੋਂ ਮੇਰਾ ਦੋਸਤ ਜਾ ਰਿਹਾ ਸੀ ਜਿਸ ਤੇ ਉਨ੍ਹਾਂ ਨੇ ਕਿਹਾ ਕਿ ਆ ਜਾ ਪੈਗ ਲਗਾਉਂਦੇ ਹਾਂ ਜਿਸ ਤੇ ਮੇਰੇ ਦੋਸਤ ਨੇ ਕਿਹਾ ਕਿ ਮੈਂ ਸਹੁੰ ਖਾਦੀ ਹੈ ਕਿ 6 ਮਹੀਨੇ ਸ਼ਰਾਬ ਨਹੀਂ ਪੀਣੀ ਤਾਂ ਵਿੱਚ ਬੈਠੇ ਮੇਰੇ ਕੁਝ ਦੋਸਤਾਂ ਨੇ ਕਿਹਾ ਕਿ ਤੂੰ ਸ਼ਰਾਬ ਪੀਣ ਦੀ ਸਹੁੰ ਖਾਦੀ ਹੋਣੀ ਸ਼ਰਾਬ ਖਾਣ ਦੀ ਥੋੜ੍ਹਾ ਤੂੰ ਦਹੀ ਵਿੱਚ ਸ਼ਰਾਬ ਪਾ ਕੇ ਖਾ ਲੈ।

ਜਗਮੀਤ ਕੌਰ : ਰਾਜ ਕੁਮਾਰ ਜੀ ਤੁਸੀਂ ਭੂਤਾਂ ਵਿੱਚ ਯਕੀਨ ਕਰਦੇ ਹੋ?

 

ਰਾਜ ਕੁਮਾਰ : ਜੀ ਹਾਂ ਮੈਂ ਇੱਕ ਹਿੰਦੀ ਫਿਲਮ ਪ੍ਰੋਡਿਊਸ ਕੀਤੀ ਸੀ ਜਿਸ ਤੋਂ ਮੈਨੂੰ ਭੂਤਾਂ ਵਿੱਚ ਯਕੀਨ ਹੋ ਗਿਆ ਸੀ।

ਜਗਮੀਤ ਕੌਰ : ਤੁਹਾਡਾ ਪਸੰਦੀਦਾ ਡਾਇਲਾਗ ਕਿਹੜਾ ਹੈ?

ਗੱਗੂ ਗਿੱਲ : ਮੇਰੇ ਬਹੁਤ ਸਾਰੇ ਡਾਇਲਾਗ ਹਨ ਜਿਨ੍ਹਾਂ ਵਿਚੋਂ ਇੱਕ ਹੈ “ਫਿਕਰ ਨਾ ਕਰ ਮਾਂ ਜਾਈਏ ਭੈਣੇ ਸ਼ੇਰ ਸੌਂ ਜਾਏ ਤਾਂ ਚਿੜੀਆਂ ਵੀ ਆ ਕੇ ਸਿਰ ‘ਤੇ ਖੇਡਣਾ ਸ਼ੁਰੂ ਕਰ ਦਿੰਦੀਆਂ ਨੇ ਤੇ ਸ਼ੇਰੂ ਜਿਹੇ ਬਦਮਾਸ ਬਹਾਦਰੀ ਦੇ ਕਿੱਸੇ ਔਰਤਾਂ ਨੂੰ ਸੁਣਾਉਣ ਲੱਗ ਪੈਂਦੇ ਹਨ, ਹੁਣ ਮੇਰੀ ਬੰਦੂਕ ਐਨਾ ਬਾਰੂਦ ਉਗਲੇਗੀ ਕੇ ਤੈਨੂੰ ਸਿਰਫ ਸ਼ੇਰੂ ਦੇ ਘਰੋਂ ਉਠਣ ਵਾਲੀਆਂ ਮੌਤ ਦੀਆਂ ਹਿੱਚਕੀਆਂ ਦੀ ਆਵਾਜ਼ ਸੁਣਾਈ ਦੇਵੇਗੀ।

ਤੁਸੀਂ ਕਿਸ ਫਿਲਮ ਵਿੱਚ ਸਭ ਤੋਂ ਵੱਧ ਸਹੁੰਆਂ ਖਾਦੀਆਂ?

ਮੇਰਾ ਇਸ ਫਿਲਮ ਵਿੱਚ ਕਿਰਦਾਰ ਹੀ ਕੁਝ ਇਸ ਤਰ੍ਹਾਂ ਦਾ ਹੈ, ਫਿਲਮ ਵਿੱਚ ਮੈਂ ਦਾਰਾ ਸਿੰਘ ਨਾਂ ਦੇ ਬੰਦੇ ਦਾ ਕਿਰਦਾਰ ਨਿਭਾ ਰਿਹਾ ਜੋ ਪੇਸ਼ੇ ਤੋਂ ਇੱਕ ਟੈਕਸੀ ਡਰਾਇਵਰ ਹੈ, ਤੇ ਸ਼ਰਾਬ ਪੀਣ ਦਾ ਆਦੀ ਹੈ। ਤੁਹਾਨੂੰ ਪਤਾ ਹੀ ਹੈ ਕਿ ਇੱਕ ਸ਼ਰਾਬੀ ਬੰਦਾ ਆਪਣੇ ਘਰ ਵਾਲਿਆ ਦੇ ਸਾਹਮਣੇ ਹਰ^ਰੋਜ਼ ਸ਼ਰਾਬ ਨਾ ਪੀਣ ਦੀਆਂ ਝੂਠੀਆਂ ਸਹੁੰਆਂ ਖਾਂਦਾ ਹੈ, ਤੇ ਅਗਲੇ ਦਿਨ ਫਿਰ ਸ਼ਰਾਬ ਪੀ ਕੇ ਘਰ ਆਉਂਦਾ ਹੈ। ਸੋ ਫਿਲਮ ਵਿੱਚ ਮੇਰਾ ਕਿਰਦਾਰ ਹੀ ਕੁਝ ਤਰ੍ਹਾਂ ਦਾ ਹੈ ਕਿ ਉਹ ਵਾਰ^ਵਾਰ ਘਰਦਿਆਂ ਸਾਹਮਣੇ ਸਹੁੰ ਖਾ ਲੈਂਦਾ ਹੈ ਤੇ ਸ਼ਾਮੀ ਫਿਰ ਸ਼ਰਾਬ ਪੀ ਕੇ ਘਰ ਆ ਜਾਂਦਾ ਹੈ।

ਜਗਮੀਤ ਕੌਰ : ਤੁਹਾਡੇ ਜਵਾਨੀ ਵਾਲੇ ਅਤੇ ਹੁਣ ਵਾਲੇ ਸਮੇਂ ਵਿੱਚ ਤੁਸੀਂ ਕੀ ਫਰਕ ਸਮਝਦੇ ਹੋਂ?

ਗੱਗੂ ਗਿੱਲ :  ਮੈਂ ਤਾਂ ਹੁਣ ਵੀ ਆਪਣੇ ਆਪ ਨੂੰ ਜਵਾਨ ਹੀ ਸਮਝਦਾ, ਪਰ ਚਲੋ ਦੂਸਰੀ ਗੱਲ ਇਹ ਕਿ ਫਰਕ ਤਾਂ ਕੁਝ ਵੀ ਨਹੀਂ ਅਸੀਂ ਤਾਂ ਉਸ ਸਮੇਂ ਵੀ ਆਪਣੀਆਂ ਫਿਲਮਾਂ ਵਿੱਚ ਵਧੀਆਂ ਕੰਮ ਕੀਤਾ ਹੈ, ਤੇ ਸਾਡੇ ਫੈਨਸ ਦੀ ਬਦੌਲਤ ਸਾਡੀਆਂ ਫਿਲਮਾਂ ਵੀ ਬਹੁਤ ਕਾਮਯਾਬ ਹੁੰਦੀਆਂ ਰਹੀਆਂ ਜੇਕਰ ਅਸੀਂ 25^20 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ। ਬਾਕੀ ਤੁਹਾਨੂੰ ਪਤਾ ਹੀ ਹੈ ਕਿ ਸਾਡੀ ਪੰਜਾਬੀ ਫਿਲਮ ਇੰਡਸਟਰੀਜ ਹੁਣ ਬਹੁਤ ਤਰੱਕੀ ਕਰ ਚੁੱਕੀ ਹੈ ਜਿਸ ਤਰ੍ਹਾਂ ਕਿ ਹੁਣ ਨਵੀਂਆਂ^ਨਵੀਂਆਂ ਕਹਾਣੀਆਂ ਤੇ ਕੰਮ ਹੋ ਰਿਹਾ, ਉਸ ਸਮੇਂ ਜ਼ਿਆਦਾਤਰ ਪਿੰਡਾਂ ਦੀਆਂ ਕਹਾਣੀਆਂ ਤੇ ਪੰਜਾਬੀ ਫਿਲਮਾਂ ਬਣਦੀਆਂ ਸਨ, ਜਿਸ ਨਾਲ ਸੋਚਿਆ ਜਾਂਦਾ ਸੀ ਕਿ ਪੰਜਾਬੀ ਫਿਲਮਾਂ ਸਿਰਫ ਪੇਂਡੂ ਲੋਕਾਂ ਲਈ ਹੀ ਹਨ। ਪਰ ਹੁਣ ਤਾਂ ਪਿੰਡਾਂ ਦੇ ਲੋਕ ਤਾਂ ਲੱਗਦਾ ਘੱਟ ਵੇਖਦੇ ਹਨ। ਪਰ ਹੁਣ ਪੰਜਾਬੀ ਫਿਲਮਾਂ ਨੂੰ ਸ਼ਹਿਰਾਂ ਦੇ ਲੋਕ ਵਿਦਿਆਰਥੀ ਬਹੁਤ ਵੇਖਣ ਲੱਗੇ ਹਨ ਜਾਂ ਫਿਰ ਕੁਲ ਮਿਲਾ ਕੇ ਕਹਿ ਲਓ ਕਿ ਪੰਜਾਬੀ ਫਿਲਮਾਂ ਦੇਖਣ ਵਾਲਿਆ ਦੀ ਗਿਣਤੀ ਹੁਣ ਬਹੁਤ ਵੱਧ ਗਈ ਹੈ ਜਿਸ ਨਾਲ ਪੰਜਾਬੀ ਫਿਲਮਾਂ ਦੀ ਮਾਰਕੀਟ ਵੀ ਵਧੀ ਹੈ ।

Share this Article
Leave a comment