ਜਾਣੋ ਗ੍ਰੀਨ ਕੌਫੀ ਪੀਣ ਨਾਲ ਸਰੀਰ ਨੂੰ ਹੋਣ ਵਾਲੇ ਅਣਗਿਣਤ ਫਾਇਦੇ

TeamGlobalPunjab
2 Min Read

ਨਿਊਜ਼ ਡੈਸਕ: ਜੇਕਰ ਤੁਸੀਂ ਦਿਨ ਵਿੱਚ ਇੱਕ ਜਾਂ ਦੋ ਕੱਪ ਹੀ ਕੌਫੀ ਪੀਂਦੇ ਹੋ ਤਾਂ ਇਹ ਆਮ ਗੱਲ ਹੈ, ਪਰ 5-6 ਵਾਰ ਕੌਫੀ ਦਾ ਸੇਵਨ ਕਰਨ ਨਾਲ ਤੁਹਾਡੀ ਸਿਹਤ ਖ਼ਰਾਬ ਹੋ ਸਕਦੀ ਹੈ। ਅਜਿਹੇ ‘ਚ ਤੁਸੀਂ ਗ੍ਰੀਨ ਕੌਫੀ ਦਾ ਸੇਵਨ ਕਰ ਸਕਦੇ ਹੋ। ਇਸ ਨੂੰ ਜ਼ਿਆਦਾ ਮਾਤਰਾ ਵਿੱਚ ਪੀਣ ਨਾਲ ਤੁਹਾਡੀ ਸਿਹਤ ‘ਤੇ ਅਸਰ ਨਹੀਂ ਪੈਂਦਾ ਕਿਉਂਕਿ ਇਸ ਗ੍ਰੀਨ ਕੌਫੀ ਵਿੱਚ ਕੈਫੀਨ ਦੀ ਮਾਤਰਾ ਨਾਂ ਦੇ ਬਰਾਬਰ ਹੁੰਦੀ ਹੈ। ਇਸ ਲਈ ਤੁਸੀਂ ਇਸ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਮਾਤਰਾ ਵਿੱਚ ਕਰ ਸਕਦੇ ਹੋ। ਇਸ ਨੂੰ ਪੀਣ ਨਾਲ ਤੁਸੀਂ 24 ਘੰਟੇ ਚੁਸਤ ਰਹਿੰਦੇ ਹੋ।

ਗ੍ਰੀਨ ਕੌਫੀ ਦੇ ਫ਼ਾਇਦੇ

-ਗ੍ਰੀਨ ਕੌਫੀ ਬੀਨਸ ਵਿੱਚ ਕਰੋਨੋਲੌਜਿਕਲ ਐਸਿਡ ਹੁੰਦਾ ਹੈ। ਇਸ ਤਰ੍ਹਾਂ ਦੀ ਕੌਫੀ ਦਾ ਸੇਵਨ ਕਰਨ ਨਾਲ ਤੁਹਾਡਾ ਮੈਟਾਬਾਲਿਜ਼ਮ ਠੀਕ ਰਹਿੰਦਾ ਹੈ। ਮੈਟਾਬਾਲਿਜ਼ਮ ਰੇਟ ਸਹੀ ਹੋਣ ਨਾਲ ਤੁਹਾਡੇ ਵਿੱਚ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ।

-ਗ੍ਰੀਨ ਕੌਫੀ ਬੀਨਸ ‘ਚ ਭਰਪੂਰ ਵਿਟਾਮਿਨ ਤੇ ਖਣਿਜ ਪਾਇਆ ਜਾਂਦਾ ਹੈ। ਇਹ ਸਾਡੇ ਸਰੀਰ ‘ਚ ਪੋਸ਼ਕ ਤੱਤਾਂ ਦੇ ਪੱਧਰ ਨੂੰ ਬਣਾ ਕੇ ਰੱਖਣ ਵਿੱਚ ਮਦਦ ਕਰਦਾ ਹੈ। ਇਸ ਨਾਲ ਤੁਹਾਡਾ ਵਜ਼ਨ ਕੰਟਰੋਲ ‘ਚ ਰਹਿੰਦਾ ਹੈ।

- Advertisement -

-ਗ੍ਰੀਨ ਕੌਫੀ ਬੀਨਸ ਐਂਟੀ ਆਕਸੀਡੈਂਟ ਨਾਲ ਭਰਪੂਰ ਹੁੰਦੇ ਹਨ। ਸਰੀਰ ‘ਚ ਆਉਣ ਵਾਲੇ ਹਰ ਹਾਨੀਕਾਰਕ ਪ੍ਰਭਾਵ ਤੋਂ ਇਹ ਤੁਹਾਨੂੰ ਦੂਰ ਤੇ ਸਿਹਤਮੰਦ ਰੱਖਦਾ ਹੈ। ਗਰੀਨ ਬੀਨਜ਼ 100 ਫ਼ੀਸਦੀ ਭੁੰਨੇ ਹੋਏ ਅਤੇ ਸਿਹਤਮੰਦ ਹੁੰਦੇ ਹਨ।

-ਜੇਕਰ ਤੁਸੀਂ ਇਸ ਤਰ੍ਹਾਂ ਦੀ ਕੌਫੀ ਪੀਂਦੇ ਹੋ ਤਾਂ ਤੁਸੀਂ ਸਰੀਰ ‘ਚ ਸ਼ੂਗਰ ਲੈਵਲ ਨੂੰ ਕੰਟਰੋਲ ਕਰ ਸਕਦੇ ਹੋ।

-ਕੌਫੀ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਦਾ ਹੈ। ਹਾਈ ਬਲੱਡ ਪ੍ਰੈਸ਼ਰ ਹੋਣ ਕਾਰਨ ਹਾਰਟ ਅਟੈਕ, ਕ੍ਰੋਨਿਕ ਕਿਡਨੀ ਫੇਲੀਅਰ ਵਰਗੀਆਂ ਬਿਮਾਰੀਆਂ ਨੂੰ ਰੋਕਦਾ ਹੈ। ਗਰੀਨ ਬੀਨਜ਼ ਪਲੇਟਲੈੱਟਸ ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਨਾਲ ਕੋਲੈਸਟ੍ਰੋਲ ਨਹੀਂ ਵਧਦਾ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਦਾ ਹੈ।

Share this Article
Leave a comment