ਬ੍ਰਿਟੇਨ ਤੋਂ ਭਾਰਤ ਲਿਆਂਦਾ ਗਿਆ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਗਿਰੋਹ ਦਾ ਆਗੂ ਕਿਸ਼ਨ ਸਿੰਘ

TeamGlobalPunjab
2 Min Read

ਵਰਲਡ ਡੈਸਕ –ਸੱਟੇਬਾਜ਼ੀ ਤੇ ਕ੍ਰਿਕਟ ਨੂੰ ਹਿਲਾ ਕੇ ਰੱਖ ਦੇਣ ਵਾਲਾ ਸਾਲ 2000 ‘ਚ ਮੈਚ ਫਿਕਸਿੰਗ ਮਾਮਲੇ ‘ਚ ਮੁੱਖ ਮੁਲਜ਼ਮ ਸੰਜੀਵ ਚਾਵਲਾ ਦੀ ਭਾਰਤ ਹਵਾਲਗੀ ਦੇ ਇਕ ਸਾਲ ਦੇ ਅੰਦਰ-ਅੰਦਰ, ਸਰਕਾਰ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰ ਗਿਰੋਹ ਦੇ ਕਿੰਗਪਿਨ ਦੀ ਹਵਾਲਗੀ ਸੁਰੱਖਿਅਤ ਕਰਨ ‘ਚ ਸਫਲ ਹੋ ਗਈ। ਦੱਸਿਆ ਜਾਂਦਾ ਹੈ ਕਿ ਭਗੌੜਾ ਇੰਟਰਨੈਸ਼ਨਲ ਡਰੱਗਜ਼ ਕਾਰਟਿਲ ਦੇ ਕਿਨਪਿੰਗ ਦਾ 38 ਸਾਲਾ ਕਿਸ਼ਨ ਸਿੰਘ ਲੰਡਨ ਤੋਂ ਭਾਰਤ ਲਿਆਂਦਾ ਗਿਆ ਹੈ।

ਬ੍ਰਿਟਿਸ਼ ਨਾਗਰਿਕ ਕਿਸ਼ਨ ਸਿੰਘ, ਜੋ ਰਾਜਸਥਾਨ ਦਾ ਰਹਿਣ ਵਾਲਾ ਹੈ, ਨੂੰ ਬ੍ਰਿਟਿਸ਼ ਅਧਿਕਾਰੀਆਂ ਨੇ 23 ਅਗਸਤ 2018 ਨੂੰ ਭਾਰਤੀ ਅਧਿਕਾਰੀਆਂ ਦੇ ਇਸ਼ਾਰੇ ‘ਤੇ ਗ੍ਰਿਫਤਾਰ ਕੀਤਾ ਸੀ, ਪਰ ਬਾਅਦ ‘ਚ ਉਸਨੂੰ ਜ਼ਮਾਨਤ ‘ਤੇ ਰਿਹਾ ਕਰ ਦਿੱਤਾ ਗਿਆ ਸੀ। ਦੋ ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ, ਆਖਰਕਾਰ ਭਾਰਤ ਸਰਕਾਰ ਨੂੰ ਕਿਸ਼ਨ ਸਿੰਘ ਨੂੰ ਭਾਰਤ ਹਵਾਲੇ ਕਰਨ ‘ਚ ਸਫਲਤਾ ਮਿਲੀ ਹੈ।

ਬੀਤੇ ਐਤਵਾਰ ਰਾਤ ਲੰਡਨ ਤੋਂ ਭਾਰਤ ਲਿਆਂਦਾ ਗਿਆ ਸੀ। ਹੁਣ ਇਥੇ ਉਸ ਵਿਰੁੱਧ ਕੇਸ ਚੱਲੇਗਾ। 2019 ‘ਚ, ਵੈਸਟਮਿੰਸਟਰ ਦੀ ਇਕ ਅਦਾਲਤ ਨੇ ਕਿਸ਼ਨ ਨੂੰ ਭਾਰਤ ਹਵਾਲਗੀ ਕਰਨ ਦਾ ਆਦੇਸ਼ ਦਿੱਤਾ ਸੀ। ਅਦਾਲਤ ਨੇ ਕਿਹਾ ਸੀ ਕਿ ਕਿਸ਼ਨ ਨੂੰ ਭਾਰਤ ‘ਚ ਮੁਕੱਦਮੇ ਦਾ ਸਾਹਮਣਾ ਕਰਨਾ ਪਏਗਾ। ਕਿਸ਼ਨ ਸਿੰਘ ਨੂੰ ਤਿਹਾੜ ਜੇਲ੍ਹ ‘ਚ ਰੱਖਿਆ ਜਾਣਾ ਸੀ। ਉਸਨੇ ਆਪਣੀ ਹਵਾਲਗੀ ਨੂੰ ਇਹ ਕਹਿੰਦੇ ਹੋਏ ਚੁਣੌਤੀ ਦਿੱਤੀ ਕਿ ਜੇ ਉਸ ਨੂੰ ਭਾਰਤ ਭੇਜ ਦਿੱਤਾ ਜਾਂਦਾ ਤਾਂ ਉਹ ਇਥੇ ਨਿਰਪੱਖ ਮੁਕੱਦਮਾ ਨਹੀਂ ਕਰਾਏਗਾ।  ਉਸ ਦੀ ਪਟੀਸ਼ਨ ਨੂੰ ਯੂਕੇ ਦੀ ਇੱਕ ਅਦਾਲਤ ਨੇ ਰੱਦ ਕਰ ਦਿੱਤਾ ਸੀ।

ਦੱਸ ਦਈਏ ਕਿ ਕਿਸ਼ਨ ਸਿੰਘ ‘ਤੇ ਰੇਵ ਪਾਰਟੀਆਂ ‘ਚ ਵਰਤੇ ਜਾਂਦੇ‘ਮਿਆਂਓ-ਮਿਆਂਓ ’ਯਾਨੀ ਮੇਫੇਡਰੋਨ ਨਸ਼ੇ ਦੀ ਸਪਲਾਈ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਅਥਲੀਟ ਅਤੇ ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਦਾ ਤਗਮਾ ਜੇਤੂ ਹਰਪ੍ਰੀਤ ਸਿੰਘ ਨੂੰ ਫਰਵਰੀ 2017 ‘ਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਅਮਨਦੀਪ ਸਿੰਘ ਅਤੇ ਹਰਨੀਸ਼ ਸਰਪਾਲ, ਜੋ ਕਿਸ਼ਨ ਸਿੰਘ ਦੇ ਦੋ ਕਥਿਤ ਸਾਥੀ ਸਨ, ਨੂੰ ਵੀ ਪੁਲਿਸ ਨੇ ਦਿੱਲੀ ਤੋਂ 25 ਕਿਲੋ ਮੈਫੇਡਰੋਨ ਸਮੇਤ ਕਾਬੂ ਕੀਤਾ ਸੀ।

- Advertisement -

TAGGED: , ,
Share this Article
Leave a comment