ਕੈਂਸਰ ਨਾਲ ਜੂਝ ਰਹੀ ਕਿਰਨ ਖੇਰ ਦੀ ਵੀਡੀਓ ਆਈ ਸਾਹਮਣੇ, ਦੇਖ ਕੇ ਨਹੀਂ ਆਵੇਗੀ ਪਹਿਚਾਣ

TeamGlobalPunjab
1 Min Read

ਨਿਊਜ਼ ਡੈਸਕ : ਬਾਲੀਵੁੱਡ ਅਦਾਕਾਰਾ ਅਤੇ ਚੰਡੀਗਡ਼੍ਹ ‘ਚ ਬੀਜੇਪੀ ਸਾਂਸਦ ਕਿਰਨ ਖੇਰ ਬੀਤੇ ਛੇ ਮਹੀਨੇ ਤੋਂ ਬਲੱਡ ਕੈਂਸਰ ਨਾਲ ਜੰਗ ਲੜ ਰਹੀ ਹਨ। ਬਿਮਾਰੀ ਦਾ ਪਤਾ ਚੱਲਣ ਤੇ ਇਲਾਜ ਸ਼ੁਰੂ ਹੋਣ ਤੋਂ ਬਾਅਦ ਹੁਣ ਪਹਿਲੀ ਵਾਰ ਕਿਰਨ ਖੇਰ ਦੀ ਝਲਕ ਦੇਖਣ ਨੂੰ ਮਿਲੀ ਹੈ, ਜਿਸ ਵਿੱਚ ਉਹ ਕਾਫ਼ੀ ਕਮਜ਼ੋਰ ਨਜ਼ਰ ਆ ਰਹੀ ਹਨ ਪਰ ਚਿਹਰੇ ‘ਤੇ ਮੁਸਕਰਾਹਟ ਉਹੀ ਹੈ।

ਕਿਰਨ ਖੇਰ ਬੁੱਧਵਾਰ ਨੂੰ ਆਪਣੇ ਬੇਟੇ ਸਿਕੰਦਰ ਖੇਰ ਦੇ ਇੰਸਟਾਗ੍ਰਾਮ ਲਾਈਵ ਦੌਰਾਨ ਨਜ਼ਰ ਆਈ। ਇਸ ਦੌਰਾਨ ਅਦਾਕਾਰਾ ਨੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਲਈ ਚਿੰਤਾ ਪ੍ਰਗਟਾਉਣ ਵਾਲਿਆਂ ਨੂੰ ਧੰਨਵਾਦ ਕੀਤਾ ਹੈ।

ਸਿਕੰਦਰ ਖੇਰ ਦੀ ਵੀਡੀਓ ਵਿਚ ਕਿਰਨ ਖੇਰ ਸੋਫੇ ’ਤੇ ਬੈਠੀ ਨਜ਼ਰ ਆਈ। ਉਨ੍ਹਾਂ ਦੇ ਸੱਜੇ ਹੱਥ ’ਤੇ ਪੱਟੀ ਬੰਨ੍ਹੀ ਹੋਈ ਹੈ ਤੇ ਉਹ ਪਹਿਲਾਂ ਨਾਲੋਂ ਕਮਜ਼ੋਰ ਨਜ਼ਰ ਆ ਰਹੀ ਹਨ। ਹਾਲਾਂਕਿ ਕਿਰਨ ਖੇਰ ਦੇ ਚਿਹਰੇ ’ਤੇ ਮੁਸਕੁਰਾਹਟ ਸੀ ਅਤੇ ਉਨ੍ਹਾਂ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਕੈਂਸਰ ਨਾਲ ਉਹ ਬਹਾਦੁਰੀ ਨਾਲ ਜੰਗ ਲੜ ਰਹੀ ਹਨ।

- Advertisement -

Share this Article
Leave a comment