ਸਿਡਨੀ: ਆਸਟ੍ਰੇਲੀਆ ਦੇ ਸਿਡਨੀ ਵਿੱਚ ਪੰਜਾਬੀ ਸਟਾਰ ਦਿਲਜੀਤ ਦੋਸਾਂਝ ਦੇ ਪਹਿਲੇ ਵੱਡੇ ਸਟੇਡੀਅਮ ਕਨਸਰਟ ਨੇ ਕਿਰਪਾਨ ਅਤੇ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ। ਹਜ਼ਾਰਾਂ ਪ੍ਰਸ਼ੰਸਕਾਂ ਨੇ ਸ਼ੋਅ ਵਿੱਚ ਪਹੁੰਚ ਕੇ ਆਨੰਦ ਮਾਣਿਆ, ਪਰ ਜਿਹੜੇ ਗੁਰ ਸਿੱਖ ਪ੍ਰਸ਼ੰਸਕਾਂ ਨੇ ਕਿਰਪਾਨ ਧਾਰਨ ਕੀਤੀ ਹੋਈ ਸੀ ਉਹਨਾਂ ਨੂੰ ਸਟੇਡੀਅਮ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ।
ਪੱਛਮੀ ਸਿਡਨੀ ਦੇ ਪੈਰਾਮਾਟਾ ਸਟੇਡੀਅਮ ਵਿੱਚ ਹੋਏ ਇਸ ਇਤਿਹਾਸਕ ਸ਼ੋਅ ਨੇ ਲਗਭਗ 25,000 ਦਰਸ਼ਕਾਂ ਨੂੰ ਆਕਰਸ਼ਿਤ ਕੀਤਾ। ਸਟੇਡੀਅਮ ਖਚਾਖਚ ਭਰਿਆ ਸੀ, ਜਿਸ ਵਿੱਚ ਵੱਡੀ ਗਿਣਤੀ ਪੰਜਾਬੀ ਅਤੇ ਸਿੱਖ ਭਾਈਚਾਰੇ ਦੇ ਲੋਕ ਸਨ। ਪਰ ਸੁਰੱਖਿਆ ਨਿਯਮਾਂ ਕਾਰਨ ਕਿਰਪਾਨ ਪਹਿਨ ਕੇ ਆਏ ਦਰਸ਼ਕਾਂ ਨੂੰ ਗੇਟ ’ਤੇ ਹੀ ਰੋਕ ਲਿਆ ਗਿਆ।

ਜਦੋਂ ਕੁਝ ਪ੍ਰਸ਼ੰਸਕਾਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ। ਨਤੀਜੇ ਵਜੋਂ ਦਿਲਜੀਤ ਨੂੰ ਦੇਖਣ ਆਏ ਸਿੱਖ ਪ੍ਰਸ਼ੰਸਕਾਂ ਨੂੰ ਨਿਰਾਸ਼ਾ ਲੈ ਕੇ ਵਾਪਸ ਮੁੜਨਾ ਪਿਆ।
ਸਿਡਨੀ ਵਾਸੀ ਪਰਮਵੀਰ ਸਿੰਘ ਬਿਮਵਾਲ ਅਤੇ ਉਨ੍ਹਾਂ ਦੀ ਪਤਨੀ ਸੋਨਾ ਬਿਮਵਾਲ ਨੇ ਦੱਸਿਆ ਕਿ ਉਨ੍ਹਾਂ ਨੇ 200 ਆਸਟ੍ਰੇਲੀਅਨ ਡਾਲਰ ਵਿੱਚ ਟਿਕਟਾਂ ਖਰੀਦੀਆਂ ਸਨ। ਪਰਮਵੀਰ, ਜੋ ਰੀੜ੍ਹ ਦੀ ਹੱਡੀ ਦੀ ਸੱਟ ਕਾਰਨ ਚੱਲਣ ਵਿੱਚ ਮੁਸ਼ਕਲ ਮਹਿਸੂਸ ਕਰਦੇ ਸਨ, ਫਿਰ ਵੀ ਸ਼ੋਅ ਵਿੱਚ ਪਹੁੰਚੇ। ਪਰ ਸੁਰੱਖਿਆ ਜਾਂਚ ਵਿੱਚ ਮੈਟਲ ਡਿਟੈਕਟਰ ਨੇ ਉਨ੍ਹਾਂ ਦੀ ਕਿਰਪਾਨ ਆਈ ਤਾਂ ਅਤੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

