ਲਾਸ ਏਂਜਲਸ : ਅਮਰੀਕਾ ਦੇ ਇੱਕ ਪ੍ਰਮੁੱਖ ਅਦਾਕਾਰ, ਨਿਰਮਾਤਾ ਤੇ ਨਿਰਦੇਸ਼ਕ ਰਹਿ ਚੁੱਕੇ ਕਿਰਕ ਡਗਲਸ ਦਾ ਬੀਤੇ ਦਿਨ 103 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਕਿਰਕ ਨੂੰ ਅਮਰੀਕਾ ਦਾ ਸਿਲਵਰ ਸਕਰੀਨ ਸਟਾਰ ਵੀ ਕਿਹਾ ਜਾਂਦਾ ਹੈ।
ਰੂਸ ਦੇ ਯਹੂਦੀ ਇਮੀ ਗ੍ਰਾਂਟ ਦੇ ਪੁੱਤਰ ਕਿਰਕ ਡਗਲਸ ਨੇ ਆਪਣੇ ਛੇ ਦਹਾਕਿਆਂ ਦੇ ਕਰੀਅਰ ਦੌਰਾਨ ਲਗਭਗ 100 ਫਿਲਮਾਂ ‘ਚ ਬਤੌਰ ਅਦਾਕਾਰ ਪ੍ਰਦਰਸ਼ਨ ਕੀਤਾ ਸੀ। ਪਰ ਬਾਅਦ ਵਿੱਚ ਉਨ੍ਹਾਂ ਨੇ ਸਟਰੋਕ ਕਾਰਨ ਇੰਡਸਟਰੀ ਛੱਡ ਦਿੱਤੀ ਸੀ।
ਕਿਰਕ ਡਗਲਸ ਦੇ ਪੁੱਤਰ ਤੇ ਫਿਲਮ ਸਟਾਰ ਮਾਈਕਲ ਡਗਲਸ ਨੇ ਕਿਰਕ ਡਗਲਸ ਦੀ ਮੌਤ ਦੀ ਪੁਸ਼ਟੀ ਕਰਦਿਆਂ ਫੇਸਬੁੱਕ ‘ਤੇ ਪਾਈ ਇੱਕ ਪੋਸਟ ‘ਚ ਕਿਹਾ ਕਿ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਏਗੀ ਕਿ ਮੇਰੇ ਪਿਤਾ ਕਿਰਕ ਡਗਲਸ 103 ਸਾਲ ਦੀ ਉਮਰ ‘ਚ ਅੱਜ ਸਦੀਵੀ ਵਿਛੋੜਾ ਦੇ ਗਏ। ਉਹ ਫਿਲਮਾਂ ਦੇ ਸੁਨਹਿਰੀ ਸਮੇਂ ਦੇ ਅਦਾਕਾਰ ਤੇ ਦਿਆਲੂ ਵਿਅਕਤੀ ਸਨ।
https://www.facebook.com/MichaelDouglasOfficial/posts/2801257449969053