ਤਾਨਾਸ਼ਾਹ ਦੀ ਸਨਕ, ਕੀਮਤੀ ਚੀਜ਼ ਗਾਇਬ ਹੋਣ ‘ਤੇ ਲਗਾਇਆ ਲਾਕਡਾਊਨ, ਲੱਖਾ ਨੂੰ ਕੀਤਾ ਨਜ਼ਰਬੰਦ

Prabhjot Kaur
2 Min Read

ਨਿਊਜ਼ ਡੈਸਕ: ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਆਪਣੇ ਅਜੀਬੋ-ਗਰੀਬ ਫੈਸਲਿਆਂ ਲਈ ਮਸ਼ਹੂਰ ਹਨ। ਹੁਣ ਇਸ ਸਨਕੀ ਤਾਨਾਸ਼ਾਹ ਨੇ ਸ਼ਹਿਰ ਵਿੱਚ ਲਾਕਡਾਊਨ ਲਗਾ ਦਿੱਤਾ ਹੈ। ਅਸਲ ‘ਚ ਇੱਥੇ ਨਾਂ ਤਾਂ ਕੋਰੋਨਾ ਫੈਲਿਆ ਹੈ ਅਤੇ ਨਾਂ ਹੀ ਇੱਥੇ ਕੋਈ ਵਾਇਰਸ ਦਾ ਕੋਈ ਪ੍ਰਭਾਵ ਹੈ। ਇਸ ਤਾਨਾਸ਼ਾਹ ਨੇ ਇੱਕ ਫੌਜੀ ਦੀ ਬੰਦੂਕ ‘ਚੋਂ 653 ਗੋਲੀਆਂ ਗਾਇਬ ਹੋ ਜਾਣ ਕਾਰਨ 2 ਲੱਖ ਦੇ ਲਗਭਗ ਲੋਕਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਕਿਮ ਜੋਂਗ ਉਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਜਦੋਂ ਤੱਕ ਫੌਜੀ ਦੀਆਂ ਗੋਲੀਆਂ ਬਰਾਮਦ ਨਹੀਂ ਕਰ ਲਈ ਜਾਂਦੀਆਂ ਉਦੋਂ ਤੱਕ ਘਰ-ਘਰ ਤਲਾਸ਼ੀ ਮੁਹਿੰਮ ਚਲਾਈ ਜਾਵੇਗੀ। ਰਿਪੋਰਟ ਵਿੱਚ ਅੱਗੇ ਦਾਅਵਾ ਕੀਤਾ ਗਿਆ ਹੈ ਕਿ ਗੋਲੀਆਂ 7 ਮਾਰਚ ਨੂੰ ਲਾਪਤਾ ਹੋ ਗਈਆਂ ਸਨ। ਇਸ ਤੋਂ ਬਾਅਦ ਜਦੋਂ ਜਵਾਨਾਂ ਨੂੰ ਪਤਾ ਲੱਗਿਆ ਕਿ ਗੋਲੀਆਂ ਗਾਇਬ ਹਨ, ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਦੇਣ ਦੀ ਬਜਾਏ ਖੁਦ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਜਦੋਂ ਜਵਾਨਾਂ ਨੂੰ ਗੋਲੀਆਂ ਨਹੀਂ ਮਿਲੀਆਂ ਤਾਂ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਸ਼ਹਿਰ ਵਿੱਚ ਲਾਕਡਾਊਨ ਲਗਾ ਦਿੱਤਾ ਗਿਆ।

ਇੱਕ ਰਿਪੋਰਟ ਮੁਤਾਬਕ ਇਹ ਘਟਨਾ ਉੱਤਰੀ ਖੇਤਰ Ryanggang ਦੇ Hyesan ਸ਼ਹਿਰ ਦੀ ਹੈ। ਸ਼ਹਿਰ ‘ਚ ਲਾਕਡਾਊਨ ਕਾਰਨ ਦੋ ਲੱਖ ਦੀ ਆਬਾਦੀ ਘਰਾਂ ‘ਚ ਕੈਦ ਹੋ ਗਈ ਹੈ। ਰਿਪੋਰਟ ਮੁਤਾਬਕ 7 ਮਾਰਚ ਨੂੰ ਕੋਰੀਆਈ ਪੀਪਲਜ਼ ਆਰਮੀ ਦੀ 7ਵੀਂ ਬਟਾਲੀਅਨ ਇਸ ਖੇਤਰ ਤੋਂ ਵਾਪਸ ਪਰਤੀ। 7ਵੀਂ ਬਟਾਲੀਅਨ ਨੂੰ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਵਿੱਚ ਚੀਨੀ ਸਰਹੱਦ ਨੂੰ ਬੰਦ ਕਰਨ ਲਈ 2020 ਵਿੱਚ ਹੀ ਤਾਇਨਾਤ ਕੀਤਾ ਗਿਆ ਸੀ। ਕੋਰੋਨਾ ਸੰਕਟ ਖਤਮ ਹੋਣ ਤੋਂ ਬਾਅਦ ਫੌਜ ਨੂੰ ਵਾਪਸ ਬੁਲਾ ਲਿਆ ਗਿਆ ਸੀ, ਇਸ ਦੌਰਾਨ ਗੋਲੀਆਂ ਗਾਇਬ ਹੋ ਗਈਆਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment