Home / ਪੰਜਾਬ / ਵਿਆਹ ਸਮਾਗਮ ਦੌਰਾਨ ਬੱਚੇ ਨੇ ਚੋਰੀ ਕੀਤਾ ਲੱਖਾਂ ਦੇ ਗਹਿਣਿਆਂ ਤੇ ਨਕਦੀ ਵਾਲਾ ਬੈਗ, ਕੈਮਰੇ ‘ਚ ਤਸਵੀਰਾਂ ਕੈਦ

ਵਿਆਹ ਸਮਾਗਮ ਦੌਰਾਨ ਬੱਚੇ ਨੇ ਚੋਰੀ ਕੀਤਾ ਲੱਖਾਂ ਦੇ ਗਹਿਣਿਆਂ ਤੇ ਨਕਦੀ ਵਾਲਾ ਬੈਗ, ਕੈਮਰੇ ‘ਚ ਤਸਵੀਰਾਂ ਕੈਦ

ਗੜ੍ਹਸ਼ੰਕਰ: ਪੰਜਾਬ ਵਿੱਚ ਚੋਰੀ ਅਤੇ ਲੁੱਟਖੋਹ ਦੀ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ ’ਤੇ ਸਥਿਤ ਇੱਕ ਪੈਲੇਸ ਤੋਂ ਜਿਥੇ ਵਿਆਹ ਦੌਰਾਨ ਲੜਕੀ ਦੇ ਪਰਿਵਾਰਕ ਮੈਂਬਰ ਵੱਡੀ ਲੁੱਟ ਦਾ ਸ਼ਿਕਾਰ ਹੋਏ ਹਨ। ਪੈਲੇਸ ‘ਚ ਲੜਕੀ ਦੀ ਮਾਤਾ ਦਾ ਲੱਖਾਂ ਰੁਪਏ ਦੀ ਨਕਦੀ ਤੇ ਗਹਿਣਿਆਂ ਵਾਲਾ ਪਰਸ ਚੋਰੀ ਹੋ ਗਿਆ ਤੇ ਪਰਸ ਨੂੰ ਬੱਚੇ ਵਲੋਂ ਚੋਰੀ ਕਰਨ ਦੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਅਤੇ ਮੂਵੀ ਕੈਮਰੇ ‘ਚ ਕੈਦ ਹੋ ਗਈ ਹੈ।

ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਵਿਆਹ ਦੌਰਾਨ ਜਦੋਂ ਜੋੜੇ ਨੂੰ ਸਟੇਜ ਤੇ ਸ਼ਗਨ ਪੈ ਰਿਹਾ ਸੀ ਤਾਂ ਹਾਲ ’ਚ ਮੌਜੂਦ ਲੜਕੀ ਦੀ ਮਾਤਾ ਦਾ ਪਰਸ ਸੌਫੇ ‘ਤੇ ਪਿਆ ਸੀ ਅਤੇ ਉਹ ਖੜ੍ਹੇ ਹੋ ਕੇ ਸਟੇਜ ਵੱਲ ਦੇਖ ਰਹੇ ਸਨ, ਜਿਸ ਦੌਰਾਨ ਉਨ੍ਹਾਂ ਦਾ ਪਰਸ ਚੋਰੀ ਹੋ ਗਿਆ। ਉਨ੍ਹਾਂ ਦੱਸਿਆ ਕਿ ਬੈਗ ਵਿੱਚ ਲਗਭਗ 3 ਲੱਖ ਰੁਪਏ ਤੋਂ ਵੱਧ ਨਕਦੀ, ਸ਼ਗਨਾਂ ਵਾਲੇ ਲਿਫ਼ਾਫ਼ੇ ਤੇ ਲਗਭਗ ਡੇਢ ਲੱਖ ਦੀ ਕੀਮਤ ਦੇ ਗਹਿਣੇ ਸਨ।

ਉਨ੍ਹਾਂ ਦੱਸਿਆ ਕਿ ਬਾਅਦ ‘ਚ ਜਦੋਂ ਸੀ.ਸੀ.ਟੀ.ਵੀ. ਕੈਮਰੇ ਅਤੇ ਵਿਆਹ ਦੀ ਮੂਵੀ ਦੇਖੀ ਤਾਂ ਉਸ ‘ਚ ਲਗਭਗ 10 ਸਾਲ ਦਾ ਬਚਾ ਪਰਸ ਚੁੱਕ ਕੇ ਹਾਲ ‘ਚੋਂ ਬਾਹਰ ਲੈ ਕੇ ਜਾਂਦਾ ਕੈਦ ਹੋ ਗਿਆ। ਉਨ੍ਹਾਂ ਦੱਸਿਆ ਕਿ ਪਰਸ ਚੋਰੀ ਕਰਨ ਵਾਲਾ ਲੜਕਾ ਤਿਆਰ ਹੋ ਕੇ ਆਇਆ ਹੋਇਆ ਸੀ ਜਿਸ ਕਾਰਨ ਕਿਸੇ ਨੂੰ ਉਸ ‘ਤੇ ਸ਼ੱਕ ਵੀ ਨਹੀਂ ਹੋ ਸਕਿਆ। ਐੱਸ.ਐੱਚ.ਓ. ਇਕਬਾਲ ਸਿੰਘ ਨੇ ਦੱਸਿਆ ਕਿ ਪਰਸ ਚੋਰੀ ਹੋਣ ਦੇ ਮਾਮਲੇ ‘ਚ ਪਰਿਵਾਰ ਦੇ ਬਿਆਨਾਂ ‘ਤੇ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Check Also

ਮੁੱਖ ਮੰਤਰੀ ਨੇ ਖਰੜ ਵਿਖੇ 127 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ 

ਖਾਲਸਾ ਸਕੂਲ ਨੂੰ ਐਸਟ੍ਰੋਟਰਫ ਵਿਛਾਉਣ ਲਈ ਜਾਰੀ ਕੀਤੇ ਜਾਣਗੇ 10 ਕਰੋੜ ਰੁਪਏ ਖਰੜ (ਐਸ.ਏ.ਐਸ. ਨਗਰ) …

Leave a Reply

Your email address will not be published. Required fields are marked *