ਕਿਆਰਾ ਤੇ ਸਿਧਾਰਥ ਦੀ ਸੰਗੀਤ ਤੇ ਹਲਦੀ ਦੀ ਰਸਮ ਹੋਈ ਪੂਰੀ , ਅੱਜ ਹੋਣਗੇ 7 ਫੇਰੇ

Rajneet Kaur
1 Min Read

ਨਿਊਜ਼ ਡੈਸਕ: ਅਭਿਨੇਤਰੀ ਕਿਆਰਾ ਅਡਵਾਨੀ ਤੇ ਅਭਿਨੇਤਾ ਸਿਧਾਰਥ ਮਲਹੋਤਰਾ 7 ਫਰਵਰੀ ਨੂੰ ਵਿਆਹ ਦੇ ਬੰਧਨ ਵਿਚ ਬੱਝ ਰਹੇ ਹਨ ।

ਇਹ ਜੋੜੀ ਫੇਰਿਆ ਦੀ ਰਸਮ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਵਿੱਚ ਕਰਾਉਣ ਜਾ ਰਹੇ ਹਨ । ਇਥੇ ਇਹ ਜੋੜੀ ਵਿਆਹ ਦੇ ਬੰਧਨ ਵਿੱਚ ਬੱਝ ਰਹੀ ਹੈ । ਓਥੇ ਨਾਲ ਹੀ ਦੱਸ ਦਈਏ ਕਿ ਇਸ ਮਸ਼ਹੂਰ ਜੋੜੀ ਦੀਆਂ ਸਾਰੀਆਂ ਰਸਮਾਂ ਦੋਵਾਂ ਪਰਿਵਾਰਾਂ ਦੇ ਸਹਿਯੋਗ ਨਾਲ ਕੀਤੀਆਂ ਜਾ ਰਹੀਆਂ ਹਨ ।ਇਹ ਜੋੜਾ ਸੋਸ਼ਲ ਮੀਡੀਆ ਤੇ ਕਾਫ਼ੀ ਚਰਚਾ ਵਿੱਚ ਹੈ ।

6 ਫਰਵਰੀ ਨੂੰ ਹਲਦੀ ਤੇ ਸੰਗੀਤ ਦੀ ਰਸਮ ਹੋਈ ਸੀ ।ਕਿਆਰਾ ਨੇ ਆਪਣੇ ਹੱਥਾਂ ਤੇ ਆਪਣੇ ਹੋਣ ਵਾਲੇ ਪਤੀ ਸਿਧਾਰਥ ਮਲਹੋਤਰਾ ਦੇ ਨਾਮ ਦੀ ਮਹਿੰਦੀ ਲਗਾਈ । ਇਹ ਜੋੜਾ ਆਪਣੇ ਵਿਆਹ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਿਹਾ ਹੈ । ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਦੇ ਵਿਆਹ ‘ਚ ਕੁਝ ਬਾਲੀਵੁੱਡ ਸੈਲੇਬਸ ਵੀ ਪਹੁੰਚ ਚੁੱਕੇ ਹਨ। ਸ਼ਾਹਿਦ ਕਪੂਰ, ਮੀਰਾ ਰਾਜਪੂਤ, ਕਰਨ ਜੌਹਰ, ਗਾਇਕ ਅੰਕਿਤ ਤਿਵਾਰੀ, ਅਭਿਨੇਤਰੀ ਜੂਹੀ ਚਾਵਲਾ, ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਸਮੇਤ ਕਈ ਸੈਲੇਬਸ ਐਤਵਾਰ ਨੂੰ ਸੂਰਜਗੜ੍ਹ ਪੈਲੇਸ ਪਹੁੰਚੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment