ਖਾਲਸਾ ਕ੍ਰੈਡਿਟ ਯੂਨੀਅਨ ਨੇ ਪੰਜਾਬੀ ਸਕੂਲਾਂ ਨੂੰ ਦਾਨ ਵਜੋਂ ਦਿੱਤੀ ਵੱਡੀ ਰਕਮ

TeamGlobalPunjab
1 Min Read

ਸਰੀ: ਖਾਲਸਾ ਕ੍ਰੈਡਿਟ ਯੁਨੀਅਨ ਸਿੱਖਾਂ ਦਾ ਬਹੁਤ ਵੱਡਾ ਵਿੱਤੀ ਅਦਾਰਾ ਹੈ ਜਿਸਨੇ ਸਿੱਖ ਕੌਮ ਦਾ ਸਿਰ ਪੂਰੇ ਵਿਸ਼ਵ ਵਿਚ ਮਾਣ ਨਾਲ ਉੱਚਾ ਕੀਤਾ ਹੈ। ਖਾਲਸਾ ਕ੍ਰੈਡਿਟ ਯੂਨੀਅਨ ਦਾ ਮਿਸ਼ਨ ਲੋਕਾਂ ਨੂੰ ਵਧੀਆ ਬੈਂਕਿੰਗ ਸੇਵਾਵਾਂ ਦੇਣਾ ਹੈ ਅਤੇ ਗੁਰਮਤ ਦੇ ਸਿਧਾਂਤ ਅਨੁਸਾਰ ਆਪਣੀ ਕਮਾਈ ਵਿਚੋਂ ਦਸਵੰਧ ਕੱਢ ਕੇ ਲੋੜਵੰਦਾਂ ਤੱਕ ਪਹੁੰਚਾਉਣਾ ਹੈ।

ਇਸੇ ਸ਼ਾਨਦਾਰ ਰਵਾਇਤ ਤਹਿਤ ਖਾਲਸਾ ਕ੍ਰੈਡਿਟ ਯੂਨੀਅਨ ਨੇ ਸਮੇਂ ਸਮੇਂ ਤੇ ਲੋਕ ਭਲਾਈ ਦੇ ਕਾਰਜ ਕੀਤੇ ਹਨ । ਖਾਲਸਾ ਕ੍ਰੈਡਿਟ ਯੁਨੀਅਨ ਬਾਕੀ ਸਿੱਖ ਸੰਸਥਾਵਾਂ ਦੀ ਵੀ ਮਦਦ ਕਰਦਾ ਹੈ ਤਾਂ ਕਿ ਦੁਨੀਆ ਵਿਚ ਸਿੱਖੀ ਦੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨੂੰ ਪਹੁੰਚਾਇਆ ਜਾ ਸਕੇ। ਬੀਤੇ ਦਿਨੀ ਖਾਲਸਾ ਕ੍ਰੈਡਿਟ ਯੁਨੀਅਨ ਨੇ ਸਰੀ ਅਤੇ ਇਸਦੇ ਆਸ ਪਾਸ ਪੰਜਾਬੀ ਸਕੂਲਾਂ ਨੁੰ ਵੱਡੀ ਰਕਮ ਦਾਨ ਵਜੋਂ ਦਿੱਤੀ।

ਖਾਲਸਾ ਕ੍ਰੈਡਿਟ ਯੂਨੀਅਨ ਵਲੋਂ ਗੋਵਿੰਦ ਸਰਵਰ ਸਕੂਲ ਨੂੰ 4 ਹਜ਼ਾਰ ਡਾਲਰ ਦੇ ਕਰੀਬ ਦਾਨ ਦਿੱਤਾ ਗਿਆ।ਸਿੱਖ ਅਕੈਡਮੀ ਸਰੀ ਨੂੰ ਖਾਲਸਾ ਕ੍ਰੈਡਿਟ ਯੂਨੀਅਨ ਨੇ 9500 ਡਾਲਰ ਦਾਨ ਵਜੋਂ ਦਿੱਤਾ।ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ ਨੂੰ 9000 ਡਾਲਰ ਦੀ ਰਾਸ਼ੀ ਦਾਨ ਕੀਤੀ ਗਈ। ਖਾਲਸਾ ਸਕੂਲ , ਓਲਡ ਯੇਲ ਰੋਡ ਸਰੀ ਨੂੰ ਵੀ ਖਲਾਸਾ ਕ੍ਰੈਡਿਟ ਯੂਨੀਅਨ ਨੇ ਲਗਭਗ 37  ਹਜ਼ਾਰ ਡਾਲਰ ਦੀ ਮਦਦ ਦਿੱਤੀ।

Share this Article
Leave a comment