‘ਖ਼ਾਲਸਾ ਏਡ’ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ

TeamGlobalPunjab
3 Min Read

ਨਿਊਜ਼ ਡੈਸਕ: ਦੁਨੀਆਂ ਦੀ ਸਭ ਤੋਂ ਮੋਹਰੀ ਸਮਾਜਸੇਵੀ ਸੰਸਥਾ ਖਾਲਸਾ ਏਡ – ਇੰਟਰਨੈਸ਼ਨਲ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਖਾਲਸਾ ਏਡ ਬਿਨਾ ਕਿਸੇ ਭੇਦ ਭਾਵ ਤੋਂ ਪੁਰੀ ਦੁਨੀਆ ਵਿੱਚ ਸਮਾਜ ਸੇਵਾ ਦਾ ਕੰਮ ਕਰ ਰਹੀ ਹੈ। ਦਿੱਲੀ ਵਿੱਚ ਚੱਲ ਰਹੇ ਕਿਸਾਨ ਦੇ ਅੰਦੋਲਨ ਵਿੱਚ ਵੀ ਖਾਲਸਾ ਏਡ ਦਾ ਵੱਡਾ ਯੋਗਦਾਨ ਹੈ। ਵਿਦੇਸ਼ਾਂ ’ਚ ਵੱਸਦੇ ਸਿੱਖਾਂ ਤੇ ਹੋਰ ਪੰਜਾਬੀਆਂ ਵੱਲੋਂ ਚਲਾਈ ਜਾ ਰਹੀ ਇਸ ਜਥੇਬੰਦੀ ਨੂੰ ਇਸ ਵੱਕਾਰੀ ਸ਼ਾਂਤੀ ਪੁਰਸਕਾਰ ਲਈ ਕੈਨੇਡੀਅਨ ਐਮਪੀ ਟਿਮ ਉੱਪਲ, ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਤੇ ਬਰੈਂਪਟਨ ਦੱਖਣੀ ਤੋਂ ਵਿਧਾਇਕ ਪ੍ਰਭਮੀਤ ਸਿੰਘ ਸਰਕਾਰੀਆ ਨੇ ਅਧਿਕਾਰਤ ਤੌਰ ‘ਤੇ ਨਾਮਜ਼ਦ ਕੀਤਾ ਹੈ।

ਦਸੰਬਰ ਮਹੀਨੇ ਤੋਂ ਖਾਲਸਾ ਏਡ ਵੱਲੋਂ ਦਿੱਲੀ ‘ਚ ਧਰਨੇ ‘ਤੇ ਬੈਠੇ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਲਈ ਇੱਕ ਕਿਸਾਨ ਮੌਲ ਬਣਾ ਦਿੱਤਾ। ਜਿੱਥੇ ਵਰਤੋਂ ’ਚ ਆਉਣ ਵਾਲੀਆਂ ਵਸਤਾਂ ਬਿਲਕੁਲ ਮੁਫ਼ਤ ਲੈ ਸਕਦੇ ਹਨ। ਹਾਲਾਂਕਿ ਕੇਂਦਰੀ ਜਾਂਚ ਏਜੰਸੀ ਵੱਲੋਂ ਖਾਲਸਾ ਏਡ ਨੂੰ ਸੰਮਨ ਵੀ ਜਾਰੀ ਕੀਤੇ ਹਨ। ਰਵੀ ਸਿੰਘ ਖਿਲਾਫ਼ ਵੀ ਸੰਮਨ ਭੇਜੇ ਗਏ ਹਨ ਪਰ ਬਾਵਜੂਦ ਇਸ ਦੇ ਖਲਾਸਾ ਏਡ ਕਿਸਾਨਾਂ ਲਈ ਦਿਨ ਰਾਤ ਕੰਮ ਕਰ ਰਿਹਾ ਹੈ।

ਖਾਲਸਾ ਏਡ ਦੀ ਸਥਾਪਨਾ ਰਵਿੰਦਰ ਸਿੰਘ ਉਰਫ ਰਵੀ ਸਿੰਘ ਵੱਲੋਂ ਕੀਤੀ ਗਈ, ਜੋ ਪੰਜਾਬ ਦੇ ਦੋਆਬਾ ਨਾਲ ਸਬੰਧ ਰੱਖਦੇ ਹਨ। ਸਾਲ 1999 ਵਿੱਚ ਅਲਬਾਨੀਆ-ਯੂਗੋਸਲਾਵੀਆ ਸਰਹੱਦ ਤੇ ਹਜ਼ਾਰਾਂ ਦੀ ਗਿਣਤੀ ਚ ਬੈਠੇ ਸ਼ਰਨਾਰਥੀਆਂ ਦੀ ਮਦਦ ਲਈ ਸਭ ਤੋਂ ਪਹਿਲਾਂ ਰਵੀ ਸਿੰਘ ਸਾਹਮਣੇ ਹਾਏ ਸਨ। ਇਸ ਤੋਂ ਬਾਅਦ ਰਵੀ ਸਿੰਘ ਨੇ ਮਨ ਬਣਾਇਆ ਕਿ ਦੁਨੀਆਂ ਵਿੱਚ ਜਿੱਥੇ ਵੀ ਲੋਕ ਫਸੇ ਹੋਏ ਹਨ, ਭੁੱਖੇ ਹਨ ਉਹਨਾਂ ਤੱਕ ਹਰ ਸਹੂਲਤ ਪਹੁੰਚਾਈ ਜਾਵੇ। ਫਿਰ ਖਾਲਸਾ ਏਡ ਇੰਗਲੈਂਡ ਸਰਕਾਰ ਤੋਂ ਮਾਨਤਾ ਪ੍ਰਾਪਤ ਇੱਕ ਗ਼ੈਰ-ਮੁਨਾਫ਼ਾਕਾਰੀ ਸੰਸਥਾ ਬਣ ਕੇ ਸਾਹਮਣੇ ਆਈ।

Share This Article
Leave a Comment