ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਮ ਆਦਮੀ ਪਾਰਟੀ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਪੰਜਾਬ ਦੇ ਦੋ ਦਿਨਾਂ ਦੌਰੇ ’ਤੇ ਆ ਰਹੇ ਹਨ।
ਇਹ ਜਾਣਕਾਰੀ ਪਾਰਟੀ ਦੇ ਆਗੂ ਅਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਸਾਂਝੀ ਕੀਤੀ ਹੈ। ਪ੍ਰੋਗਰਾਮ ਅਨੁਸਾਰ ਕੇਜਰੀਵਾਲ 28 ਅਤੇ 29 ਅਕਤੂਬਰ ਦੇ ਆਪਣੇ ਦੌਰੇ ਦੌਰਾਨ ਸੰਗਰੂਰ, ਮਾਨਸਾ ਅਤੇ ਬਠਿੰਡਾ ਜਾਣਗੇ।
ਜਾਣਕਾਰੀ ਮੁਤਾਬਕ ਕੇਜਰੀਵਾਲ ਸੰਗਰੂਰ ਦੌਰੇ ਦੌਰਾਨ ਪਾਰਟੀ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦੇ ਗ੍ਰਹਿ ਵਿਖ਼ੇ ਪੁੱਜ ਸਕਦੇ ਹਨ।
मुख्यमंत्री @ArvindKejriwal जी का 2 दिन का पंजाब दौरा
28 और 29 Oct को संगरूर, मानसा और भटिंडा जाएंगे अरविंद केजरीवाल जी
28 Oct को किसानों से संवाद करेंगे
29 Oct को व्यापारियों से मुलाकात करेंगे pic.twitter.com/yvVxmjMeCx
— Raghav Chadha (@raghav_chadha) October 27, 2021
ਕੇਜਰੀਵਾਲ ਵੱਲੋਂ ਮਾਨਸਾ ਵਿੱਚ ਕਿਸਾਨਾਂ ਨਾਲ ਮੁਲਾਕਾਤ ਕੀਤੇ ਜਾਣ ਅਤੇ 29 ਅਕਤੂਬਰ ਨੂੰ ਬਠਿੰਡਾ ਵਿਖ਼ੇ ਸਨਅਤਕਾਰਾਂ ਅਤੇ ਵਪਾਰੀਆਂ ਨਾਲ ਮੁਲਾਕਾਤ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।