ਮੁੱਖ ਮੰਤਰੀ ਚੰਨੀ ਦੇ ਤੰਜ਼ ‘ਤੇ ਕੇਜਰੀਵਾਲ ਨੂੰ ਆਇਆ ਤੈਸ਼, ਪੁੱਛਿਆ ਕਾਂਗਰਸ ਕਦੋਂ ਪੂਰੇ ਕਰੇਗੀ ਵਾਅਦੇ ?

TeamGlobalPunjab
2 Min Read

 

ਸੀ.ਐਮ. ਚੰਨੀ VS ਸੀ.ਐਮ. ਕੇਜਰੀਵਾਲ

 

ਚੰਡੀਗੜ੍ਹ : ਪੰਜਾਬ ਦੀ ਸਿਆਸਤ ਦਿਨੋਂ ਦਿਨ ਭਖਦੀ ਜਾ ਰਹੀ ਹੈ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਡੇ ਆਗੂਆਂ ਦੀ ਜ਼ੁਬਾਨੀ ਜੰਗ ਵੀ ਤੇਜ਼ ਹੁੰਦੀ ਜਾ ਰਹੀ ਹੈ। ਬੀਤੇ ਰੋਜ਼ ਮੁੱਖ ਮੰਤਰੀ ਚੰਨੀ ਨੇ ਵਿਰੋਧੀ ਧਿਰ ‘ਆਪ’ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਤੰਜ਼ ਕੱਸਿਆ ਸੀ ਕਿ ਕੇਜਰੀਵਾਲ ਲੋਕਾਂ ਦੀ ਹਮਦਰਦੀ ਲੈਣ ਖਾਤਰ ਜਾਣਬੁੱਝ ਕੇ ਸਾਧਾਰਣ ਕੱਪੜੇ ਪਹਿਨਦੇ ਹਨ । ਮੁੱਖ ਮੰਤਰੀ ਨੇ ਚੰਨੀ ਨੇ ਕਿਹਾ ਸੀ ਕਿ ਇਸ ਤਰਾਂ ਕਰਕੇ ਉਹ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਨ।

- Advertisement -

ਇਸਦੇ ਪ੍ਰਤੀਕਰਮ ਵਜੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੂੱਧਵਾਰ ਨੂੰ ਠੋਕਵਾਂ ਜਵਾਬ ਦਿੱਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧਿਆ।

ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ, “ਤੁਹਾਨੂੰ ਮੇਰੇ ਕੱਪੜੇ ਪਸੰਦ ਨਹੀਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜਨਤਾ ਨੂੰ ਪਸੰਦ ਹਨ । ਕੱਪੜੇ ਛੱਡੋ ਅਤੇ ਦੱਸੋ ਕਿ ਤੁਸੀਂ ਵਾਅਦੇ ਕਦੋਂ ਪੂਰੇ ਕਰੋਗੇ ?”

ਕੇਜਰੀਵਾਲ ਨੇ ਬਿੰਦੂਵਾਰ ਪੁੱਛਿਆ ;

1. ਤੁਸੀਂ ਹਰ ਬੇਰੁਜ਼ਗਾਰ ਨੂੰ ਰੁਜ਼ਗਾਰ ਕਦੋਂ ਦੇਵੋਗੇ ?

2. ਕਿਸਾਨਾਂ ਦੇ ਕਰਜ਼ੇ ਕਦੋਂ ਮੁਆਫ ਕਰੋਗੇ ?

- Advertisement -

3. ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹ ਕਿਉਂ ਨਹੀਂ ਭੇਜਦੇ ?

4. ਦਾਗੀ ਮੰਤਰੀਆਂ, ਵਿਧਾਇਕਾਂ ਅਤੇ ਅਫਸਰਾਂ ਦੇ ਵਿਰੁੱਧ ਐਕਸ਼ਨ ਕਦੋਂ ਕਦੋਂ ਲਵੋਗੇ ?”

ਕੇਜਰੀਵਾਲ ਨੇ ਇਸ ਪਲਟਵਾਰ ਤੋਂ ਬਾਅਦ ਹੁਣ ਵੇਖਣਾ ਹੋਵੇਗਾ ਮੁੱਖ ਮੰਤਰੀ ਚੰਨੀ ਵੱਲੋਂ ਜ਼ੁਬਾਨੀ ਜਵਾਬ ਦਿੱਤਾ ਜਾਂਦਾ ਹੈ ਜਾਂ ਕਾਂਗਰਸ ਦੇ ਵਾਅਦਿਆਂ ਬਾਰੇ ਕੋਈ ਠੋਸ ਐਕਸ਼ਨ ਲੈਂਦੇ ਹੋਏ ਵਿਰੋਧੀਆਂ ਦੀ ਬੋਲਤੀ ਬੰਦ ਕੀਤੀ ਜਾਵੇਗੀ ।

Share this Article
Leave a comment