ਪੀਐਮ ਕੇਅਰ ਫੰਡ ਨੂੰ ਲੈ ਕੇ ਕੇਜਰੀਵਾਲ ਸਰਕਾਰ ਨੇ ਕੀਤਾ ਵੱਡਾ ਖੁਲਾਸਾ, ਹੋਇਆ ਵੱਡਾ ਸਕੈਮ?

TeamGlobalPunjab
2 Min Read

ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਦੇ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਪੀਐੱਮ ਕੇਅਰ ਫੰਡ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੱਡਾ ਖੁਲਾਸਾ ਕੀਤਾ ਹੈ। ਆਮ ਆਦਮੀ ਪਾਰਟੀ ਨੇ ਦੋਸ਼ ਲਗਾਇਆ ਹੈ ਕੇ ਪ੍ਰਧਾਨਮੰਤਰੀ ਕੇਅਰ ਫੰਡ ਦੇ ਨਾਂ ‘ਤੇ ਕੇਂਦਰ ਸਰਕਾਰ ਨੇ ਵੱਡਾ ਸਕੈਮ ਕੀਤਾ ਹੈ।

ਆਮ ਆਦਮੀ ਪਾਰਟੀ ਆਪਣੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ, ‘ਸਰਕਾਰ ਨੇ ਕਿਹਾ ਸੀ ਕਿ ਪੀਐਮ ਕੇਅਰ ਫੰਡ ਅਤੇ ਕੇਂਦਰੀ ਸਿਹਤ ਮੰਤਰਾਲਾ ਮਿਲ ਕੇ ਦਿੱਲੀ ‘ਚ ਆਕਸੀਜਨ ਪਲਾਂਟ ਲਗਾਉਣਗੇ, ਦਿੱਲੀ ਸਰਕਾਰ ਤੋਂ ਜ਼ਮੀਨ ਮੰਗੀ ਗਈ ਤਾਂ ਕੇਜਰੀਵਾਲ ਸਰਕਾਰ ਨੇ ਜ਼ਮੀਨ ਵੀ ਦਿੱਤੀ, ਪਰ ਹੁਣ ਕੇਂਦਰ ਸਰਕਾਰ ਇਸ ਤੋਂ ਭੱਜ ਰਹੀ ਹੈ ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਠੇਕੇਦਾਰ ਵੀ ਪੈਸੇ ਲੈ ਕੇ ਫ਼ਰਾਰ ਹੋ ਗਏ ਹਨ, ਆਮ ਆਦਮੀ ਪਾਰਟੀ ਨੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਇਸ ਵਿੱਚ ਕੇਂਦਰ ਸਰਕਾਰ ਦਾ ਹਿੱਸਾ ਤਾਂ ਨਹੀਂ ਸੀ ?’

ਭਾਰਤ ਵਿੱਚ ਇਸ ਸਮੇਂ ਆਕਸੀਜਨ ਦੀ ਕਮੀ ਸਭ ਤੋਂ ਵੱਡੀ ਸਮੱਸਿਆ ਹੈ। ਦੇਸ਼ ਵਿੱਚ ਆਕਸੀਜਨ ਸਰਪਲੱਸ ਨਹੀਂ ਹੈ ਜਿਸ ਕਾਰਨ ਕਈ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਦਿੱਲੀ ਵਿੱਚ ਵੀ ਅਜਿਹੇ ਹਾਲਾਤ ਬਣੇ ਹੋਏ ਹਨ। ਦਿੱਲੀ ਦੇ ਹਸਪਤਾਲਾਂ ‘ਚ 700 ਮੀਟ੍ਰਿਕ ਟਨ ਦੀ ਜ਼ਰੂਰਤ ਹੈ। ਪਰ ਰਾਜਧਾਨੀ ਵਿੱਚ ਇਸ ਸਮੇਂ 500 ਮੀਟ੍ਰਿਕ ਟਨ ਤੋਂ ਵੀ ਘੱਟ ਆਕਸੀਜਨ ਦੀ ਸਪਲਾਈ ਹੈ। ਜਿਸ ਕਾਰਨ ਅਰਵਿੰਦ ਕੇਜਰੀਵਾਲ ਸਰਕਾਰ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਨਿਸ਼ਾਨੇ ਲਗਾਏ ਹਨ।

Share This Article
Leave a Comment