ਮੋਗਾ ‘ਚ ਕੇਜਰੀਵਾਲ ਨੇ ਔਰਤਾਂ ਲਈ ਕੀਤੇ ਵੱਡੇ ਐਲਾਨ; ਚੰਨੀ ਨੂੰ ਦੱਸਿਆ ਨਕਲੀ ਕੇਜਰੀਵਾਲ

TeamGlobalPunjab
2 Min Read

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਮੋਗਾ ਵਿਚ ਸੰਬੋਧਨ ਕਰਦਿਆਂ ਔਰਤਾਂ ਲਈ ਵੱਡੇ ਐਲਾਨ ਕੀਤੇ ਹਨ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਆਉਣ ’ਤੇ ਸੂਬੇ ਦੀ ਹਰ ਇਕ ਔਰਤ ਨੂੰ ਹਰ ਮਹੀਨੇ 1000 ਰੁਪਏ ਉਨ੍ਹਾਂ ਦੇ ਖਾਤਿਆਂ ਵਿੱਚ ਦਿੱਤੇ ਜਾਣਗੇ ਅਤੇ ਪੰਜਾਬ ਦੀਆਂ ਇੱਕ ਕਰੋੜ ਔਰਤਾਂ ਨੂੰ ਇਸ ਦਾ ਲਾਭ ਮਿਲੇਗਾ।

ਕੇਜਰੀਵਾਲ ਨੇ ਕਿਹਾ ਪਰਿਵਾਰ ਦੀ ਹਰ ਔਰਤ ਨੂੰ ਇਹ ਰਾਸ਼ੀ ਮਿਲੇਗੀ। ਜਿਨ੍ਹਾਂ ਮਾਤਾਵਾਂ ਨੂੰ ਬੁਢਾਪਾ ਪੈਨਸ਼ਨ ਮਿਲਦੀ ਹੈ, ਉਨ੍ਹਾਂ ਨੂੰ ਉਸ ਤੋਂ ਇਲਾਵਾ ਇਹ ਰਾਸ਼ੀ ਮਿਲੇਗੀ। ਇਹ ਦੁਨੀਆਂ ਦਾ ਸਭ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਦਾ ਕਾਰਜ ਹੋਣ ਦਾ ਦਾਅਵਾ ਕੀਤਾ ਹੈ। ਕੇਜਰੀਵਾਲ ਨੇ ਕਿਹਾ ਇਸ ਵਾਰ ਘਰ ਦੇ ਅੰਦਰ ਔਰਤਾਂ ਤੈਅ ਕਰਨਗੀਆਂ ਕਿ ਕਿਸਨੂੰ ਵੋਟ ਪਾਣੀ ਹੈ ਤੇ ਹਰੇਕ ਨੇ ਆਪਣੇ ਪਤੀ ਨੂੰ ਜਾਂ ਪੁੱਤਰ ਨੂੰ ਕਹਿਣਾ ਹੈ ਕਿ ਇਸ ਵਾਰ ਇਕ ਵਾਰ ਮੌਕਾ ਕੇਜਰੀਵਾਲ ਨੂੰ ਦੇ ਕੇ ਦੇਖੋ।

ਇਸ ਤੋਂ ਇਲਾਵਾ ਉਨ੍ਹਾਂ ਨੇ ਚੰਨੀ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਮੈਂ ਦੇਖ ਰਿਹਾ ਹਾਂ ਕਿ ਅੱਜ ਕੱਲ੍ਹ ਪੰਜਾਬ ਵਿਚ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ। ਮੈਂ ਜੋ ਵਾਅਦਾ ਕਰਦਾਂ ਹਾਂ, ਉਹ ਉਹੀ ਬੋਲ ਦਿੰਦਾ ਹੈ। ਕਰਦਾ ਨਹੀਂ ਹੈ, ਕਿਉਂ ਕਿ ਉਹ ਨਕਲੀ ਕੇਜਰੀਵਾਲ ਹੈ। ਲੁਧਿਆਣਾ ਵੀ ਇਹ ਸੰਬੋਧਨ ਕਰ ਰਿਹਾ ਸੀ ਕਿ ਅਸੀਂ ਬਿਜਲੀ ਫ੍ਰੀ ਕਰ ਦਿੱਤੀ ਹੈ। ਬਿਜਲੀ ਦਾ ਬਿਲ ਸਿਰਫ ਕੇਜਰੀਵਾਲ ਫ੍ਰੀ ਕਰ ਸਕਦਾ ਹੈ। ਉਸ ਨਕਲੀ ਕੇਜਰੀਵਾਲ ਤੋਂ ਬਚ ਕੇ ਰਹੋ।

Share this Article
Leave a comment