ਚੰਡੀਗੜ੍ਹ ‘ਚ ਇੱਕ ਵਾਰ ਫਿਰ ਟਲਿਆ ਭਿਆਨਕ ਹਾਦਸਾ, ਜਾ ਸਕਦੀ ਸੀ ਜਾਨ           !

TeamGlobalPunjab
1 Min Read

ਚੰਡੀਗੜ੍ਹ : ਹਰ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਹੀ ਰਹਿੰਦਾ ਹੈ। ਇਸ ਦੇ ਚਲਦਿਆਂ ਅੱਜ ਇੱਥੇ ਇੱਕ ਭਿਆਨਕ ਹਾਦਸਾ ਵਾਪਰਨ ਤੋਂ ਟਲਾ ਗਿਆ। ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਦਰਅਸਲ ਹੋਇਆ ਇੰਝ ਕਿ ਇੰਡਸਟਰੀਅਲ ਏਰੀਆ ਥਾਣਾ ਦੇ ਅਧੀਨ ਆਉਂਦੇ ਮੰਡੋਲਾ ਲਾਇਟ ਪੁਆਇੰਟ ਤੋਂ ਕੁਝ ਦੂਰੀ ‘ਤੇ ਹੀ ਇੱਕ ਸੀਟੀਯੂ ਦੀ ਬੱਸ ਹਾਦਸਾ ਗ੍ਰਸਤ ਹੋ ਗਈ। ਇੱਥੇ ਤੇਜ਼ ਮੀਂਹ ਅਤੇ ਹਵਾ ਕਾਰਨ ਇੱਕ ਦਰੱਖਤ ਬੱਸ ਦੇ ਉੱਪਰ ਗਿਰ ਗਿਆ।

ਗਨੀਮਤ ਇਹ ਰਹੀ ਕਿ ਇਸ ਦੌਰਾਨ ਬੱਸ ਖਾਲੀ ਸੀ ਕੋਈ ਯਾਤਰੀ ਨਹੀਂ ਸੀ। ਪਰ ਇਸ ਹਾਦਸੇ ਦੌਰਾਨ ਬੱਸ ਡਰਾਇਵਰ ਨੂੰ ਗੰਭੀਰ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਹਨ। ਡਰਾਇਵਰ ਨੂੰ 32 ਨੰਬਰ ਸੈਕਟਰ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਿਕ  ਇਹ ਬੱਸ ਜਿਉਂ ਹੀ ਮੰਡੋਲਾ ਪੁਆਇੰਟ ਤੋਂ ਟ੍ਰਬਿਊਨ ਚੌਂਕ ਵੱਲ ਵਧੀ ਤਾਂ ਤੇਜ਼ ਮੀਂਹ ਅਤੇ ਹਵਾ ਕਾਰਨ ਇੱਕ ਦਰੱਖਤ ਬੱਸ ਦੇ ਉੱਪਰ ਡਿੱਗ ਪਿਆ। ਜਿਸ ਕਾਰਨ ਉੱਥੇ ਹੜਕੰਪ ਮੱਚ ਗਿਆ।

Share this Article
Leave a comment