ਅੱਜ ਤੋਂ ਸ਼ੁਰੂ ਹੋਵੇਗੀ ‘ਕੌਣ ਬਣੇਗਾ ਕਰੋੜਪਤੀ’ ਸ਼ੋਅ ਦੀ ਰਜਿਸਟ੍ਰੇਸ਼ਨ, ਬਿੱਗ-ਬੀ ਨੇ ਸਾਂਝੀ ਕੀਤੀ ਜਾਣਕਾਰੀ

TeamGlobalPunjab
1 Min Read

ਨਿਊਜ਼ ਡੈਸਕ: ਬਾਲੀਵੁਡ ਦੇ ਮਹਾਨਾਇਕ ਅਮਿਤਾਭ ਬੱਚਨ ਜਲਦ ਹੀ ਆਪਣਾ ਸ਼ੋਅ ਕੌਣ ਬਣੇਗਾ ਕਰੋੜਪਤੀ ਦਾ 12ਵਾਂ ਸੀਜ਼ਨ ਲੈ ਕੇ ਆ ਰਹੇ ਹਨ। ਇਸ ਸ਼ੋਅ ਨੂੰ ਬੀਤੇ ਕਈ ਸਾਲਾਂ ਤੋਂ ਦਰਸ਼ਕ ਵੇਖਦੇ ਆ ਰਹੇ ਹਨ ਅਤੇ ਇਸਨੂੰ ਖੂਬ ਪਸੰਦ ਵੀ ਕਰ ਰਹੇ ਹਨ। ਹੁਣ ਬਿੱਗ ਬੀ ਨੇ ਐਲਾਨ ਕਰਦੇ ਹੋਏ ਦੱਸਿਆ ਹੈ ਕਿ ਉਹ ਇਸ ਸ਼ੋਅ ਦਾ ਨਵਾਂ ਸੀਜ਼ਨ ਲੈ ਕੇ ਆ ਰਹੇ ਹਨ। ਅਮਿਤਾਭ ਬੱਚਨ ਨੇ ਇੱਕ ਵੀਡੀਓ ਸ਼ੇਅਰ ਕਰ ਦੱਸਿਆ ਕਿ ਇਸ ਸ਼ੋਅ ਦੀ ਰਜਿਸਟਰੇਸ਼ਨ ਅੱਜ ਰਾਤ ਯਾਨੀ 9 ਮਈ ਰਾਤ 9 ਵਜੇ ਤੋਂ ਸਿਰਫ ਸੋਨੀ ਟੀਵੀ ‘ਤੇ ਸ਼ੁਰੂ ਹੋਵੇਗਾ।

ਸੋਨੀ ਟੀਵੀ ‘ਤੇ ਕੇਬੀਸੀ-12 ਦੇ ਰਜਿਸਟਰੇਸ਼ਨ ਨਾਲ ਜੁਡ਼ੀ ਜਾਣਕਾਰੀ ਦਿੰਦੇ ਹੋਏ ਅਮਿਤਾਭ ਬੱਚਨ ਨੇ ਲਿਖਿਆ, ਅਸੀ ਵਾਪਸ ਆ ਰਹੇ ਹਾਂ। ਹਰ ਚੀਜ ਨੂੰ ਬ੍ਰੇਕ ਲੱਗ ਸਕਦਾ ਹੈ ਤੇ ਸੁਪਨਿਆਂ ਨੂੰ ਬ੍ਰੇਕ ਨਹੀਂ ਲੱਗ ਸਕਦਾ ਹੈ। ਤੁਹਾਡੇ ਸੁਪਨਿਆਂ ਨੂੰ ਉਡਾਣ ਦੇਣ ਲਈ ਫਿਰ ਅਮਿਤਾਭ ਬੱਚਨ ਕੇਬੀਸੀ-12 ਲੈ ਕੇ ਆ ਰਹੇ ਹਨ। ਰਜਿਸਟਰੇਸ਼ਨ ਸ਼ੁਰੂ ਹੋਣਗੇ 9 ਮਈ ਰਾਤ 9 ਵਜੇ ਸਿਰਫ ਸੋਨੀ ਟੀਵੀ ‘ਤੇ।

https://www.instagram.com/p/B_9JMhaB_Ca/

Share this Article
Leave a comment