ਡਿਪ੍ਰੈਸ਼ਨ ਦਾ ਪਤਾ ਲਗਾਉਣ ਲਈ ਵਿਗਿਆਨੀਆਂ ਨੇ ਖੋਜਿਆ ਨਵਾਂ ਤਰੀਕਾ, ਹੁਣ ਘਰ ਬੈਠੇ ਹੀ ਖੁਦ ਕਰੋ ਜਾਂਚ

TeamGlobalPunjab
1 Min Read

ਨਿਊਜ਼ ਡੈਸਕ : ਡਿਪ੍ਰੈਸ਼ਨ ਨੂੰ ਲੈ ਕੇ ਵਿਗਿਆਨੀਆਂ ਨੇ ਇੱਕ ਵੱਡੀ ਖੋਜ ਕੀਤੀ ਹੈ। ਮਰੀਜ਼ ‘ਚ ਡਿਪ੍ਰੈਸ਼ਨ ਦਾ ਪਤਾ ਲਗਾਉਣ ਦਾ ਵਿਗਿਆਨੀਆਂ ਨੇ ਹੁਣ ਨਵਾਂ ਤਰੀਕਾ ਲੱਭ ਲਿਆ ਹੈ। ਜੇਕਰ ਮਰੀਜ਼ ਦੇ ਦਿਲ ਦੀ ਧੜਕਣ ਤੇਜ਼ ਅਤੇ ਰਾਤ ਨੂੰ ਵੀ ਇਵੇਂ ਹੀ ਰਹੇ ਤਾਂ ਸਮਝੋ ਇਹ ਡਿਪ੍ਰੈਸ਼ਨ ਦਾ ਇਸ਼ਾਰਾ ਹੈ। ਅਜਿਹੇ ਲੋਕਾਂ ਦੇ ਦਿਲ ਦੀ ਧੜਕਣ ਪ੍ਰਤੀ ਮਿੰਟ 10 ਤੋਂ 15 ਵਾਰ ਤੱਕ ਵੱਧ ਜਾਂਦੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਦਿਲ ਦੀ ਗਤੀ ਦਿਨ ‘ਚ ਜ਼ਿਆਦਾ ਹੁੰਦੀ ਹੈ ਅਤੇ ਜਿਵੇਂ ਜਿਵੇਂ ਰਾਤ ਹੁੰਦੀ ਹੈ, ਇਹ ਘੱਟਦੀ ਜਾਂਦੀ ਹੈ। ਪਰ ਮਾਨਸਿਕ ਤਣਾਅ ਦਾ ਸ਼ਿਕਾਰ ਹੋਏ ਲੋਕਾਂ ਦੀ ਰਾਤ ਨੂੰ ਵੀ ਦਿਲ ਦੀ ਧੜਕਣ ਜ਼ਿਆਦਾ ਹੁੰਦੀ ਹੈ।

ਇਸ ਸਬੰਧੀ ਜਰਮਨੀ ਦੀ ਯੂਨੀਵਰਸਿਟੀ ਨੇ 32 ਲੋਕਾਂ ਦੇ ਉੱਪਰ ਰਿਸਰਚ ਕੀਤੀ। ਇਸ ਵਿੱਚ 16 ਲੋਕ ਅਜਿਹੇ ਸਨ ਜਿਹੜੇ ਡਿਪ੍ਰੈਸ਼ਨ ਦਾ ਸ਼ਿਕਾਰ ਸੀ, ਉਨ੍ਹਾਂ ਦੀ ਹਾਰਟ ਰੇਟ ਜਾਂਚੀ ਗਈ ਇਸ ਤੋਂ ਇਲਾਵਾ 16 ਅਜਿਹੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜਿਹੜੇ ਮਾਨਸਿਕ ਤਣਾਅ ਦਾ ਸ਼ਿਕਾਰ ਨਹੀਂ ਸਨ। ਵਿਗਿਆਨੀਆਂ ਨੇ ਇਸ ਜਾਂਚ ਵਿਚ ਪਾਇਆ ਕਿ ਡਿਪਰੈਸ਼ਨ ਦੇ ਕੇਸ ਵਿੱਚ 90 ਫੀਸਦੀ ਮਾਮਲਿਆਂ ‘ਚ ਦਿਲ ਦੀ ਧੜਕਣ ਵੱਧ ਜਾਂਦੀ ਹੈ।

Share this Article
Leave a comment