Breaking News

ਬੰਦੀ ਸਿੰਘਾ ਦੀ ਰਿਹਾਈ ਲਈ ਚੰਡੀਗੜ੍ਹ ‘ਚ ਹੋਇਆ ਲੱਖਾਂ ਦਾ ਇਕੱਠ

ਮੋਹਾਲੀ: ਕੌਮੀ ਇਨਸਾਫ਼ ਮੋਰਚੇ ਵਲੋਂ ਸਜ਼ਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਚੰਡੀਗੜ੍ਹ ਦੀਆਂ ਬਰੂਹਾਂ ’ਤੇ ਪੱਕਾ ਇਨਸਾਫ਼ ਮੋਰਚਾ ਲੱਗਾ ਹੋਇਆ ਹੈ।

ਅੱਜ ਗਣਤੰਤਰ ਦਿਹਾੜੇ ਮੌਕੇ 26 ਜਨਵਰੀ 2023 ਨੂੰ ਵਿਸ਼ਾਲ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਜੋ ਮੋਰਚੇ ਵਾਲੀ ਥਾਂ ਤੋਂ ਸਵੇਰੇ 11 ਵਜੇ ਸ਼ੁਰੂ ਹੋਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਚ 16 ਕਿਲੋਮੀਟਰ ਦੇ ਲਗਭਗ ਸਫ਼ਰ ਤੈਅ ਕਰੇਗਾ।

ਉਸ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪੈਦਲ, ਗੱਡੀਆਂ ਤੇ ਟਰੈਕਟਾਂ ‘ਚ ਹੱਥਾਂ ਵਿੱਚ ਕਾਲੇ ’ਤੇ ਕੇਸਰੀ ਝੰਡੇ ਲੈ ਕੇ ਜਾ ਰਹੀਆਂ ਹਨ। ਜੋ ਇਹ ਸਾਬਤ ਕਰਦਾ ਹੈ ਕਿ ਕੌਮੀ ਇਨਸਾਫ਼ ਮੋਰਚੇ ਦੇ ਛੋਟੇ ਜਿਹੇ ਸੱਦੇ ’ਤੇ ਪਹੁੰਚਣ ਵਾਲੇ ਲੋਕ ਬੰਦੀ ਸਿੰਘ ਦੀ ਰਿਹਾਈ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕਿੰਨੇ ਉਤਾਵਲੇ ਹਨ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਪੰਜਾਬ ਸਰਕਾਰ ਦੇ GST ਮਾਲੀਏ ‘ਚ ਪਹਿਲੀ ਵਾਰ ਦਰਜ ਕੀਤਾ ਰਿਕਾਰਡਤੋੜ ਵਾਧਾ: ਚੀਮਾ

ਮੋਗਾ: ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਦਸਾਂ …

Leave a Reply

Your email address will not be published. Required fields are marked *