ਦੁਬਈ ਦੇ ਮੈਡਮ ਤੁਸਾਦ ਮਿਊਜ਼ੀਅਮ ‘ਚ ਲੱਗਿਆ ਵਿਰਾਟ ਕੋਹਲੀ ਦਾ ਨਵਾਂ ਬੁੱਤ, ਦੇਖੋ ਤਸਵੀਰਾਂ

TeamGlobalPunjab
2 Min Read

ਨਿਊਜ਼ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਮੋਮ ਦਾ ਨਵਾਂ ਬੁੱਤ ਦੁਬਈ ਦੇ ਮੈਡਮ ਤੁਸਾਦ ਮਿਊਜ਼ੀਅਮ ‘ਚ ਲਗਾਇਆ ਗਿਆ ਹੈ। ਇਸ ਨਵੇਂ ਬੁੱਤ ‘ਚ ਕੋਹਲੀ ਨੂੰ ਭਾਰਤੀ ਟੀਮ ਦੀ ਨੀਲੀ ਜਰਸੀ ‘ਚ ਦਿਖਾਇਆ ਗਿਆ ਹੈ।

ਵਿਰਾਟ ਕੋਹਲੀ ਦੇ ਨਾਲ-ਨਾਲ ਦੁਬਈ ਦੇ ਮੈਡਮ ਤੁਸਾਦ ਮਿਊਜ਼ੀਅਮ ਵਿੱਚ ਦਿੱਗਜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦਾ ਬੁੱਤ ਵੀ ਲਗਾਇਆ ਗਿਆ ਹੈ। ਜਿਸ ਦੀਆਂ ਤਸਵੀਰਾਂ ਟਵਿੱਟਰ ‘ਤੇ ਸਾਂਝੀਆਂ ਕੀਤੀਆਂ ਗਈਆਂ ਹਨ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2018 ‘ਚ ਦਿੱਲੀ ਮਿਊਜ਼ੀਅਮ ‘ਚ ਮੈਡਮ ਤੁਸਾਦ ਨੇ ਕੋਹਲੀ ਦੇ ਪਹਿਲਾ ਮੋਮ ਦਾ ਬੁੱਤ ਲਗਾਇਆ ਸੀ। ਉੱਥੇ ਹੀ ਦੂਸਰਾ ਬੁੱਤ 2019 ਵਿਸ਼ਵ ਕੱਪ ਦੌਰਾਨ ਇੰਗਲੈਂਡ ‘ਚ ਲੱਗਿਆ ਸੀ।

ਕੋਹਲੀ ਦੁਨੀਆ ਦੇ ਬਿਹਤਰੀਨ ਬੱਲੇਬਾਜ਼ਾਂ ‘ਚ ਸ਼ੁਮਾਰ ਹਨ। ਉਨ੍ਹਾਂ ਦੇ ਰਿਕਾਰਡ ਉਨ੍ਹਾਂ ਦੀ ਕਾਬਿਲੀਅਤ ਨੂੰ ਬਿਆਨ ਕਰਦੇ ਹਨ। ਉਹ ਤਿੰਨੋਂ ਫਾਰਮੈੱਟ ‘ਚ 50 ਤੋਂ ਜ਼ਿਆਦਾ ਦੀ ਔਸਤਨ ਰੱਖਣ ਵਾਲੇ ਇਕਮਾਤਰ ਕ੍ਰਿਕਟਰ ਹਨ।

Share this Article
Leave a comment