ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਕੱਲ੍ਹ ਦੇਣਗੇ ਅਸਤੀਫ਼ਾ

Global Team
2 Min Read

ਨਿਊਜ਼ ਡੈਸਕ: ਕਰਨਾਟਕ ‘ਚ ਮੁੱਖ ਮੰਤਰੀ ਦਾ ਬਦਲਾਅ ਹੋਣ ਜਾ ਰਿਹਾ ਹੈ। ਸਿੱਧਰਮਈਆ ਭਲਕੇ ਸਵੇਰੇ 10.30 ਵਜੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਗੇ। ਸਿੱਧਰਮਈਆ ਨੇ ਭਲਕੇ ਰਾਜਪਾਲ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਹੈ। ਹੁਣ ਡੀਕੇ ਸ਼ਿਵਕੁਮਾਰ ਦਾ ਮੁੱਖ ਮੰਤਰੀ ਬਣਨਾ ਤੈਅ ਹੈ। ਡੀਕੇ ਸ਼ਿਵਕੁਮਾਰ 30 ਮਈ ਨੂੰ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਾਂਗਰਸ ਹਾਈਕਮਾਨ ਨਾਲ ਕਰਨਾਟਕ ਦੇ ਨੇਤਾਵਾਂ ਦੀ ਇਕ ਦਿਨਾ ਬੈਠਕ ਹੋਈ। ਸੂਤਰਾਂ ਅਨੁਸਾਰ ਬੈਠਕ ‘ਚ ਸਿੱਧਰਮਈਆ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ। ਖ਼ਬਰਾਂ ਇਹ ਵੀ ਸਾਹਮਣੇ ਆਈਆਂ ਹਨ ਕਿ ਰਾਹੁਲ ਗਾਂਧੀ ਨਾਲ ਮੁਲਾਕਾਤ ਦੌਰਾਨ ਸਿੱਧਰਮਈਆ ਤੋਂ ਉਨ੍ਹਾਂ ਦੀ ਰਾਏ ਨਹੀਂ ਪੁੱਛੀ ਗਈ।

ਇਸ ਦੇ ਨਾਲ ਹੀ ਕਰਨਾਟਕ ਵਿੱਚ ਕਾਂਗਰਸ ਵੱਲੋਂ 3 ਡਿਪਟੀ ਸੀਐਮ ਬਣਾਏ ਜਾ ਸਕਦੇ ਹਨ।  ਇਹ 3 ਉਪ ਮੁੱਖ ਮੰਤਰੀ ਅਨੁਸੂਚਿਤ ਜਾਤੀ, ਹੋਰ ਪੱਛੜੀਆਂ ਸ਼੍ਰੇਣੀਆਂ ਅਤੇ ਮਹਿਲਾ ਵਰਗ ਤੋਂ ਬਣਾਏ ਜਾ ਸਕਦੇ ਹਨ। ਕਾਂਗਰਸ ਪਾਰਟੀ ਵੱਲੋਂ ਸੰਭਾਵਿਤ ਉਪ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਦਲਿਤ ਕੋਟੇ ਤੋਂ ਪਰਮੇਸ਼ਵਰ/ਪ੍ਰਿਅੰਕ ਖੜਗੇ, ਹੋਰ ਪੱਛੜੀਆਂ ਸ਼੍ਰੇਣੀਆਂ ਤੋਂ ਯਤਿੰਦਰਾ ਅਤੇ ਲਿੰਗਾਇਤ ਤੋਂ ਐਮਬੀ ਪਾਟਿਲ/ਈਸ਼ਵਰ ਖੰਡਰੇ ਅਤੇ ਘੱਟ ਗਿਣਤੀ ਤੋਂ ਕੇਜੇ ਜਾਰਜ/ਯੂਟੀ ਖਾਦਰ/ਜ਼ਮੀਰ ਦੇ ਨਾਂ ਸ਼ਾਮਿਲ ਹਨ।

ਸੂਤਰਾਂ ਅਨੁਸਾਰ ਸਿੱਧਰਮਈਆ ਨੂੰ ਕਾਂਗਰਸ ਨੇ ਅਹੁਦਾ ਛੱਡਣ ਲਈ ਕਿਹਾ ਸੀ। ਉਨ੍ਹਾਂ ਨੂੰ ਇਸ ਬਾਰੇ ਸੋਚਣ ਅਤੇ ਕੇਸੀ ਵੇਣੂਗੋਪਾਲ ਨੂੰ ਸੂਚਿਤ ਕਰਨ ਲਈ ਕਿਹਾ ਗਿਆ। ਅਜਿਹੇ ‘ਚ ਸਿੱਧਰਮਈਆ ਭਲਕੇ ਅਸਤੀਫਾ ਦੇ ਦੇਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਧਰਮਈਆ ਰਾਜ ਸਭਾ ਵਿੱਚ ਜਾਣ ਦੇ ਇੱਛੁਕ ਨਹੀਂ ਹਨ।

Share This Article
Leave a Comment