ਨਿਊਜ਼ ਡੈਸ਼ਕ: ਪੰਜਾਬੀ ਗਾਇਕ ਕਰਨ ਔਜਲਾ ਨੂੰ 2024 IIFA ਵਿੱਚ ’ਦ ਇੰਟਰਨੈਸ਼ਨਲ ਟ੍ਰੇਡਸੈਂਟਰ ਆਫ਼ ਦਾ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। IIFA 2024 ਵਿੱਚ ਕਰਨ ਔਜਲਾ ਨੂੰ ਅਵਾਰਡ ਬਾਲੀਵੁੱਡ ਦੇ ਮਸ਼ਹੂਰ ਗਾਇਕ ਸ਼ੰਕਰ ਮਹਾਂਦੇਵਨ ਵੱਲੋਂ ਦਿੱਤਾ ਗਿਆ। ਅਵਾਰਡ ਮਿਲਣ ਤੋਂ ਬਾਅਦ ਕਰਨ ਔਜਲਾ ਨੇ ਸਟੇਜ ’ਤੇ ਬਾਲੀਵੁੱਡ ਫਿਲਮ ਵਿੱਚ ਗਾਇਆ ਆਪਣਾ ਮਸ਼ਹੂਰ ਗਾਣਾ ‘ਤੌਬਾ-ਤੌਬਾ’ ਵੀ ਸੁਣਾਇਆ।
ਕਰਨ ਔਜਲਾ ਨੇ ਕਿਹਾ ਮੈਂ ਹੈਰਾਨ ਹਾਂ ਕਿ ਮੈਨੂੰ ਸਨਮਾਨ ਮਿਲਿਆ ਹੈ। ਇਸ ਵਿੱਚ ਮੇਰੀ ਟੀਮ ਦੀ ਬਹੁਤ ਮਿਹਨਤ ਹੈ, ਇਸ ਵੇਲਟ ਮੈਂ ਕੀ ਮਹਿਸੂਸ ਕਰ ਰਿਹਾ ਹਾਂ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। ਮੈਂ ਆਪਣੇ ਆਪ ਨੂੰ ਖੁਸ਼ਨਸੀਬ ਮਹਿਸੂਸ ਕਰ ਰਿਹਾ ਹਾਂ। ਅਖੀਰ ਵਿੱਚ ਕਰਨ ਨੇ ਕਿਹਾ ਅੱਜ ਮੇਰੇ ਨਾਲ ਪੰਜਾਬੀ ਅਤੇ ਕੈਨੇਡੀਅਨ ਫੈਨਸ ਨਾ ਹੁੰਦੇ ਤਾਂ ਮੈਂ ਅੱਜ ਇੱਥੇ ਨਹੀਂ ਹੋਣਾ ਸੀ। ਅਵਾਰਡ ਸ਼ੋਅ ਦੌਰਾਨ ਕਰਨ ਔਜਲਾ ਹਨੀ ਸਿੰਘ ਦੇ ਨਾਲ ਵੀ ਨਜ਼ਰ ਆਏ।
ਪੰਜਾਬੀ ਗਾਇਕ ਕਰਨ ਔਜਲਾ ਬੀਤੇ ਦਿਨਾਂ ਦੌਰਾਨ ਆਪਣੇ ਯੂਕੇ ਟੂਰ ’ਤੇ ਸਨ। ਲੰਦਨ ਸ਼ੋਅ ਦੌਰਾਨ ਉਨ੍ਹਾਂ ’ਤੇ ਇੱਕ ਦਰਸ਼ਕ ਨੇ ਬੂਟ ਸੁੱਟਿਆ ਸੀ। ਬੂਟ ਉਨ੍ਹਾਂ ਦੇ ਮੂੰਹ ’ਤੇ ਲੱਗਿਆ ਸੀ। ਗੁੱਸੇ ਵਿੱਚ ਕਰਨ ਔਜਲਾ ਨੇ ਸਟੇਜ ਤੋਂ ਉਸ ਵਿਅਕਤੀ ਖਿਲਾਫ ਮੰਦੀ ਭਾਸ਼ਾ ਦੀ ਵਰਤੋਂ ਵੀ ਕੀਤੀ ਸੀ। ਅਖੀਰ ਵਿੱਚ ਉਨ੍ਹਾਂ ਨੇ ਨੌਜਵਾਨਾਂ ਤੋਂ ਅਜਿਹਾ ਨਾ ਕਰਨ ਦੀ ਅਪੀਲ ਵੀ ਕੀਤੀ ਸੀ।
- Advertisement -
View this post on Instagram
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।