ਪਾਕਿਸਤਾਨ ‘ਚ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ ਨਜ਼ਰ ਆਉਣ ਦੀ ਉੱਡੀ ਅਫਵਾਹ, ਕਰਾਚੀ ਵਾਸੀਆਂ ‘ਚ ਡਰ

TeamGlobalPunjab
3 Min Read

ਕਰਾਚੀ: ਕੋਰੋਨਾ ਸੰਕਰਮਣ ਦੀ ਮਾਰ ਝੱਲ ਰਹੇ ਪਾਕਿਸਤਾਨ ‘ਚ ਮੰਗਲਵਾਰ ਦੇਰ ਸ਼ਾਮ ਸੋਸ਼ਲ ਮੀਡੀਆ ‘ਤੇ ਅਫਵਾਹ ਫ਼ੈਲ ਗਈ ਕਿ ਭਾਰਤੀ ਹਵਾਈ ਫੌਜ ਦੇ ਜਹਾਜ਼ ਕਰਾਚੀ ਅਤੇ ਬਹਾਵਲਪੁਰ ਦੇ ਨੇੜ੍ਹੇ ਉਡ਼ਾਣ ਭਰਦੇ ਨਜ਼ਰ ਆਏ ਹਨ। ਇਸ ਤੋਂ ਬਾਅਦ ਪਾਕਿਸਤਾਨ ਵਿੱਚ ਟਵਿਟਰ ‘ਤੇ ਇਹ ਟ੍ਰੈਂਡ ਕਰਨ ਲਗਾ ਅਤੇ ਲੋਕ ਦਾਅਵਾ ਕਰਨ ਲੱਗੇ ਕਿ ਭਾਰਤ ਦੇ ਹਮਲੇ ਦੇ ਡਰ ਤੋਂ ਕਰਾਚੀ ਸ਼ਹਿਰ ਵਿੱਚ ਫਿਲਹਾਲ ਬਲੈਕਆਉਟ ਤੱਕ ਕਰ ਦਿੱਤਾ ਗਿਆ ਹੈ।

ਇਨ੍ਹਾਂ ਟਵੀਟਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤੀ ਹਵਾਈ ਫੌਜ ਦੇ ਫਾਈਟਰ ਜੈਟ ਵੇਖੇ ਗਏ ਹਨ ਅਤੇ ਐਮਰਜੈਂਸੀ ਦੇ ਹਾਲਾਤ ਪੈਦਾ ਹੋ ਸਕਦੇ ਹਨ। ਹਾਲਾਂਕਿ ਭਾਰਤੀ ਹਵਾਈ ਫੌਜ ਨੇ ਇਸ ਤਰ੍ਹਾਂ ਦੀ ਕਿਸੇ ਵੀ ਕਾਰਵਾਈ ਦੀ ਘਟਨਾ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

ਦੱਸ ਦਈਏ ਪਾਕਿਸਤਾਨ ਵਿੱਚ ਐਨਬੀਸੀ ਦੇ ਸਾਬਕਾ ਰਿਪੋਰਟਰ ਵਾਜ ਖਾਨ ਨੇ ਵੀ ਟਵੀਟਰ ‘ਤੇ ਲਿਖਿਆ , ਪਿਆਰੇ ਭਾਰਤ ਅਤੇ ਪਾਕਿਸਤਾਨ , ਅਜਿਹੀ ਅਫਵਾਹ ਹੈ ਕਿ ਭਾਰਤੀ ਹਵਾਈ ਫੌਜ ਨੇ ਪੀਓਕੇ ਅਤੇ ਸਿੰਧ – ਰਾਜਸਥਾਨ ਸੈਕਟਰ ਵਿੱਚ ਦਖਲ ਕੀਤੀ ਹੈ। ਦੋਵਾਂ ਦੇਸ਼ਾਂ ਨੂੰ ਮਾਮਲੇ ਦੀ ਜਾਣਕਾਰੀ ਦੇਣੀ ਚਾਹੀਦੀ ਹੈ। ਗੁਜਾਰਿਸ਼ ਹੈ ਕਿ ਸ਼ਾਂਤ ਰਹੋ ਅਤੇ ਇਸ ਹਫਤੇ ਦਾ ਮਜ਼ਾ ਲਵੋ।

- Advertisement -

Share this Article
Leave a comment