ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਧਮਾਕੇਦਾਰ ਪ੍ਰੋਗਰਾਮ ‘ਦ ਕਪਿਲ ਸ਼ਰਮਾ ਸ਼ੋਅ’ ਲਗਭਗ ਹਰ ਕਿਸੇ ਨੂੰ ਬਹੁਤ ਪਸੰਦ ਹੈ ਪਰ ਹਾਲ ਹੀ ਵਿੱਚ ਕਪਿਲ ਸ਼ਰਮਾ ਨੇ ਸ਼ੋਅ ਦੌਰਾਨ ਇੱਕ ਹੈਰਾਨੀਜਨਕ ਖੁਲਾਸਾ ਕੀਤਾ ਹੈ, ਜਿਸਨੂੰ ਸੁਣਕੇ ਹਰ ਕੋਈ ਹੈਰਾਨ ਹੈ। ਕਪਿਲ ਸ਼ਰਮਾ ਨੇ ਸ਼ੋਅ ਵਿੱਚ ਦੱਸਿਆ ਕਿ ਆਖਰ ਕਿਸ ਵਜ੍ਹਾ ਕਾਰਨ ਸ਼ੋਅ ਵਿੱਚ ਨਵਜੋਤ ਸਿੰਘ ਸਿੱਧੂ ਨੇ ਵਾਪਸੀ ਨਹੀਂ ਕੀਤੀ।
ਦਰਅਸਲ ਇਸ ਹਫਤੇ ਸ਼ੋਅ ‘ਤੇ ਫਿਲਮ ਪਾਗਲਪੰਤੀ ਦੀ ਸਟਾਰਕਾਸਟ ਅਨਿਲ ਕਪੂਰ, ਅਰਸ਼ਦ ਵਾਰਸੀ, ਜਾਨ ਅਬ੍ਰਾਹਮ ਅਤੇ ਉਰਵਸ਼ੀ ਰੌਤੇਲਾ ਪਹੁੰਚੀ। ਜਿਸ ਦੌਰਾਨ ਸ਼ੋਅ ਵਿੱਚ ਖੂਬ ਮਸਤੀ ਹੋਈ।
ਕਪਿਲ ਸ਼ਰਮਾ ਨੇ ਆਪਣੇ ਜੋਕਸ ਸਭ ਨੂੰ ਲੋਟ-ਪੋਟ ਕੀਤਾ ਇਸ ਦੌਰਾਨ ਜਦੋਂ ਉਰਵਸ਼ੀ ਸਟੇਜ ‘ਤੇ ਐਂਟਰੀ ਮਾਰਦੀ ਹੈ ਤਾਂ ਅਨਿਲ ਕਪੂਰ, ਕਪਿਲ ਸ਼ਰਮਾ ਦਾ ਮਜ਼ਾਕ ਉਡਾਉਂਦੇ ਹੋਏ ਕਹਿੰਦੇ ਹਨ ਕਿ ਉਰਵਸ਼ੀ ਦੇ ਆਉਂਦੇ ਹੀ ਤੁਹਾਡੇ ਜਜ਼ਬਾਤ ਬਾਹਰ ਆ ਗਏ, ਇਸ ‘ਤੇ ਕਪਿਲ ਸ਼ਰਮਾ ਅਨਿਲ ਕਪੂਰ ਨੂੰ ਜਵਾਬ ਦਿੰਦੇ ਹੋਏ ਕਹਿੰਦੇ ਹਨ ਕਿ, ਉਰਵਸ਼ੀ ਨੂੰ ਵੇਖਦੇ ਹੀ ਤੁਹਾਡੀ ਅੱਖਾਂ ਪੂਰੀ ਖੁੱਲ ਗਈਆਂ।
ਕਪਿਲ ਸ਼ਰਮਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਉਰਵਸ਼ੀ ਨੂੰ ਕਹਿੰਦੇ ਹਨ, ਤੁਹਾਨੂੰ ਪਤਾ ਹੈ ਤੁਸੀ ਜਦੋਂ ਪਿੱਛਲੀ ਵਾਰ ਆਏ ਸੀ ਤਾਂ ਸਿੱਧੂ ਜੀ ਤੁਹਾਡੇ ਪਿੱਛੇ-ਪਿੱਛੇ ਗਏ ਸਨ। ਇਸ ‘ਤੇ ਉਰਵਸ਼ੀ ਹਸਦੇ ਹੋਏ ਕਹਿੰਦੀ ਹੈ, ਉਦੋਂ ਤੋਂ ਸਿੱਧੂ ਜੀ ਵਾਪਸ ਹੀ ਨਹੀਂ ਆਏ।
https://www.instagram.com/p/B465qt6gjJJ/
ਉਰਵਸ਼ੀ ਰੌਤੇਲਾ ਦੀ ਗੱਲ ਸੁਣਕੇ ਉੱਥੇ ਮੌਜੂਦ ਹਰ ਕੋਈ ਹੱਸ-ਹੱਸ ਲੋਟਪੋਟ ਹੋ ਜਾਂਦਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਪਿਲ ਸ਼ਰਮਾ ਦੇ ਸ਼ੋਅ ਦਾ ਇੱਕ ਵੀਡੀਓ ਖੂਬ ਵਾਇਰਲ ਹੋਇਆ ਸੀ, ਜਿਸ ਨ੍ਹੇ ਧਮਾਲ ਮਚਾ ਕੇ ਰੱਖ ਦਿੱਤੀ ਸੀ।
https://www.instagram.com/tv/B4uk7zxFF8y/