ਰਾਸ਼ਟਰਪਤੀ ਦੇ ਕਾਫ਼ਲੇ ਕਾਰਨ ਮਹਿਲਾ ਦੀ ਮੌਤ, ਪੁਲਿਸ ਨੇ ਮੰਗੀ ਮੁਆਫ਼ੀ

TeamGlobalPunjab
2 Min Read

ਲਖਨਊ : ਉੱਤਰ ਪ੍ਰਦੇਸ਼ ਦੇ ਤਿੰਨ ਦਿਨਾਂ ਦੌਰੇ ‘ਤੇ ਆਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸੁਰੱਖਿਆ ‘ਚ ਤਾਇਨਾਤ ਪੁਲਿਸਕਰਮੀਆਂ ਦੀ ਲਾਪਰਵਾਹੀ ਕਾਰਨ ਇਕ ਮਹਿਲਾ ਦੀ ਮੌਤ ਹੋ ਗਈ। ਸੂਬਾ ਸਰਕਾਰ ਨੇ ਕਾਨਪੁਰ ਸ਼ਹਿਰ ‘ਚ ਗੰਭੀਰ ਰੂਪ ਨਾਲ ਬੀਮਾਰ ਮਹਿਲਾ ਵੰਦਨਾ ਮਿਸ਼ਰਾ ਦੀ ਮੌਤ ‘ਤੇ ਮਾਫੀ ਮੰਗੀ ਹੈ। ਰਾਸ਼ਟਰਪਤੀ ਦੇ ਕਾਨਪੁਰ ਯਾਤਰਾ ਦੌਰਾਨ ਸ਼ੁੱਕਰਵਾਰ ਦੀ ਰਾਤ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਕਥਿਤ ਤੌਰ ‘ਤੇ ਆਵਾਜਾਈ ਪਾਬੰਦੀ ‘ਚ ਰੋਕ ਦਿੱਤਾ ਗਿਆ ਸੀ। ਇਸ ਵਜ੍ਹਾ ਨਾਲ ਮਹਿਲਾ ਸਮੇਂ ‘ਤੇ ਹਸਪਤਾਲ ਨਹੀਂ ਪਹੁੰਚ ਸਕੀ।

ਮਰਨ ਵਾਲੀ 50 ਸਾਲਾ ਮਹਿਲਾ ਵੰਦਨਾ ਮਿਸ਼ਰਾ ਇੰਡੀਅਨ ਐਸੋਸੀਏਸ਼ਨ ਆਫ ਇੰਡਸਟਰੀਜ਼ ਦੇ ਕਾਨਪੁਰ ਚੈਪਟਰ ਦੀ ਮਹਿਲਾ ਵਿੰਗ ਦੀ ਮੁਖੀ ਸੀ। ਬੀਮਾਰ ਪੈਣ ਤੇ ਗੰਭੀਰ ਲੱਛਣ ਵਿਕਸਿਤ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਰਾਤ ਇਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਸੀ। ਮਿਸ਼ਰਾ ਹਾਲ ਹੀ ‘ਚ ਕੋਵਿਡ ਤੋਂ ਰਿਕਵਰ ਹੋਈ ਸੀ।

ਮਿਸ਼ਰਾ ਦੀ ਹਾਲਤ ਵਿਗੜਣ ‘ਤੇ ਉਨ੍ਹਾਂ ਦਾ ਪਰਿਵਾਰ ਦੂਜੇ ਹਸਪਤਾਲ ‘ਚ ਸ਼ਿਫਟ ਕਰਵਾਉਣ ਲਈ ਨਿਕਲਿਆ ਸੀ। ਉਦੋਂ ਹੀ ਕਾਨਪੁਰ ‘ਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਆਗਮਨ ਹੋਇਆ।  ਰਾਸ਼ਟਰਪਤੀ ਦੀ ਸੁਰੱਖਿਆ ‘ਚ ਤਾਇਨਾਤ ਪੁਲਿਸਕਰਮੀਆਂ ਨੇ ਕਥਿਤ ਤੌਰ ‘ਤੇ ਉਸ ਰਸਤੇ ‘ਤੇ ਆਵਾਜਾਈ ਰੋਕ ਦਿੱਤੀ ਸੀ ਜਿਸ ਮਾਰਗ ‘ਤੇ ਵੰਦਨਾ ਮਿਸ਼ਰਾ ਦਾ ਪਰਿਵਾਰ ਉਨ੍ਹਾਂ ਨੂੰ ਹਸਪਤਾਲ ਲਿਜਾ ਜਾ ਰਿਹਾ ਸੀ।

ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਸਥਿਤੀ ਕਾਰਨ ਟ੍ਰੈਫਿਕ ਜਾਮ ਲੱਗ ਗਿਆ ਤੇ ਮਹਿਲਾ ਨੂੰ ਹਸਪਤਾਲ ਪਹੁੰਚਣ ‘ਚ ਜ਼ਿਆਦਾ ਸਮਾਂ ਲੱਗ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

 

ਕਾਨਪੁਰ ਪੁਲਿਸ਼ ਕਮਿਸ਼ਨਰ ਅਸੀਮ ਅਰੁਣ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈ ਤੇ ਟਵੀਟ ਕਰ ਕੇ ਮਾਫ਼ੀ ਮੰਗੀ ਹੈ। ਉਨ੍ਹਾਂ ਨੇ ਲਿਖਿਆ ਹੈ ਆਈਆਈਏ ਦੀ ਪ੍ਰਧਾਨ ਭੈਣ ਵੰਦਨਾ ਮਿਸ਼ਰਾ ਜੀ ਦੀ ਮੌਤ ਲਈ ਕਾਨਪੁਰ ਪੁਲਿਸ ਵਿਅਕਤੀਗਤ ਰੂਪ ਨਾਲ ਮਾਫ਼ੀ ਮੰਗਦੀ ਹੈ।

 

ਉਧਰ ਇਸ ਮਾਮਲੇ ਵਿੱਚ ਪੁਲਿਸ ਦੇ SI ਅਤੇ ਤਿੰਨ ਹੋਰ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

Share This Article
Leave a Comment