Home / ਭਾਰਤ / ਪ੍ਰਧਾਨਮੰਤਰੀ ਤੇ ਰਾਸ਼ਟਰਪਤੀ ਦੀਆਂ ਤਸਵੀਰਾਂ ਦੀ ਦੁਰਵਰਤੋਂ ‘ਤੇ ਹੁਣ ਹੋਵੇਗੀ ਛੇ ਮਹੀਨੇ ਦੀ ਕੈਦ

ਪ੍ਰਧਾਨਮੰਤਰੀ ਤੇ ਰਾਸ਼ਟਰਪਤੀ ਦੀਆਂ ਤਸਵੀਰਾਂ ਦੀ ਦੁਰਵਰਤੋਂ ‘ਤੇ ਹੁਣ ਹੋਵੇਗੀ ਛੇ ਮਹੀਨੇ ਦੀ ਕੈਦ

ਪ੍ਰਧਾਨਮੰਤਰੀ ਤੇ ਰਾਸ਼ਟਰਪਤੀ ਦੀ ਫੋਟੋ ਦੀ ਦੁਰਵਰਤੋਂ ‘ਤੇ ਹੁਣ ਛੇ ਮਹੀਨੇ ਤੱਕ ਦੀ ਕੈਦ ਹੋ ਸਕਦੀ ਹੈ। ਨਿੱਜੀ ਕੰਪਨੀਆਂ ਦੇ ਇਸ਼ਤਿਹਾਰ ਵਿੱਚ ਪੀਐੱਮ ਨਰਿੰਦਰ ਮੋਦੀ ਦੀ ਤਸਵੀਰ ਦੀ ਵਰਤੋਂ ਕੀਤੇ ਜਾਣ ‘ਤੇ ਸੁਚੇਤ ਹੋਈ ਕੇਂਦਰ ਸਰਕਾਰ ਦੇ ਚਿੰਨ੍ਹ ਅਤੇ ਨਾਮ ਕਾਨੂੰਨ-1950 ‘ਚ ਪਹਿਲੀ ਵਾਰ ਸਜ਼ਾ ਦਾ ਮਤਾ ਪੇਸ਼ ਕਰਨ ਜਾ ਰਹੀ ਹੈ। ਨਾਲ ਹੀ, ਜ਼ੁਰਮਾਨੇ ਦੀ ਰਕਮ ਨੂੰ ਇੱਕ ਹਜ਼ਾਰ ਗੁਣਾ ਵਧਾਕੇ ਪੰਜ ਲੱਖ ਕਰ ਦਿੱਤਾ ਜਾਵੇਗਾ।

ਮੰਤਰਾਲੇ ਨੇ ਸੱਤ ਦਹਾਕਿਆਂ ਪੁਰਾਣੇ ਕਾਨੂੰਨ ‘ਚ ਸੋਧ ਦਾ ਡਰਾਫਟ ਤਿਆਰ ਕਰ ਇਸ ‘ਤੇ ਆਪਣੀ ਸਹਿਮਤੀ ਦੇ ਦਿੱਤੀ ਹੈ। ਜਨਤਕ ਰਾਏ ਲੈਣ ਤੋਂ ਬਾਅਦ ਡਰਾਫਟ ਨੂੰ ਕੇਂਦਰੀ ਕੈਬੀਨਟ ਕੋਲ ਭੇਜਿਆ ਜਾਵੇਗਾ। ਸਰਕਾਰ ਦੀ ਕੋਸ਼ਿਸ਼ ਇਸ ਕਨੂੰਨ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਹੀ ਪਾਸ ਕਰਾ ਲੈਣ ਕੀਤੀ ਹੋਵੇਗੀ ।

ਦਰਅਸਲ, ਹਾਲ ਹੀ ਦੇ ਸਾਲਾਂ ‘ਚ ਪੀਐਮ ਨਰਿੰਦਰ ਮੋਦੀ ਦੀਆਂ ਤਸਵੀਰਾਂ ਦੀ ਇਸ਼ਤਿਹਾਰਾਂ ‘ਚ ਵਰਤੋਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਉਸ ਵੇਲੇ ਸਰਕਾਰ ਨੇ ਇਸ਼ਤਿਹਾਰਾਂ ‘ਚ ਪੀਐਮ ਦੀ ਤਸਵੀਰ ਲਗਾਉਣ ਵਾਲੀ ਦੇਸ਼ ਦੀ ਦੋ ਵੱਡੀ ਕੰਪਨੀਆਂ ‘ਤੇ ਕਾਰਵਾਈ ਕੀਤੀ ਸੀ। ਪਰ ਜੁਰਮਾਨੇ ਦਾ ਪ੍ਰਭਾਵ ਨਾਂ ਹੁੰਦਾ ਵੇਖ ਕਾਨੂੰਨ ‘ਚ ਬਦਲਾਅ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ।

Check Also

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਆਜ਼ਾਦੀ ਦਿਵਸ ਮੌਕੇ ਬਹਾਦਰੀ ਪੁਰਸਕਾਰਾਂ ਦਾ ਐਲਾਨ

ਨਵੀਂ ਦਿੱਲੀ :  ਕੇਂਦਰੀ ਗ੍ਰਹਿ ਮੰਤਰਾਲੇ ਨੇ ਆਜ਼ਾਦੀ ਦਿਵਸ ਮੌਕੇ ਪੁਲਿਸ ਕਰਮਚਾਰੀਆਂ ਨੂੰ ਦਿੱਤੇ ਜਾਣ …

Leave a Reply

Your email address will not be published. Required fields are marked *