ਬੱਸ ਤੇ ਟਰੱਕ ਦੀ ਭਿਆਨਕ ਟੱਕਰ ‘ਚ ਜ਼ਿੰਦਾ ਸੜੀਆਂ ਕਈ ਜ਼ਿੰਦਗੀਆਂ

TeamGlobalPunjab
2 Min Read

ਨਵੀਂ ਦਿੱਲੀ : ਉੱਤਰਪ੍ਰਦੇਸ਼ ਦੇ ਕੰਨੋਜ ‘ਚ ਸ਼ੁੱਕਰਵਾਰ 9.30 ਵਜੇ ਇੱਕ ਡਬਲ ਬੱਸ ਤੇ ਟਰੱਕ ਦੀ ਆਪਸ ‘ਚ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਕੰਨੋਜ ਦੇ ਜੀਟੀ ਰੋਡ ਹਾਈਵੇ ‘ਤੇ ਰਾਤ ਵੇਲੇ ਵਾਪਰਿਆ ।

ਟਰੱਕ ਤੇ ਬੱਸ ਦੀ ਆਪਸ ‘ਚ ਟੱਕਰ ਹੋਣ ਤੋਂ ਬਾਅਦ, ਟਰੱਕ ਦਾ ਡੀਜ਼ਲ ਟੈਂਕ ਲੀਕ ਹੋ ਗਿਆ, ਜਿਸ ਕਾਰਨ ਟਰੱਕ ਤੇ ਬੱਸ ਦੋਵਾਂ ‘ਚ ਭਿਆਨਕ ਅੱਗ ਲੱਗ ਗਈ। ਹਾਦਸੇ ਸਮੇਂ ਬੱਸ ‘ਚ ਲਗਭਗ 43 ਯਾਤਰੀ ਸਵਾਰ ਸਨ। ਖਬਰਾ ਮੁਤਾਬਕ ਇਸ ਹਾਦਸੇ ‘ਚ 20 ਲੋਕਾਂ ਦੀ ਮੌਤ ਹੋ ਗਈ ਤੇ 21 ਲੋਕ ਜ਼ਖਮੀ ਹੋ ਗਏ।

ਜਿਸ ਸਮੇਂ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਉਸ ਸਮੇਂ ਬੱਸ ਕੰਨੋਜ ਦੇ ਗੁਰਸਹਾਏਗੰਜ ਤੋਂ ਜੈਪੁਰ ਜਾ ਰਹੀ ਸੀ। ਉਤਰਪ੍ਰਦੇਸ਼ ਦੇ ਸੀਐੱਮ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ ਦਾ ਤੁੰਰਤ ਨੋਟਿਸ ਲੈਂਦਿਆ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

ਪੀਐੱਮ ਮੋਦੀ ਨੇ ਵੀ ਇਸ ਸੜਕ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ, ਪ੍ਰਧਾਨ-ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਸੋਗ ਜ਼ਾਹਿਰ ਕਰਦਾ ਹਾਂ ਤੇ ਜ਼ਖਮੀਆਂ ਦੇ ਜਲਦੀ ਹੋਣ ਦੀ ਕਾਮਨਾ ਕਰਦਾ ਹਾਂ।

ਕੰਨੋਜ ਦੇ ਜ਼ਿਲ੍ਹਾ ਮੈਜਿਸਟ੍ਰੇਟ ਰਵਿੰਦਰ ਕੁਮਾਰ ਨੇ ਦੱਸਿਆ ਕਿ ਬੱਸ ‘ਚ ਲਗਭਗ 43 ਵਿਅਕਤੀ ਸਵਾਰ ਸਨ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

Share This Article
Leave a Comment