ਅਲਬਰਟਾ ‘ਚ ਜੰਗਲੀ ਅੱਗ ਬੇਕਾਬੂ, ਮਦਦ ਲਈ ਫ਼ੈਡਰਲ ਸਰਕਾਰ ਨੇ ਭੇੇਜੇ 300 ਫ਼ੌਜੀ

Rajneet Kaur
2 Min Read

ਅਲਬਰਟਾ : ਅਲਬਰਟਾ ਦੇ ਪਬਲਿਕ ਸੇਫ਼ਟੀ ਮਿਨਿਸਟਰ ਅਨੁਸਾਰ ਫ਼ੈਡਰਲ ਸਰਕਾਰ ਨੇ ਜੰਗਲੀ ਅੱਗ ‘ਤੇ ਕਾਬੂ ਪਾਉਣ ਵਿੱਚ ਸੂਬੇ ਦੀ ਮਦਦ ਲਈ 200 ਫ਼ੌਜੀ ਭੇਜੇ ਗਏ ਹਨ  ਅਤੇ 100 ਹੋਰ ਵੀਕੈਂਡ ਵਿੱਚ ਅੱਗ ਨੂੰ ਕਾਬੂ ਕਰਨ ਲਈ ਲੜਾਈ ਵਿੱਚ ਸ਼ਾਮਿਲ ਹੋਣਗੇ।ਮਿਨਿਸਟਰ ਮਾਈਕ ਐਲਿਸ ਨੇ ਦਸਿਆ ਕਿ  ਫ਼ੌਜੀ ਦਸਤੇ ਗ੍ਰੈਂਡ ਪ੍ਰੇਰੀ, ਫ਼ੌਕਸ ਕ੍ਰੀਕ ਅਤੇ ਡਰੇਟਨ ਵੈਲੀ ਇਲਾਕਿਆਂ ‘ਚ ਤੈਨਾਤ ਹੋਣਗੇ ਅਤੇ ਰਾਹਤ ਕਾਰਜਾਂ ‘ਚ ਸਹਾਇਤਾ ਕਰਨਗੇ।

ਦਸ ਦਈਏ ਕਿ  ਐਮਰਜੈਂਸੀ ਵਿੱਤੀ ਸਹਾਇਤਾ ਲਈ 6,500 ਤੋਂ ਵੱਧ ਅਰਜ਼ੀਆਂ  ਮਿਲ ਚੁੱਕੀਆਂ ਹਨ। ਜਿਨ੍ਹਾਂ ਵਿੱਚ 2 ਮਿਲੀਅਨ ਡਾਲਰ ਈਮੇਲ ਟ੍ਰਾਂਸਫਰ ਰਾਹੀਂ ਪ੍ਰਭਾਵਿਤ ਲੋਕਾਂ ਨੂੰ ਭੇਜੇ ਗਏ ਹਨ ਅਤੇ 77,000 ਡਾਲਰ ਡੈਬਿਟ ਕਾਰਡਾਂ ਦੇ ਰੂਪ ਚ ਸਹਾਇਤਾ ਵਜੋਂ ਦਿਤੇ ਗਏ ਹਨ।  ਅੱਗ ਕਾਰਨ ਕੱਢੇ ਗਏ ਲੋਕਾਂ ਦੀ ਗਿਣਤੀ ਐਮਰਜੈਂਸੀ ਦੇ ਸਿੱਖਰ ਦੇ 31,000 ਤੋਂ ਘਟ ਕੇ ਹੁਣ 16,470 ‘ਤੇ ਪਹੁੰਚ ਗਈ ਹੈ।  ਇਸ ਹਫਤੇ ਦੇ ਅੰਤ ਵਿੱਚ ਗਰਮ, ਖੁਸ਼ਕ ਮੌਸਮ ਦੀ ਵਾਪਸੀ ਹਾਲਾਤ ਨੂੰ ਹੋਰ ਅਸਥਿਰ ਬਣਾਉਣ ਦਾ ਖ਼ਤਰਾ ਹੈ। ਜਿਸ ਕਾਰਨ  ਸੈਨਿਕਾਂ ਦੀ ਤੈਨਾਤੀ ਕੀਤੀ ਜਾ ਰਹੀ ਹੈ।ਵੀਰਵਾਰ ਦੁਪਹਿਰ ਤੱਕ 82 ਜੰਗਲੀ ਅੱਗਾਂ ਬਰਕਰਾਰ ਸਨ, ਜਿਨ੍ਹਾਂ ਚੋਂ 23 ਕਾਬੂ ਤੋਂ ਬਾਹਰ ਸਨ।ਐਲਬਰਟਾ ਪ੍ਰੀਮੀਅਰ ਡੇਨੀਅਲ ਸਮਿੱਥ ਨੇ ਇੱਕ ਨਿਊਜ਼ ਕਾਨਫ਼੍ਰੰਸ ਦੌਰਾਨ ਦੱਸਿਆ ਕਿ ਫ਼ੌਜੀ ਦਸਤੇ ਅੱਗ ਬੁਝਾਉਣ ਦੇ ਯਤਨਾਂ, ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਉਣ ਅਤੇ ਭਾਰੀ ਉਪਕਰਣ ਚਲਾਉਣ ਵਰਗੇ ਯਤਨਾਂ ਵਿਚ ਮਦਦ ਕਰਨਗੇ।

ਦਸ ਦਈਏ ਕਿ  2 ਮਈ ਨੂੰ ਸ਼ੁਰੂ ਹੋਈ ਜੰਗਲੀ ਅੱਗ ਤੋਂ ਬਾਅਦ ਫ਼ੌਕਸ ਲੇਕ ਵਿਚ ਹੁਣ ਤੱਕ 24,000 ਹੈਕਟੇਅਰ ਇਲਾਕਾ ਅੱਗ ਦੀ ਲਪੇਟ ‘ਚ ਆ ਚੁੱਕਾ ਹੈ ਅਤੇ 100 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment