ਨਿਊਜ਼ ਡੈਸਕ: ਜਦੋਂ ਤੋਂ ਕੰਗਨਾ ਰਣੌਤ ਨੇ ਟਵਿੱਟਰ ਛੱਡਿਆ ਸੀ, ਉਦੋਂ ਤੋਂ ਉਹ ਸਭ ਕੁਝ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੀ ਸੀ। ਉਹ ਹੁਣ ਖੁੱਲ੍ਹ ਕੇ ਆਪਣਾ ਗੁੱਸਾ ਅਤੇ ਨਾਰਾਜ਼ਗੀ ਜ਼ਾਹਰ ਕਰ ਰਹੀ ਹੈ। ਇਸ ਵਾਰ ਲਗ ਰਿਹਾ ਹੈ ਕਿ ਡੇਢ ਸਾਲ ਦੀ ਕਮੀ ਉਹ ਇੱਕ ਦਿਨ ‘ਚ ਹੀ ਪੂਰੀ ਕਰ ਦਵੇਗੀ। ਉਹ ਫਿਰ ਤੋਂ ਬਾਲੀਵੁੱਡ ਅਤੇ ਫਿਲਮਾਂ ‘ਤੇ ਚੁਟਕੀ ਲੈ ਰਹੀ ਹੈ ਅਤੇ ਜ਼ੋਰਦਾਰ ਟਵੀਟ ਵੀ ਕਰ ਰਹੀ ਹੈ। ਅਜਿਹੇ ‘ਚ ਲੋਕ ਕਹਿ ਰਹੇ ਹਨ ਕਿ ਇਸ ਵਾਰ ਇਹ ਨਿਸ਼ਾਨਾ ਸਿੱਧਾ ਸ਼ਾਹਰੁਖ ਖਾਨ ਅਤੇ ਪਠਾਨ ‘ਤੇ ਹੈ।
Let’s track back when and how industry got obsessed with money. We don’t know how much money any of great classics Pyaasa/Guide/Shri 420 made. Growing up I never saw films that i liked DDLJ or HPHK had digits slapped on them after the weekend, I did Gangster i was told (cont)
— Kangana Ranaut (@KanganaTeam) January 25, 2023
ਕੰਗਨਾ ਰਣੌਤ ਨੇ ਲਿਖਿਆ ਹੈ ਕਿ ਫਿਲਮ ਇੰਡਸਟਰੀ ਮੂਰਖ ਹੈ, ਜਿੱਥੇ ਇੱਕ ਆਰਟ ਪ੍ਰੋਜੈਕਟ ਦੀ ਸਫਲਤਾ ਦਾ ਅੰਦਾਜ਼ਾ ਪੈਸੇ ਨਾਲ ਲਗਾਇਆ ਜਾਂਦਾ ਹੈ। ਕੰਗਨਾ ਨੇ ਇਹ ਟਵੀਟ ਉਸ ਦਿਨ ਕੀਤਾ ਜਿਸ ਦਿਨ ਪਠਾਨ ਨੂੰ ਰਿਲੀਜ਼ ਕੀਤਾ ਗਿਆ। ਕੰਗਨਾ ਨੇ ਕਿਹਾ ਕਿ ਲੋਕ ਪੈਸਾ ਇਸ ਤਰ੍ਹਾਂ ਸੁੱਟਦੇ ਹਨ ਜਿਵੇਂ ਕਲਾ ਦਾ ਕੋਈ ਮਕਸਦ ਨਹੀਂ ਹੁੰਦਾ। ਇਹ ਲੋਕਾਂ ਦੀ ਛੋਟੀ ਸੋਚ ਨੂੰ ਦਰਸਾਉਂਦਾ ਹੈ।
ਇਸ ਤੋਂ ਇਲਾਵਾ ਕੰਗਨਾ ਕਹਿੰਦੀ ਹੈ ਕਿ ਆਓ ਤੁਹਾਨੂੰ ਉਸ ਸਮੇਂ ‘ਚ ਲੈ ਕੇ ਜਾਂਦੇ ਹਾਂ ਜਦੋਂ ਇੰਡਸਟਰੀ ‘ਚ ਪੈਸਿਆਂ ਦੇ ਪਿੱਛੇ ਸੀ। ਸਾਨੂੰ ਨਹੀਂ ਪਤਾ ਕਿ ਉਸ ਦੌਰ ਦੀਆਂ ਸਭ ਤੋਂ ਕਲਾਸਿਕ ਫਿਲਮਾਂ ‘ਪਿਆਸਾ’, ‘ਗਾਈਡ’ ਅਤੇ ‘ਸ਼੍ਰੀ 420’ ਨੇ ਕਿੰਨੀ ਕਮਾਈ ਕੀਤੀ ਸੀ। ਜਦੋਂ ਮੈਂ ਵੱਡੀ ਹੋ ਰਿਹਾ ਸੀ, ਉਦੋਂ ਵੀ DDLJ ਅਤੇ ਕਿਸੇ ਵੀ ਫਿਲਮ ਨੇ ਆਪਣੀ ਕਮਾਈ ਦੇ ਅੰਕੜੇ ਜਾਰੀ ਨਹੀਂ ਕੀਤੇ ਸਨ। ਮੈਂ ਇਕ ਸਮੇਂ ਇਹ ਵੀ ਸੋਚ ਰਹੀ ਸੀ ਕਿ ਜਦੋਂ ‘ਕੁਈਨ’ ਨੂੰ ਇੰਨਾ ਪਸੰਦ ਕੀਤਾ ਜਾ ਰਿਹਾ ਸੀ ਤਾਂ ਉਸ ਨੇ 100 ਕਰੋੜ ਵੀ ਕਿਉਂ ਨਹੀਂ ਕਮਾਏ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.