ਨਿਊਜ਼ ਡੈਸਕ: ਪੰਜਾਬ ‘ਚ ਫਿਲਮ ਐਮਰਜੈਂਸੀ ਨਹੀਂ ਚੱਲੀ ਤਾਂ ਕੰਗਨਾ ਰਣੌਤ ਦਾ ਪੁਰਾਣਾ ਰੂਪ ਦੇਖਣ ਨੂੰ ਮਿਲਿਆ। ਇਸ ਹੋ ਰਹੇ ਵਰੋਧੀ ਵਿਚਾਲੇ ਕੰਗਨਾ ਨੂੰ ਅੱਜ ਦਿਲਜੀਤ ਦੋਸਾਂਝ ਯਾਦ ਆ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿਲਜੀਤ ਦੋਸਾਂਝ ਦੀ ਮੁਲਾਕਾਤ ਨੂੰ ਲੈ ਕੇ ਅਦਾਕਾਰਾ ਕੰਗਨਾ ਰਣੌਤ ਨੇ ਟਿੱਪਣੀ ਕੀਤੀ ਹੈ।
ਕੰਗਨਾ ਰਣੌਤ ਨੇ ਇਕ ਨਿੱਜੀ ਚੈਨਲ ਦੀ ਇੰਟਰਵਿਊ ਵਿੱਚ ਜਦੋਂ ਸਵਾਲ ਪੁੱਛਿਆ, “ਦਿਲਜੀਤ ਨੂੰ ਮਿਲੇ PM ਨਰਿੰਦਰ ਮੋਦੀ ਪਰ ਤੁਹਾਨੂੰ ਨਹੀਂ, ਕੀ ਤੁਹਾਨੂੰ ਨਿਰਾਸ਼ਾ ਹੋਈ ?” ਇਸ ਦਾ ਜਵਾਬ ਦਿੰਦੇ ਹੋਏ ਕੰਗਨਾ ਨੇ ਕਿਹਾ ਹੈ ਕਿ ਪੀਐਮ ਮੋਦੀ ਲਈ ਸਾਰੇ ਬਰਾਬਰ ਹਨ। ਕੰਗਨਾ ਨੇ ਅੱਗੇ ਕਿਹਾ, “ਮੈਂ ਨਿਰਾਸ਼ ਨਹੀਂ ਹੋਈ, ਸੱਚਾਈ ਇਹ ਹੈ ਕਿ ਮੈਂ ਪੀਐਮ ਨੂੰ ਕਦੇ ਨਹੀਂ ਮਿਲੀ। ਇਸ ਤੋਂ ਇਲਾਵਾ ਕੰਗਨਾ ਰਣੌਤ ਨੇ ਦਿਲਜੀਤ ਦੋਸਾਂਝ ਨੂੰ ਲੈ ਕੇ ਇਕ ਵਿਵਾਦਿਤ ਬਿਆਨ ਦਿੱਤਾ ਹੈ। ਕੰਗਨਾ ਰਣੌਤ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਨੂੰ HIJACK ਕਰਨ ਵਾਲੇ ਹੁੜਦੰਗੀਆਂ ਨਾਲ ਸਭ ਤੋਂ ਅੱਗੇ ਦਿਲਜੀਤ ਸੀ।
ਕੰਗਨਾ ਨੇ ਅੱਗੇ ਕਿਹਾ, “ਮੈਂ ਨਿਰਾਸ਼ ਨਹੀਂ ਹੋਈ, ਸੱਚਾਈ ਇਹ ਹੈ ਕਿ ਮੈਂ ਉਹਨਾਂ ਨੂੰ ਕਦੇ ਨਹੀਂ ਮਿਲੀ। ਹੋ ਸਕਦਾ ਹੈ ਕਿ ਮੈਂ ਉਹਨਾਂ ਨੂੰ ਇੱਕ ਵਾਰ ਮਿਲੀ ਸੀ ਅਤੇ ਨਮਸਤੇ ਕਿਹਾ ਸੀ ਪਰ ਕਦੇ ਉਹਨਾਂ ਨਾਲ ਗੱਲ ਨਹੀਂ ਕੀਤੀ।”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।