ਮੁੰਬਈ: ਕੰਗਨਾ ਰਣੌਤ ਕਾਫੀ ਸਮੇਂ ਤੋਂ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ‘ਚ ਰਹੀ ਹੈ। ਕਿਸਾਨ ਅੰਦੋਲਨ ਬਾਰੇ ਆਪਣੇ ਬਿਆਨਾਂ ਕਰਕੇ ਵੀ ਕੰਗਣਾ ਕਾਫੀ ਸੁਰਖੀਆਂ ‘ਚ ਰਹੀ ਹੈ। ਦਿਲਜੀਤ ਦੁਸਾਂਝ ਤੇ ਕੰਗਨਾ ਰਣੌਤ ਨੇ ਟਵਿੱਟਰ ‘ਤੇ ਕਾਫ਼ੀ ਬਹਿਸ ਕੀਤੀ ਸੀ, ਜੋ ਕਿ ਅਜੇ ਵੀ ਜਾਰੀ ਹੈ। ਹਾਲ ਹੀ ‘ਚ ਕੰਗਨਾ ਨੇ ਮੁੜ ਫਿਰ ਦਿਲਜੀਤ ਦੁਸਾਂਝ ਨੂੰ ਨਿਸ਼ਾਨਾ ਬਣਾਇਆ ਹੈ।
ਦਿਲਜੀਤ ਨੇ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਕੰਗਨਾ ਨੇ ਦਿਲਜੀਤ ਦੀਆਂ ਤਸਵੀਰਾਂ ‘ਤੇ ਟਵੀਟ ਕਰਦਿਆਂ ਲਿਖਿਆ- ਵਾਹ ਵਾਹ! ਦੇਸ਼ ਦੇ ਲੋਕਲ ਕ੍ਰਾਂਤੀਕਾਰੀ ਹੁਣ ਵਿਦੇਸ਼ਾਂ ‘ਚ ਠੰਡ ਦਾ ਆਨੰਦ ਲੈ ਰਹੇ ਹਨ।
ਉਧਰ ਦਿਲਜੀਤ ਨੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ ‘ਚ ਇਕ ਬਜ਼ੁਰਗ ਔਰਤ ਨੂੰ ਕੰਗਨਾ ‘ਤੇ ਵਰ੍ਹਦਿਆਂ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਨੇ ਕੈਪਸ਼ਨ ‘ਚ ਲਿਖਿਆ ਹੈ- ‘ਇਹ ਨਾ ਸੋਚੋ ਕਿ ਅਸੀਂ ਭੁੱਲ ਗਏ ਹਾਂ’।
ਇਸ ਟਵੀਟ ਦੇ ਜਵਾਬ ‘ਚ ਕੰਗਨਾ ਨੇ ਵੀ ਟਵੀਟ ਕੀਤਾ ਹੈ।ਇਸ ਟਵੀਟ ‘ਚ ਕੰਗਨਾ ਨੇ ਲਿਖਿਆ ਹੈ- ‘ਸਮਾਂ ਦੱਸੇਗਾ ਦੋਸਤ ਕੌਣ ਕਿਸਾਨੀ ਦੇ ਹੱਕਾਂ ਲੜਿਆ ਤੇ ਕੌਣ ਖਿਲਾਫ।