Home / ਜੀਵਨ ਢੰਗ / ਮਸ਼ਹੂਰ ਕਮੇਡੀਅਨ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, 9 ਸਾਲਾ ਪੁੱਤਰ ਦਾ ਦੇਹਾਂਤ

ਮਸ਼ਹੂਰ ਕਮੇਡੀਅਨ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, 9 ਸਾਲਾ ਪੁੱਤਰ ਦਾ ਦੇਹਾਂਤ

ਮੁੰਬਈ: ਆਪਣੀ ਸ਼ਾਨਦਾਰ ਐਕਟਿੰਗ ਨਾਲ ਦਰਸ਼ਕਾਂ ਨੂੰ ਹਸਾਉਣ ਵਾਲੇ ਮਸ਼ਹੂਰ ਸਟੈਂਡ ਅਪ ਕਮੇਡੀਅਨ ਅਤੇ ਅਦਾਕਾਰ ਰਾਜੀਵ ਨਿਗਮ (Rajiv Nigam) ‘ਤੇ ਇੱਕ ਤੋਂ ਬਾਅਦ ਇੱਕ ਦੁਖਾਂ ਦਾ ਪਹਾੜ ਟੁੱਟ ਰਿਹਾ ਹੈ। ਹਾਲ ਹੀ ਵਿੱਚ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਹੁਣ ਉਨ੍ਹਾਂ ਦੇ ਛੋਟੇ ਬੇਟੇ ਇੰਦਰ ਦਾ ਵੀ ਦੇਹਾਂਤ ਹੋ ਗਿਆ। ਇਸ ਗੱਲ ਦੀ ਜਾਣਕਾਰੀ ਖੁਦ ਰਾਜੀਵ ਨਿਗਮ ਨੇ ਦਿੱਤੀ ਹੈ। ਰਾਜੀਵ ਦੇ ਬੇਟੇ ਨੇ ਉਨ੍ਹਾਂ ਦੇ ਜਨਮਦਿਨ ਦੇ ਮੌਕੇ ‘ਤੇ ਅੰਤਿਮ ਸਾਹ ਲਏ। ਅਦਾਕਾਰ ਦੇ ਮੁਤਾਬਕ, ਉਨ੍ਹਾਂ ਦੇ ਕੇਕ ਕੱਟਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਬੇਟੇ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਰਾਜੀਵ ਨਿਗਮ ਦੇ ਬੇਟੇ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਉਨ੍ਹਾਂ ਦੇ ਘਰ ਵਿੱਚ ਸੋਗ ਪਸਰ ਗਿਆ ਹੈ। ਰਾਜੀਵ ਨਿਗਮ ਨੇ ਖੁਦ ਬੇਟੇ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇੱਕ ਪੋਸਟ ਵਿੱਚ ਬੇਟੇ ਦੇ ਜਾਣ ‘ਤੇ ਦੁੱਖ ਜ਼ਾਹਰ ਕਰਦੇ ਹੋਏ ਲਿਖਿਆ- ਇਹ ਕਿਵੇਂ ਦਾ ਸਰਪ੍ਰਾਈਜ਼ ਮਿਲਿਆ ਹੈ ਮੇਰੇ ਜਨਮਦਿਨ ‘ਤੇ। ਮੇਰਾ ਪੁੱਤਰ ਇੰਦਰ ਅੱਜ ਮੈਨੂੰ ਛੱਡ ਕੇ ਚਲੇ ਗਿਆ, ਬਿਨਾਂ ਬਰਥਡੇ ਦਾ ਕੇਕ ਕੱਟੇ। ਪਗਲੇ ਅਜਿਹਾ ਗਿਫਟ ਕੋਈ ਦਿੰਦਾ ਹੈ।

ਰਾਜੀਵ ਦੇ ਬੇਟੇ ਨੇ ਲੋਖੰਡਵਾਲਾ ਹਨ੍ਹੇਰੀ ਵੈਸਟ ਸਥਿਤ ਆਪਣੇ ਘਰ ਵਿੱਚ ਅੰਤਿਮ ਸਾਹ ਲਏ। ਰਾਜੀਵ ਦੇ ਬੇਟੇ ਇੰਦਰ ਨੂੰ ਖ਼ਰਾਬ ਸਿਹਤ ਦੇ ਚਲਦੇ ਵੈਂਟਿਲੇਟਰ ‘ਤੇ ਰੱਖਿਆ ਗਿਆ ਸੀ। ਉਹ ਲਗਭਗ 2 ਸਾਲ ਤੋਂ ਵੈਂਟਿਲੇਟਰ ‘ਤੇ ਸੀ। ਇਸ ਗੱਲ ਦੀ ਜਾਣਕਾਰੀ ਅਦਾਕਾਰ ਨੇ ਸਾਲ 2018 ਵਿੱਚ ਦਿੱਤੀ ਸੀ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਸੀ ਕਿ ਆਖਿਰ ਉਸ ਨੂੰ ਕੀ ਹੋਇਆ ਹੈ।

Check Also

ਕਰੋਨਾ ਵਾਇਰਸ – ਖ਼ੂਨਦਾਨ ਬਚਾਵੇ ਜਾਨ

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;   ਅੱਜ ਵਿਸ਼ਵ ਖ਼ੂਨਦਾਨ ਦਿਵਸ ਦਾ ਮਹੱਤਵ ਬਹੁਤ ਜ਼ਿਆਦਾ ਹੈ ਕਿਉਂਕਿ …

Leave a Reply

Your email address will not be published. Required fields are marked *