2024 ਵਿੱਚ ਦੁਬਾਰਾ ਮੌਕਾ ਮਿਲਣ ‘ਤੇ ਕਮਲਾ ਹੈਰਿਸ ਹੀ ਸਹਿਯੋਗੀ ਹੋਣਗੇ : ਜੋ ਬਾਇਡਨ

TeamGlobalPunjab
2 Min Read

ਵਾਸ਼ਿੰਗਟਨ: ਯੂਐਸ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਬੁੱਧਵਾਰ ਨੂੰ ਕਿਹਾ ਕਿ ਉਪ ਰਾਸ਼ਟਰਪਤੀ ਕਮਲਾ ਹੈਰਿਸ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਉਨ੍ਹਾਂ ਦੀ ਦੌੜਾਕ ਸਾਥੀ ਹੋਵੇਗੀ ਜੇਕਰ ਉਹ ਦੁਬਾਰਾ ਅਹੁਦੇ ਲਈ ਖੜ੍ਹੇ ਹੁੰਦੇ ਹਨ।

ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੂੰ ਆਪਣੀ ਸਹਿਯੋਗੀ ਅਤੇ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ‘ਤੇ ਪੂਰਾ ਭਰੋਸਾ ਹੈ। ਜੋ ਬਾਇਡਨ ਨੇ ਰਾਸ਼ਟਰਪਤੀ ਵਜੋਂ ਆਪਣੇ ਕਾਰਜਕਾਲ ਦਾ ਇਕ ਸਾਲ ਪੂਰਾ ਹੋਣ ‘ਤੇ ਇਕ ਪ੍ਰੈੱਸ ਕਾਨਫ਼ਰੰਸ ਵਿਚ ਕਿਹਾ ਕਿ ਜੇਕਰ ਮੈਂ 2024 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਦੁਬਾਰਾ ਚੋਣ ਲੜਦਾ ਹਾਂ ਤਾਂ ਹੈਰਿਸ ਮੇਰੇ ਨਾਲ ਦੌੜ ਵਿਚ ਸ਼ਾਮਿਲ ਹੋਣਗੇ।

 ਸਾਲ 2024 ਵਿਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਜੋ ਬਾਇਡਨ ਨੇ ਹੈਰਿਸ ਬਾਰੇ ਕਿਹਾ ਕਿ ਉਹ ਮੇਰੇ ਨਾਲ ਸਭ ਤੋਂ ਵਧੀਆ ਸਾਥੀ ਹੋਵੇਗੀ। ਦੱਸ ਦੇਈਏ ਕਿ ਦਸੰਬਰ ਦੇ ਅੱਧ ਵਿੱਚ ਹੈਰਿਸ ਨੇ ਕਿਹਾ ਸੀ ਕਿ ਉਨ੍ਹਾਂ ਅਤੇ ਬਾਇਡਨ ਨੇ 2024 ਦੀਆਂ ਚੋਣਾਂ ਨੂੰ ਲੈ ਕੇ ਅਜੇ ਤੱਕ ਕੋਈ ਚਰਚਾ ਨਹੀਂ ਕੀਤੀ ਹੈ। ਕਿਆਸਅਰਾਈਆਂ ਚੱਲ ਰਹੀਆਂ ਸਨ ਕਿ ਜੇ ਬਾਇਡਨ ਦੁਬਾਰਾ ਚੋਣ ਨਹੀਂ ਲੜਦੇ ਹਨ , ਤਾਂ ਉਪ-ਰਾਸ਼ਟਰਪਤੀ ਵੀ ਚੋਣ ਮੈਦਾਨ ਵਿੱਚ ਨਹੀਂ ਹੋਣਗੇ।

ਮਹੱਤਵਪੂਰਨ ਗੱਲ ਇਹ ਹੈ ਕਿ ਹੈਰਿਸ ਉਪ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਬਲੈਕ ਔਰਤ ਅਤੇ ਏਸ਼ੀਆਈ ਅਮਰੀਕੀ ਹੈ। ਬਾਇਡਨ ਨੇ ਚੋਣ ਤੋਂ ਬਾਅਦ ਹੈਰਿਸ ਬਾਰੇ ਕਿਹਾ ਕਿ “ਉਨ੍ਹਾਂ ਨੇ ਉਸਨੂੰ   ਇੰਚਾਰਜ ਲਗਾਇਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਚੰਗਾ ਕੰਮ ਕਰ ਰਹੀ ਹੈ।”

- Advertisement -

Share this Article
Leave a comment