ਵਾਸ਼ਿੰਗਟਨ : ਗਵਾਟੇਮਾਲਾ ਫੇਰੀ ‘ਤੇ ਜਾ ਰਹੀ ਅਮਰੀਕੀ ਰਾਸ਼ਟਰਪਤੀ ਕਮਲਾ ਹੈਰਿਸ ਦੇ ਜਹਾਜ਼ ਨੂੰ ਐਤਵਾਰ ਨੂੰ ਉਡਾਣ ਭਰਨ ਤੋਂ 25 ਮਿੰਟ ਬਾਅਦ ਤਕਨੀਕੀ ਖਰਾਬੀ ਕਾਰਨ ਵਾਪਸ ਅਮਰੀਕਾ ‘ਚ ਹੀ ਲੈਂਡ ਕਰਨਾ ਪਿਆ। ਜਹਾਜ਼ ਦੇ ਲੈਂਡ ਹੋਣ ਤੋਂ ਬਾਅਦ ਹੈਰਿਸ ਨੇ ਕਿਹਾ ਕਿ ਉਹ ਬਿਲਕੁਲ ਠੀਕ ਹਨ।
ਕਮਲਾ ਹੈਰਿਸ ਦੇ ਨਾਲ ਜਾ ਰਹੀ ਸਾਈਮਨ ਸੈਂਡਰਸ ਨੇ ਦੱਸਿਆ ਕਿ ਇਹ ਇੱਕ ਤਕਨੀਕੀ ਖਰਾਬੀ ਸੀ ਤੇ ਇਸ ਨੂੰ ਸੁਰੱਖਿਆ ‘ਚ ਅਣਗਹਿਲੀ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਜਹਾਜ਼ ਦੇ ਉਡਾਣ ਭਰਨ ਤੋਂ 25 ਮਿੰਟ ਬਾਅਦ ਹੀ ਉਸ ਵਿਚ ਤਕਨੀਕੀ ਖਰਾਬੀ ਆ ਗਈ। ਇਸ ਤੋਂ ਬਾਅਦ ਜਹਾਜ਼ ਨੂੰ ਵਾਪਸ ਜੁਆਇੰਟ ਬੇਸ ਐਂਡਰਿਊ ’ਤੇ ਹੀ ਲੈਂਡ ਕਰਵਾਇਆ ਗਿਆ, ਜਿਸ ਤੋਂ ਅੱਧੇ ਘੰਟੇ ਬਾਅਦ ਹੀ ਹੈਰਿਸ ਹੋਰ ਜਹਾਜ਼ ‘ਚ ਗਵਾਟੇਮਾਲਾ ਰਵਾਨਾ ਹੋਈ।
ਦੱਸਣਯੋਗ ਹੈ ਕਿ ਉਪ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ੀ ਯਾਤਰਾ ਹੈ। ਕਮਲਾ ਹੈਰਿਸ ਦਾ ਗੁਆਟੇਮਾਲਾ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ ਤੇ ਇਸ ਤੋਂ ਬਾਅਦ ਉਹ ਮੈਕਸਿਕੋ ਦਾ ਦੌਰਾ ਕਰਨ ਵਾਲੀ ਹਨ। ਕੋਰੋਨਾ ਵਿਚਾਲੇ ਕਮਲਾ ਹੈਰਿਸ ਦੀ ਯਾਤਰਾ ਨਾਲ ਅਮਰੀਕਾ ਦੇ ਇਨ੍ਹਾਂ ਦੇਸ਼ਾਂ ਨਾਲ ਸਬੰਧ ਮਜ਼ਬੂਤ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।