ਕਮਲਾ ਹੈਰਿਸ ਅਮਰੀਕੀ ਚੋਣਾਂ ‘ਚ ਜਿੱਤ ਹਾਸਲ ਕਰਨ ਤੋਂ ਬਾਅਦ ਮਾਂ ਨੂੰ ਯਾਦ ਕਰਕੇ ਹੋਏ ਭਾਵੁਕ

TeamGlobalPunjab
1 Min Read

ਵਾਸ਼ਿੰਗਟਨ : ਅਮਰੀਕੀ ਚੋਣਾਂ ‘ਚ ਜਿੱਤ ਤੋਂ ਬਾਅਦ ਭਾਰਤੀ ਮੂਲ ਦੀ ਨਾਗਰਿਕ ਕਮਲਾ ਹੈਰਿਸ ਨੇ ਖੁਸ਼ੀ ਜ਼ਾਹਰ ਕੀਤੀ ਹੈ। ਕਮਲਾ ਹੈਰਿਸ ਉਪ ਰਾਸ਼ਟਰਪਤੀ ਦੀ ਅਹੁਦੇ ਲਈ ਚੋਣ ਲੜੇ ਸਨ, ਜਿਹਨਾਂ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਅੱਜ ਦੇਸ਼ ਨੂੰ ਸੰਬੋਧਨ ਕੀਤਾ।

ਕਮਲਾ ਹੈਰਿਸ ਪਹਿਲੀ ਭਾਰਤੀ ਤੇ ਅਸ਼ਵੇਤ ਮਹਿਲਾ ਹੋਵੇਗੀ ਜੋ ਅਮਰੀਕਾ ਦੀ ਉਪ ਰਾਸ਼ਟਰਪਤੀ ਬਣ ਰਹੀ ਹੈ। ਇਸ ‘ਤੇ ਉਨ੍ਹਾਂ ਕਿਹਾ ਕਿ ਉਹ ਪਹਿਲੀ ਉਪ ਰਾਸ਼ਟਰਪਤੀ ਹੋਵੇਗੀ ਪਰ ਆਖਰੀ ਨਹੀਂ।

ਰਾਸ਼ਟਰ ਦੇ ਨਾਮ ਆਪਣੇ ਪਹਿਲੇ ਸੰਬੋਧਨ ਦੌਰਾਨ ਕਮਲਾ ਹੈਰਿਸ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ। ਉਨ੍ਹਾਂ ਨੇ ਕਿਹਾ ਕਿ ”ਅੱਜ ਮੈਂ ਆਪਣੀ ਮਾਂ ਦੀ ਵਜ੍ਹਾ ਤੋਂ ਇੱਥੇ ਮੌਜੂਦ ਹਾਂ ਅਤੇ ਇਸ ਕਾਰਨ ਆਪਣੀ ਮਾਂ ਨੂੰ ਧੰਨਵਾਦ ਕਰਨਾ ਚਾਹੁੰਦੀ ਹਾਂ। ਉਨ੍ਹਾਂ ਨੇ ਆਪਣੀ ਮਾਂ ਦੇ ਵਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਦੋਂ ਮੈਂ ਸਿਰਫ਼ 19 ਸਾਲ ਦੀ ਸੀ ਤਾਂ ਮਾਂ ਭਾਰਤ ਤੋਂ ਇੱਥੇ ਆਈ ਸੀ। ਉਸ ਸਮੇਂ ਮੈਂ ਇਹਨਾਂ ਪਲਾਂ ਵਾਰੇ ਨਹੀਂ ਸੋਚਿਆ ਸੀ। ਪਰ ਅਮਰੀਕੀ ਲੋਕਾਂ ਨੇ ਮੇਰੇ ‘ਤੇ ਯਕੀਨ ਕੀਤਾ ਤੇ ਮੈਨੂੰ ਵੱਡੀ ਜਿੱਤ ਹਾਸਲ ਕਰਵਾਈ।

Share this Article
Leave a comment