ਅਮਰੀਕੀ ਮਹਿਲਾ ਨੇ ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ‘ਤੇ ਲਾਏ ਬਲਾਤਕਾਰ ਦੇ ਦੋਸ਼

TeamGlobalPunjab
2 Min Read

ਨਿਊਜ਼ ਡੈਸਕ: ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ‘ਤੇ ਮਹਿਲਾ ਨਾਲ ਬਲਾਤਕਾਰ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਹਨ। ਇਹ ਦੋਸ਼ ਪੀੜਤ ਅਮਰੀਕੀ ਮਹਿਲਾ ਪੱਤਰਕਾਰ ਨੇ ਹੀ ਟਵੀਟ ਕਰ ਲਗਾਏ। ਪੱਤਰਕਾਰ ਸਿੰਥਿਆ ਡੀ.ਰਿਚੀ (Cynthia D . Ritchie) ਨੇ ਟਵੀਟਰ ‘ਤੇ ਦੱਸਿਆ ਕਿ ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ 2011 ਵਿੱਚ ਰਾਸ਼ਟਰਪਤੀ ਭਵਨ ਵਿੱਚ ਮੇਰਾ ਬਲਾਤਕਾਰ ਕੀਤਾ।

ਸਿੰਥਿਆ ਦੇ ਅਨੁਸਾਰ, ਜਦੋਂ ਮੇਰਾ ਜਬਰ ਜਨਾਹ ਹੋਇਆ ਉਦੋਂ ਉਸ ਵੇਲੇ ਰਾਸ਼ਟਰਪਤੀ ਭਵਨ ਵਿੱਚ ਸਾਬਕਾ ਪ੍ਰਧਾਨਮੰਤਰੀ ਯੂਸੁਫ ਰਜਾ ਗਿਲਾਨੀ ਵੀ ਮੌਜੂਦ ਸਨ। ਉਨ੍ਹਾਂ ਨੇ ਵੀ ਮੇਰੇ ਨਾਲ ਬਦਤਮੀਜ਼ੀ ਕੀਤੀ ਸਿੰਥਿਆ ਨੇ ਦੱਸਿਆ , 2011 ਵਿੱਚ ਮੈਨੂੰ ਇੱਕ ਪ੍ਰੋਗਰਾਮ ਲਈ ਰਾਸ਼ਟਰਪਤੀ ਭਵਨ ਵਿੱਚ ਬੁਲਾਇਆ ਗਿਆ ਸੀ। ਮੈਨੂੰ ਲੱਗਿਆ ਕਿ ਵੀਜ਼ਾ ‘ਤੇ ਗੱਲ ਹੋਣੀ ਹੈ ਪਰ ਫੁੱਲਾਂ ਨਾਲ ਸਵਾਗਤ ਕੀਤਾ ਗਿਆ, ਫਿਰ ਡਰਗਸ ਵਾਲੀ ਡਰਿੰਕ ਦਿੱਤੀ ਗਈ। ਜਦੋਂ ਇਹ ਘਟਨਾ ਹੋਈ ਤਾਂ ਉੱਥੇ ਪੀਪੀਪੀ ਦੀ ਸਰਕਾਰ ਸੀ ਮੈਂ ਕਿਸ ਨੂੰ ਸ਼ਿਕਾਇਤ ਕਰਦੀ।

ਇਸ ਤੋਂ ਬਾਅਦ ਪਾਕਿਸਤਾਨੀ ਪੱਤਰਕਾਰ ਗੁਲਾਮ ਅੱਬਾਸ ਸ਼ਾਹ ਨੇ ਸਿੰਥਿਆ ਦਾ ਇੱਕ ਵੀਡੀਓ ਟਵੀਟ ਕੀਤਾ , ਜਿਸ ਵਿੱਚ ਉਨ੍ਹਾਂ ਨੇ ਰਾਸ਼ਟਰਪਤੀ ਭਵਨ ਵਿੱਚ ਆਪਣੇ ਨਾਲ ਹੋਈ ਘਟਨਾ ਦੇ ਬਾਰੇ ਵਿੱਚ ਦੱਸਿਆ।

Share this Article
Leave a comment