ਚੰਡੀਗੜ੍ਹ : ਬੀਤੇ ਦਿਨੀਂ ਪੰਜਾਬੀ ਗਾਇਕ ਗੁਰਦਾਸ ਮਾਨ ਤੋਂ ਸ਼ੁਰੂ ਹੋਇਆ ਵਿਵਾਦ ਇਸ ਕਦਰ ਵਧ ਗਿਆ ਸੀ ਕਿ ਉਨ੍ਹਾਂ ਦੇ ਹੱਕ ਵਿੱਚ ਆਏ ਕੇ ਐਸ ਮੱਖਣ ਨੂੰ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਵੱਲੋਂ ਜਿੱਥੇ ਗੁਰਦਾਸ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਸੀ ਉੱਥੇ ਕੇ ਐਸ ਮੱਖਣ ਵੀ ਲੋਕਾਂ ਦੇ ਨਿਸ਼ਾਨੇ ‘ਤੇ ਆ ਗਏ ਸਨ। ਇਸ ਹੋ ਰਹੇ ਵਿਰੋਧ ਤੋਂ ਬਾਅਦ ਕੇ ਐਸ ਮੱਖਣ ਨੇ ਅੱਜ ਆਪਣੇ ਫੇਸਬੁੱਕ ਪੇਜ਼ ‘ਤੇ ਲਾਈਵ ਹੋ ਕੇ ਜਿੱਥੇ ਸਿੱਖ ਪ੍ਰਚਾਰਕਾਂ ‘ਤੇ ਦੋਸ਼ ਲਾਏ ਉੱਥੇ ਹੀ ਆਪਣੇ ਕਕਾਰ ਵੀ ਉਤਾਰ ਦਿੱਤੇ। ਜੀ ਹਾਂ ਇਹ ਗੱਲ ਬਿਲਕੁਲ ਸੱਚ ਹੈ। ਦੱਸਣਯੋਗ ਹੈ ਕਿ ਕੇ ਐਸ ਮੱਖਣ ਨੇ ਅਮ੍ਰਿਤ ਛਕਿਆ ਹੋਇਆ ਹੈ ਤੇ ਅੱਜ ਆਪਣੇ ਫੇਸਬੁੱਕ ਪੇਜ਼ ‘ਤੇ ਲਾਈਵ ਹੋ ਉਸ ਨੇ ਉਹ ਕਕਾਰ ਉਤਾਰ ਦਿੱਤੇ।
ਆਪਣੇ ਫੇਸਬੁੱਕ ਪੇਜ਼ ‘ਤੇ ਕੇ ਐਸ ਮੱਖਣ ਨੇ ਲਾਈਵ ਹੋ ਕੇ ਦੋਸ਼ ਲਾਇਆ ਕਿ ਕੁਝ ਸਿੱਖ ਪ੍ਰਚਾਰਕ ਉਨ੍ਹਾਂ (ਮੱਖਣ) ਦੀ ਸਿੱਖੀ ‘ਤੇ ਇਲਜ਼ਾਮ ਲਾਉਂਦੇ ਹਨ ਕਿ, “ਇਹ ਭੇਖੀ ਹੈ, ਇਹ ਏਜੰਸੀਆਂ ਦਾ ਬੰਦਾ ਹੈ” ਤੇ ਇਸ ਗੱਲ ਤੋਂ ਉਸ ਨੂੰ ਦੁੱਖ ਹੁੰਦਾ ਹੈ। ਕੇ ਐਸ ਮੱਖਣ ਨੇ ਆਪਣੀ ਲਾਈਵ ਵੀਡੀਓ ਵਿੱਚ ਕਿਹਾ ਕਿ, “ਉਸ ਦੀ ਸਿੱਖੀ ‘ਤੇ ਉਠ ਰਹੇ ਇਹ ਸਵਾਲ ਉਹ ਬਰਦਾਸ਼ਤ ਨਹੀਂ ਕਰ ਸਕਦਾ ਇਸ ਲਈ ਉਹ ਅੱਜ ਆਪਣੇ ਕਕਾਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੇਂਟ ਕਰ ਦੇਵੇਗਾ।“ ਕੇ ਐਸ ਮੱਖਣ ਨੇ ਆਪਣੀ ਲਾਈਵ ਚੱਲ ਰਹੀ ਵੀਡੀਓ ਵਿੱਚ ਹੀ ਉਹ ਕਕਾਰ ਵੀ ਉਤਾਰੇ।