ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ

TeamGlobalPunjab
2 Min Read

ਸ੍ਰੀ ਮੁਕਤਸਰ ਸਾਹਿਬ: ਭਾਜਪਾ ਦੇ ਰਾਸ਼ਟਰੀ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਜੇ.ਪੀ. ਨੱਡਾ ਪਿੰਡ ਬਾਦਲ ਪੁੱਜੇ। ਇੱਥੇ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਪਿੰਡ ਬਾਦਲ ਵਿਖੇ ਪਹੁੰਚਣ ’ਤੇ ਜਗਤ ਪ੍ਰਕਾਸ਼ ਨੱਡਾ ਰਾਸ਼ਟਰੀ ਪ੍ਰਧਾਨ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਬਠਿੰਡਾ ਤੋਂ ਜੇਪੀ ਨੱਡਾ ਸੜਕ ਤੋਂ ਹੁੰਦੇ ਹੋਏ ਪਿੰਡ ਬਾਦਲ ਪੁੱਜੇ ਇਸ ਦੌਰਾਨ ਉਨ੍ਹਾਂ ਦਾ ਕਈ ਥਾਵਾਂ ‘ਤੇ ਹਾਰ ਪਾ ਕੇ ਸਵਾਗਤ ਕੀਤਾ ਗਿਆ।

ਭਾਜਪਾ ਪ੍ਰਧਾਨ ਲਗਭਗ ਪੌਣੇ ਇੱਕ ਵਜੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ‘ਤੇ ਪੁੱਜੇ ਤੇ ਲਗਭਗ ਦੋ ਵਜੇ ਤੱਕ ਬਾਦਲ ਨਿਵਾਸ ‘ਤੇ ਰੁਕੇ।

ਸੂਤਰਾਂ ਦੇ ਅਨੁਸਾਰ ਜੇਪੀ ਨੱਡਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਪੁੱਤਰ ਦੇ ਵਿਆਹ ਦਾ ਸੱਦਾ ਪੱਤਰ ਦਿੱਤਾ ਅਤੇ ਉਨ੍ਹਾਂ ਨੇ ਵੀ ਸੱਦਾ ਸਵੀਕਾਰ ਕਰਦੇ ਹੋਏ ਵਿਆਹ ਸਮਾਗਮ ਵਿੱਚ ਆਉਣ ਦੀ ਗੱਲ ਕਹੀ। ਬਾਦਲ ਰਿਹਾਇਸ਼ ਵਿੱਚ ਸਿਰਫ ਗਿਣੇ-ਚੁਣੇ ਆਗੂ ਹੀ ਅੰਦਰ ਜਾ ਸਕੇ, ਜਿਨ੍ਹਾਂ ਦੇ ਨਾਮ ਦੀ ਸੂਚੀ ਪਹਿਲਾਂ ਤੋਂ ਹੀ ਤਿਆਰ ਕੀਤੀ ਗਈ ਸੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਦੇਸ਼ ਦੌਰੇ ਦੇ ਚਲਦੇ ਬਾਦਲ ਨਿਵਾਸ ‘ਤੇ ਭਾਜਪਾ ਪ੍ਰਧਾਨ ਦੇ ਸਵਾਗਤ ਲਈ ਸਿਰਫ ਪ੍ਰਕਾਸ਼ ਸਿੰਘ ਬਾਦਲ ਹੀ ਮੌਜੂਦ ਸਨ।

- Advertisement -

ਸੂਤਰਾਂ ਮੁਤਾਬਕ ਬਾਦਲ ਨੇ ਭਾਜਪਾ ਪ੍ਰਧਾਨ ਦੇ ਪੁੱਜਦੇ ਹੀ ਉਨ੍ਹਾਂ ਨੂੰ ਕਿੰਨੂਆਂ ਦਾ ਤਾਜ਼ਾ ਰਸ ਪਿਲਾਇਆ। ਇਸ ਤੋਂ ਬਾਅਦ ਬਾਦਲ ਨੇ ਭਾਜਪਾ ਪ੍ਰਧਾਨ ਨੂੰ ਸਰ੍ਹੋਂ ਦਾ ਸਾਗ, ਬਾਜਰੇ ਦੀ ਰੋਟੀ, ਚੂਰੀ ਤੋਂ ਇਲਾਵਾ ਮਲਾਈ ਤੋਰੀ ਵੀ ਖਵਾਈ। ਇਹੀ ਨਹੀਂ ਜਾਂਦੇ – ਜਾਂਦੇ ਉਨ੍ਹਾਂ ਨੂੰ ਆਪਣੇ ਬਾਗ ਦੇ ਕਿੰਨੂ ਵੀ ਉਪਹਾਰ ‘ਚ ਭੇਂਟ ਕੀਤੇ।

Share this Article
Leave a comment