ਟਰੰਪ ਦੇ ਦਾਅਵਿਆਂ ਦੀ ਨਿਕਲੀ ਫੂਕ, ਬਾਇਡਨ ਹੋਣਗੇ 46ਵੇਂ ਅਮਰੀਕੀ ਰਾਸ਼ਟਰਪਤੀ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕੀ ਚੋਣਾਂ ਵਿੱਚ ਜੋ ਬਾਇਡਨ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਅਮਰੀਕੀ ਨਿਊਜ਼ ਏਜੰਸੀ ਮੁਤਾਬਕ ਬਾਇਡਨ ਨੇ 273 ਇਲੈਕਟੋਰਲ ਵੋਟਾਂ ਹਾਸਲ ਕੀਤੀਆਂ ਹਨ, ਜਦਕਿ ਟਰੰਪ ਨੂੰ 214 ਇਲੈਕਟੋਰਲ ਵੋਟਾਂ ਮਿਲੀਆਂ ਹਨ। ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਅਤੇ ਜੋ ਬਾਇਡਨ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ ਸੀ। ਸ਼ੁਰੂਆਤ ਵਿੱਚ ਦੋਵੇਂ ਲੀਡਰ ਬਰਾਬਰੀ ‘ਤੇ ਚੱਲ ਰਹੇ ਸਨ। ਪਰ ਬਾਅਦ ਵਿੱਚ ਟਰੰਪ 214 ਇਲੈਕਟੋਰਲ ਵੋਟਾਂ ‘ਤੇ ਹੀ ਅੜੇ ਰਹੇ।

ਇਸ ਸ਼ਾਨਦਾਰ ਅੰਕੜਿਆਂ ਦੇ ਨਾਲ ਬਾਇਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਜਾਣਗੇ। ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਲਈ ਕੁੱਲ 538 ਇਲੈਕਟੋਰਲ ਹਨ ਅਤੇ ਬਹੁਮਤ ਹਾਸਲ ਕਰਨ ਦੇ ਲਈ 270 ਇਲੈਕਟੋਰਲ ਵੋਟਾਂ ਦੀ ਜ਼ਰੂਰਤ ਹੈ। ਇਸ ਜਾਦੂਈ ਅੰਕੜੇ ਨੂੰ ਜੋ ਬਾਇਡਨ ਨੇ ਹਾਸਲ ਕਰ ਲਿਆ ਹੈ।

ਇਸ ਚੋਣ ਨਤੀਜੇ ਨਾਲ ਟਰੰਪ 1990 ਦੇ ਦਹਾਕੇ ਤੋਂ ਬਾਅਦ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਬਣ ਗਏ ਹਨ ਜੋ ਸਿਰਫ਼ ਇੱਕ ਵਾਰ ਹੀ ਰਾਸ਼ਟਰਪਤੀ ਬਣ ਸਕੇ ਹਨ।

Share this Article
Leave a comment