ਘਟਦੀ ਆਬਾਦੀ ਤੋਂ ਪਰੇਸ਼ਾਨ ਹੋਏ ਯੂਰਪੀ ਦੇਸ਼, ਕਿਹਾ ਦੇਸ਼ ਦਾ ਸਭਿਆਚਾਰ ਬਚਾਉਣ ਲਈ ਜ਼ਿਆਦਾ ਬਚੇ ਪੈਦਾ ਕਰਨ ਲੋਕ

TeamGlobalPunjab
2 Min Read

ਨਿਊਜ਼ ਡੈਸਕ: ਪੂਰਬੀ ਯੂਰਪੀ ਦੇਸ਼ ਚੈੱਕ ਗਣਰਾਜ, ਹੰਗਰੀ, ਪੋਲੈਂਡ, ਸਰਬੀਆ ਅਤੇ ਸਲੋਵੇਨਿਆ ਦੇ ਆਗੂਆਂ ਨੇ ਵੀਰਵਾਰ ਨੂੰ ਇੱਕ ਸੰਯੁਕਤ ਬਿਆਨ ‘ਤੇ ਦਸਤਖਤ ਕੀਤੇ। ਇਸ ਵਿੱਚ ਯੂਰਪੀਅਨ ਨੇਸ਼ਨਜ਼ ਵਲੋਂ ਕਿਹਾ ਗਿਆ ਕਿ ਉਹ ਬਲਾਕ ਵਿੱਚ ਪੈਦਾ ਹੋਏ ਜਨਸੰਖਿਆ ਸਬੰਧੀ ਸੰਕਟ ਨਾਲ ਨਜਿੱਠਣ ਲਈ ਇਮੀਗ੍ਰੇਸ਼ਨ ਦੀ ਵਰਤੋਂ ਨਾਂ ਕਰਨ। ਇਹਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਐਲਾਨ ਕੀਤਾ, ‘ਭਵਿੱਖ ਦੀਆਂ ਪੀੜੀਆਂ ਲਈ ਯੂਰੋਪ ਦਾ ਸਭਿਆਚਾਰ ਅਤੇ ਹੋਰ ਧਾਰਮਿਕ ਰਵਾਇਤਾਂ ਨੂੰ ਬਚਾਉਣ ਲਈ ਯੂਰਪੀ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਕਰਨਾ ਜ਼ਰੂਰੀ ਹੈ।’

ਸੰਯੁਕਤ ਬਿਆਨ ਵਿੱਚ ਕਿਹਾ ਗਿਆ, ‘ਜਨਸੰਖਿਆ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਲਈ ਪਰਵਾਸ ਨੂੰ ਮੁੱਖ ਹੱਲ੍ਹ ਵਜੋਂ ਨਹੀਂ ਵੇਖਿਆ ਜਾਣਾ ਚਾਹੀਦਾ ਹੈ।’ ਬੁਡਾਪੇਸਟ ਡੈਮੋਗ੍ਰਾਫਿਕ ਸਿਖਰ ਸਮੇਲਨ ਵਿੱਚ ਕੀਤਾ ਗਿਆ ਸੰਯੁਕਤ ਐਲਾਨ ਅਜਿਹੇ ਸਮੇਂ ਆਇਆ ਹੈ। ਜਦੋਂ ਇਸ ‘ਤੇ ਦਸਤਖਤ ਕਰਨ ਵਾਲੇ ਆਗੂਆਂ ਵਲੋਂ ਕਿਹਾ ਗਿਆ ਕਿ ਅਮਰੀਕਾ ਅਤੇ ਨਾਟੋ ਫੋਰਸ ਦੀ ਅਫਗਾਨਿਸਤਾਨ ਤੋਂ ਵਾਪਸੀ ਤੋਂ ਬਾਅਦ ਉਥੋਂ ਵੱਡੀ ਗਿਣਤੀ ਵਿੱਚ ਅਫਗਾਨ ਨਾਗਰਿਕ ਪਰਵਾਸ ਕਰ ਸਕਦੇ ਹਨ।

ਬਿਆਨ ‘ਤੇ ਦਸਤਖਤ ਕਰਨ ਵਾਲਿਆਂ ਵਿੱਚ ਹੰਗਰੀ ਦੇ ਵਿਕਟਰ ਓਰਬਨ ਅਤੇ ਚੈੱਕ ਗਣਰਾਜ ਦੇ ਆਂਦਰੇਜ ਬਾਬਿਸ ਵੀ ਹਨ। ਦੋਵੇਂ ਆਗੂਆਂ ਨੇ ਆਉਣ ਵਾਲੇ ਮਹੀਨਿਆਂ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਆਪਣੇ-ਆਪਣੇ ਮੁਲਕਾਂ ਵਿੱਚ ਇਮੀਗ੍ਰੇਸ਼ਨ ਨੀਤੀ ਨੂੰ ਸਖਤ ਕੀਤਾ ਹੈ। ਬਾਬਿਸ ਨੇ ਬੁਡਾਪੇਸਟ ਡੈਮੋਗ੍ਰਾਫਿਕ ਸਿਖਰ ਸਮੇਲਨ ਵਿੱਚ ਦੱਸਿਆ ਕਿ ਪ੍ਰਵਾਸੀਆਂ ਦੀ ਆਮਦ ਨੂੰ ਵੇਖਦੇ ਹੋਏ ਯੂਰੋਪ ਨੂੰ ਖਤਮ ਹੋਣ ਤੋਂ ਬਚਾਉਣ ਲਈ ਇੱਕੋ-ਇਕ ਹੱਲ੍ਹ ਇਹ ਹੈ ਕਿ ਜਨਮ ਦਰ ਵਿੱਚ ਵਾਧਾ ਕੀਤਾ ਜਾਵੇ। ਯੂਰਪੀਅਨ ਨੇਸ਼ਨਜ਼ ਦੀ ਜਨਮ ਦਰ ਸਾਲ 2000 ਤੋਂ ਡਿੱਗ ਰਹੀ ਹੈ। 2019 ਵਿੱਚ ਇਹ ਦਰ 1.53 ਸੀ, ਜੋ ਜਨਸੰਖਿਆ ਵਿੱਚ ਗਿਰਾਵਟ ਨੂੰ ਰੋਕਣ ਲਈ ਜ਼ਰੂਰੀ 2.1 ਤੋਂ ਕਾਫ਼ੀ ਘੱਟ ਹੈ।

Share this Article
Leave a comment