ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵਲਾਦੀਮੀਰ ਪੁਤਿਨ ਨੂੰ ਧਮਕੀ ਭਰੀ ਚਿਤਾਵਨੀ ਦਿੱਤੀ ਹੈ। ਬਾਇਡਨ ਨੇ ਕਿਹਾ ਜੇ ਰੂਸ ਨੇ ਯੂਕਰੇਨ ਖ਼ਿਲਾਫ਼ ਹੋਰ ਫੌਜੀ ਕਾਰਵਾਈ ਕੀਤੀ ਤਾਂ ਅਮਰੀਕਾ ਉਸ ’ਤੇ ਨਵੀਆਂ ਪਾਬੰਦੀਆਂ ਲਗਾ ਸਕਦਾ ਹੈ। ਉੱਥੇ ਹੀ ਇਸ ’ਤੇ ਰੂਸੀ ਰਾਸ਼ਟਰਪਤੀ ਨੇ ਵੀ ਕਿਹਾ ਕਿ ਅਮਰੀਕਾ ਦਾ ਅਜਿਹਾ ਕੋਈ ਵੀ ਕਦਮ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦਾ ਹੈ।
ਬਾਇਡਨ ਤੇ ਪੁਤਿਨ ਦੋਵਾਂ ਨੇ ਯੂਕਰੇਨ ਨੇੜ੍ਹੇ ਰੂਸੀ ਫੌਜ ਦੀ ਵਧਦੀ ਦਖਲਅੰਦਾਜ਼ੀ ਸਬੰਧੀ ਲੰਬੀ ਗੱਲਬਾਤ ਕੀਤੀ। ਪੁਤਿਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਸ਼ਾਕੋਵ ਨੇ ਕਿਹਾ ਕਿ ਅਮਰੀਕਾ ਦੁਆਰਾ ਹੋਰ ਪਾਬੰਦੀਆਂ ਲਗਾਉਣਾ ਗੰਭੀਰ ਨਤੀਜਿਆਂ ਵਾਲੀ ਵੱਡੀ ਗਲਤੀ ਹੋਵੇਗੀ, ਜਿਸ ਦੇ ਗੰਭੀਰ ਨਤੀਜੇ ਨਿਕਲਣਗੇ।
ਸ਼ਾਕੋਵ ਨੇ ਮਾਸਕੋ ਵਿੱਚ ਪੱਤਰਕਾਰਾਂ ਨੂੰ ਬਾਇਡਨ ਅਤੇ ਪੁਤਿਨ ਵਿਚਕਾਰ ਫੋਨ ‘ਤੇ ਹੋਈ ਗੱਲਬਾਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੁਤਿਨ ਨੇ ਬਾਇਡਨ ਨੂੰ ਕਿਹਾ ਕਿ ਜੇ ਅਮਰੀਕਾ ਦੀਆਂ ਸਰਹੱਦਾਂ ਦੇ ਨੇੜੇ ਹਮਲਾਵਰ ਹਥਿਆਰ ਤਾਇਨਾਤ ਕੀਤੇ ਜਾਂਦੇ ਹਨ ਤਾਂ ਰੂਸ ਵੀ ਅਜਿਹਾ ਕਰੇਗਾ।