ਅਮਰੀਕੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਭੇਜਿਆ ਸੱਦਾ

Prabhjot Kaur
2 Min Read

ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਭਾਰਤ ਦੇ ਅਮਰੀਕਾ ਨਾਲ ਆਪਸੀ ਸਬੰਧ ਮਜ਼ਬੂਤ ​​ਹੋਏ ਹਨ। ਰਿਪੋਰਟਾਂ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਪੀਐਮ ਮੋਦੀ ਨੂੰ ਅਮਰੀਕਾ ਦੇ ਸਰਕਾਰੀ ਦੌਰੇ ਦਾ ਸੱਦਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ ਵੱਲੋਂ ਇਸ ਸੱਦੇ ਨੂੰ ਸਵੀਕਾਰ ਕਰ ਲਿਆ ਗਿਆ ਹੈ ਅਤੇ ਦੋਵੇਂ ਦੇਸ਼ਾਂ ਦੇ ਅਧਿਕਾਰੀ ਹੁਣ ਇਸ ਦੌਰੇ ਨੂੰ ਲੈ ਕੇ ਆਪਸੀ ਤਾਰੀਕ ਤੈਅ ਕਰਨ ਵਿੱਚ ਲੱਗੇ ਹੋਏ ਹਨ।

ਰਿਪੋਰਟਾਂ ਮੁਤਾਬਕ ਯਾਤਰਾ ਦੀਆਂ ਤਿਆਰੀਆਂ ਹਾਲੇ ਸ਼ੁਰੂਆਤੀ ਪੜਾਅ ਵਿੱਚ ਹਨ। ਇਸ ਫੇਰੀ ਨੂੰ ਇਸ ਲਿਹਾਜ਼ ਨਾਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿ ਭਾਰਤ ਇਸ ਸਾਲ ਜੀ-20 ਸਮੂਹ ਨਾਲ ਸਬੰਧਤ ਕਈ ਵੱਡੇ ਸਮਾਗਮਾਂ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਵਿੱਚ ਸਤੰਬਰ ਵਿੱਚ ਹੋਣ ਵਾਲਾ ਸੰਮੇਲਨ ਵੀ ਸ਼ਾਮਲ ਹੈ। ਇਸ ਸੰਮੇਲਨ ‘ਚ ਦੇਸ਼ ਦੇ ਕਈ ਹੋਰ ਚੋਟੀ ਦੇ ਆਗੂਆਂ ਦੇ ਨਾਲ-ਨਾਲ ਰਾਸ਼ਟਰਪਤੀ ਜੋਅ ਬਾਇਡਨ ਵੀ ਸ਼ਿਰਕਤ ਕਰਨਗੇ।

ਹਾਲਾਂਕਿ ਸੂਤਰਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਧਿਰਾਂ ਦੇ ਅਧਿਕਾਰੀ ਜੂਨ ਵਿੱਚ ਦੌਰੇ ਦੀਆਂ ਯੋਜਨਾਵਾਂ ‘ਤੇ ਕੰਮ ਕਰ ਰਹੇ ਹਨ ਅਤੇ ਇਸ ਮਹੀਨੇ ਦੌਰੇ ਦੀਆਂ ਸੰਭਾਵਨਾਵਾਂ ਦਾ ਪਤਾ ਲਗਾ ਰਹੇ ਹਨ। ਉੱਥੇ ਹੀ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਸੱਦਾ ਕਦੋਂ ਭੇਜਿਆ ਗਿਆ ਸੀ, ਇਸ ਦੇ ਨਾਲ ਹੀ ਬਾਇਡਨ ਵਲੋਂ ਪ੍ਰਧਾਨ ਮੰਤਰੀ ਦਫਤਰ ‘ਚ ਕਿਸ ਨੂੰ ਸੱਦਾ ਦੇਣ ਲਈ ਕਿਹਾ ਗਿਆ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment