ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਮਹਿਲ ਵ੍ਹਾਈਟ ਹਾਊਸ ‘ਚ ਸੋਮਵਾਰ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ 600 ਤੋਂ ਵੱਧ ਉੱਘੇ ਭਾਰਤੀ ਅਮਰੀਕੀ ਨਾਗਰਿਕਾਂ ਨੇ ਭਾਗ ਲਿਆ। ਇਸ ਦੌਰਾਨ ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਰਾਸ਼ਟਰਪਤੀ ਵਜੋਂ ਮੈਨੂੰ ਵ੍ਹਾਈਟ ਹਾਊਸ ‘ਚ ਹੁਣ ਤੱਕ ਦੇ ਸਭ ਤੋਂ ਵੱਡੇ ਦੀਵਾਲੀ ਰਿਸੈਪਸ਼ਨ ਦੀ ਮੇਜ਼ਬਾਨੀ ਕਰਨ ਦਾ ਮਾਣ ਮਿਲਿਆ ਹੈ।
ਬਾਇਡਨ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ ਕਿ ਸੈਨੇਟਰ, ਉਪ ਪ੍ਰਧਾਨ ਅਤੇ ਰਾਸ਼ਟਰਪਤੀ ਦੇ ਰੂਪ ਵਿੱਚ ਸੇਵਾ ਕਰਦੇ ਹੋਏ, ਮੇਰੇ ਸਟਾਫ ਦੇ ਮੁੱਖ ਮੈਂਬਰ ਦੱਖਣੀ ਏਸ਼ੀਆਈ ਅਮਰੀਕੀ ਰਹੇ ਹਨ।
ਜੋਅ ਬਾਇਡਨ ਨੇ ਜ਼ਾਹਰ ਕੀਤਾ ਮਾਣ
ਜੋਅ ਬਾਇਡਨ ਨੇ ਕਿਹਾ ਕਿ ‘ਕਮਲਾ ਹੈਰਿਸ ਤੋਂ ਲੈ ਕੇ ਡਾਕਟਰ ਵਿਵੇਕ ਮੂਰਤੀ ਤੱਕ ਅਤੇ ਇੱਥੇ ਮੌਜੂਦ ਬਹੁਤ ਸਾਰੇ ਲੋਕ ਲਈ ਮੈਨੂੰ ਮਾਣ ਹੈ ਕਿ ਮੈਂ ਅਮਰੀਕਾ ਵਰਗਾ ਪ੍ਰਸ਼ਾਸਨ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕੀਤਾ।’ ਬਾਇਡਨ ਦੇ ਸੰਬੋਧਨ ਤੋਂ ਪਹਿਲਾਂ ਭਾਰਤੀ ਅਮਰੀਕੀ ਨੌਜਵਾਨ ਸਮਾਜ ਸੇਵੀ ਸ਼ਰੂਤੀ ਅਮੁਲਾ ਅਤੇ ਅਮਰੀਕੀ ਸਰਜਨ ਜਨਰਲ ਡਾ: ਵਿਵੇਕ ਮੂਰਤੀ, ਸੁਨੀਤਾ ਵਿਲੀਅਮਜ਼ ਨੇ ਸੰਬੋਧਨ ਕੀਤਾ | ਸੁਨੀਤਾ ਵਿਲੀਅਮਜ਼ ਇਸ ਸਮੇਂ ਇੰਟਰਨੈਸ਼ਨਲ ਸਪੇਸ ਸਟੇਸ਼ਨ ‘ਤੇ ਪੁਲਾੜ ‘ਚ ਹੈ, ਇਸ ਲਈ ਉਨ੍ਹਾਂ ਨੇ ਵੀਡੀਓ ਰਿਕਾਰਡ ਕਰ ਸੰਦੇਸ਼ ਭੇਜਿਆ। ਉਪ ਪ੍ਰਧਾਨ ਕਮਲਾ ਹੈਰਿਸ ਅਤੇ ਫਸਟ ਲੇਡੀ ਡਾ: ਜਿੱਲ ਬਾਇਡਨ ਇਸ ਦੀਵਾਲੀ ਪ੍ਰੋਗਰਾਮ ‘ਚ ਸ਼ਾਮਲ ਨਹੀਂ ਹੋਏ, ਦੋਵੇਂ ਇਸ ਸਮੇਂ ਪ੍ਰਚਾਰ ‘ਚ ਰੁੱਝੇ ਹੋਏ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।