ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ਼ ਦੀ 44 ਵੀਂ ਸਲਾਨਾ ਜਨਰਲ ਮੀਟਿੰਗ (AGM) ਖ਼ਤਮ ਹੋ ਗਈ ਹੈ। ਜਿਸ ਤਰ੍ਹਾਂ ਦੀ ਉਮੀਦ ਸੀ, ਇਸ ਮੀਟਿੰਗ ਦੌਰਾਨ ਰਿਲਾਇੰਸ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਕੰਪਨੀ ਦੇ ਜੀਓ ਬ੍ਰਾਂਡ ਨੇ ਦੁਨੀਆ ਦਾ ਸਭ ਤੋਂ ਸਸਤਾ ਸਮਾਰਟਫ਼ੋਨ ਲਾਂਚ ਕਰ ਦਿੱਤਾ ਹੈ। ਇਸਦੇ ਨਾਲ ਹੀ ਐਲਾਨ ਕੀਤਾ ਗਿਆ ਕਿ ਦੇਸ਼ ਦੀ ਪਹਿਲੀ 5G ਸੇਵਾ ਸ਼ੁਰੂ ਕਰਨ ਲਈ ਵੀ ਕੰਪਨੀ ਪੂਰੀ ਤਰਾਂ ਤਿਆਰ ਹੈ।
ਕੰਪਨੀ ਦੀ ਇਸ ਸਾਲਾਨਾ ਮੀਟਿੰਗ ‘ਤੇ ਸਟਾਕ ਮਾਰਕੀਟ ਤੋਂ ਲੈ ਕੇ ਦੁਨੀਆ ਭਰ ਦੇ ਨਿਵੇਸ਼ਕਾਂ ਦੀਆਂ ਨਜ਼ਰਾਂ ਸਨ । ਇਹ ਮੀਟਿੰਗ ਵੀਡੀਓ ਕਾਨਫਰੰਸਿੰਗ ਅਤੇ ਹੋਰ ਆਡੀਓ-ਵਿਜ਼ੂਅਲ ਸਾਧਨਾਂ (OAVM) ਜ਼ਰੀਏ ਨੇਪਰੇ ਚੜੀ ।
ਰਿਲਾਇੰਸ ਦੀ ਸਲਾਨਾ ਜਨਰਲ ਮੀਟਿੰਗ (ਏਜੀਐਮ) ਦੌਰਾਨ ਜੀਓ-ਗੂਗਲ ਫੋਨ ਲਾਂਚ ਕੀਤਾ ਗਿਆ ਹੈ। ਇਸ ਫੋਨ ਦਾ ਨਾਮ ‘ਜੀਓਫੋਨ ਨੈਕਸਟ’ ਰੱਖਿਆ ਗਿਆ ਹੈ। ਦੱਸਿਆ ਗਿਆ ਹੈ ਕਿ ਨਵਾਂ ਸਮਾਰਟਫੋਨ ਜਿਓ ਅਤੇ ਗੂਗਲ ਦੇ ਫੀਚਰ ਅਤੇ ਐਪਸ ਨਾਲ ਲੈਸ ਹੋਵੇਗਾ। ਇਸ ਐਂਡਰਾਇਡ ਅਧਾਰਤ ਸਮਾਰਟਫੋਨ ਦਾ ਓਪਰੇਟਿੰਗ ਸਿਸਟਮ ਜੀਓ ਅਤੇ ਗੂਗਲ ਨੇ ਸਾਂਝੇ ਤੌਰ ‘ਤੇ ਤਿਆਰ ਕੀਤਾ ਹੈ। ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਕਿ ਨਵਾਂ ਸਮਾਰਟਫੋਨ ਆਮ ਆਦਮੀ ਦੀ ਜੇਬ ਦੇ ਲਿਹਾਜ਼ ਨਾਲ ਬਣਾਇਆ ਗਿਆ ਹੈ। ਇਸ ਫੋਨ ਲਈ ਲੋਕਾਂ ਨੂੰ ਥੋੜਾ ਇੰਤਜ਼ਾਰ ਕਰਨਾ ਪਵੇਗਾ। ਜੀਓ ਦਾ ਇਹ ਸਮਾਰਟ ਫੋਨ 10 ਸਤੰਬਰ (ਗਣੇਸ਼ ਚਤੁਰਥੀ) ਤੋ ਆਮ ਲੋਕਾਂ ਲਈ ਬਾਜ਼ਾਰ ਵਿਚ ਉਪਲੱਬਧ ਹੋ ਸਕੇਗਾ।
ਕੰਪਨੀ ਦਾ ਕਹਿਣਾ ਹੈ ਕਿ ਇਹ ਦੇਸ਼ ਵਿਚ ਹੀ ਨਹੀਂ, ਬਲਕਿ ਵਿਸ਼ਵ ਵਿਚ ਸਭ ਤੋਂ ਸਸਤਾ ਸਮਾਰਟਫੋਨ ਹੋਵੇਗਾ।
ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਜੀਓ ਨਾਲ ਕੀਤੇ ਸਮਝੌਤੇ ਅਤੇ ਜੀਓ ਫੋਨ ਨੈਕਸਟ ਬਾਰੇ ਜਾਣਕਾਰੀ ਸਾਂਝੀ ਕੀਤੀ।
Excited to announce the next steps in our partnership with @RelianceJio to accelerate India's digitization, starting with a new affordable Jio smartphone with an optimized @Android experience, and a 5G collaboration between Jio & @GoogleCloud.https://t.co/Wi9DExPU6b
— Sundar Pichai (@sundarpichai) June 24, 2021
ਗੂਗਲ ਇੰਡਿਆ ਵਲੋਂ ਵੀ ਰਿਲਾਇੰਸ ਨਾਲ ਮਿਲ ਕੇ ਲਾਂਚ ਕੀਤੇ ਸਮਾਰਟ ਫੋਨ ਦੀਆਂ ਖੂਬੀਆਂ ਦੀ ਜਾਣਕਾਰੀ ਦਿੱਤੀ ਗਈ ਹੈ।
Ok Google, let's #JioTogether https://t.co/iEIVFnvTxR
— Reliance Jio (@reliancejio) June 24, 2021
ਇਸ ਨੂੰ ਵਿਸ਼ਵ ਦਾ ਸਭ ਤੋਂ ਸਸਤਾ ਸਮਾਰਟਫੋਨ ਦੱਸਦਿਆਂ ਅੰਬਾਨੀ ਨੇ ਕਿਹਾ ਕਿ ਉਪਯੋਗਕਰਤਾ ਭਾਰਤੀ ਬਾਜ਼ਾਰ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਜਿਓਫੋਨ-ਨੈਕਸਟ ਸਮਾਰਟਫੋਨ ‘ਤੇ ਯੂਜ਼ਰ ਵੀ ਗੂਗਲ ਪਲੇ ਤੋਂ ਵੀ ਐਪ ਡਾਊਨਲੋਡ ਕਰ ਸਕਦੇ ਹਨ।
ਮੁਕੇਸ਼ ਅੰਬਾਨੀ ਨੇ ਕਿਹਾ ਕਿ ਜੀਓ ਦੇਸ਼ ਦੀ ਪਹਿਲੀ 5G ਸੇਵਾ ਸ਼ੁਰੂ ਕਰਨ ਲਈ ਤਿਆਰ ਹੈ। ਕੰਪਨੀ ਨੇ ਹਾਲ ਹੀ ਵਿੱਚ ਮੁੰਬਈ ਵਿੱਚ 1 ਜੀਬੀਪੀਐਸ ਸਪੀਡ ਦੀ ਸਫਲ ਟੈਸਟਿੰਗ ਕੀਤੀ ਹੈ। ਇਸ ਤੋਂ ਇਲਾਵਾ ਇਸ ਨੂੰ ਟ੍ਰਾਇਲ ਸਪੈਕਟ੍ਰਮ ਅਤੇ ਸਰਕਾਰ ਤੋਂ ਮਨਜ਼ੂਰੀਆਂ ਵੀ ਮਿਲੀਆਂ ਹਨ।