ਨਵੀਂ ਦਿੱਲੀ: ਜੈਸਿਕਾ ਲਾਲ ਕਤਲ ਕੇਸ ‘ਚ ਦੋਸ਼ੀ ਮਨੂ ਸ਼ਰਮਾ ਨੂੰ ਚੰਗੇ ਵਤੀਰੇ ਦੇ ਅਧਾਰ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਮਨੂ ਸ਼ਰਮਾ ਹਰਿਆਣਾ ਦੇ ਸਾਬਕਾ ਮੰਤਰੀ ਵਿਨੋਦ ਸ਼ਰਮਾ ਦੇ ਪੁੱਤਰ ਹਨ। ਇਸਦੇ ਨਾਲ ਹੀ ਇਸ ਕਤਲ ਕੇਸ ‘ਚ ਮਨੂ ਸ਼ਰਮਾ ਦੇ ਨਾਲ 19 ਕੈਦੀਆਂ ਨੂੰ ਵੀ ਰਿਹਾਅ ਕੀਤਾ ਗਿਆ ਹੈ।
ਦੱਸ ਦੇਈਏ ਕਿ ਸਾਬਕਾ ਮੰਤਰੀ ਵਿਨੋਦ ਸ਼ਰਮਾ ਦੇ ਬੇਟੇ ਮਨੂ ਸ਼ਰਮਾ ਨੂੰ ਉੱਚ ਅਦਾਲਤ ਨੇ ਜੈਸਿਕਾ ਲਾਲ ਦੇ 1999 ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਦਸੰਬਰ 2006 ਵਿੱਚ ਦੋਸ਼ੀ ਠਹਿਰਾਇਆ ਸੀ ਅਤੇ ਉਮਰਕੈਦ ਦੀ ਸਜ਼ਾ ਸੁਣਾਈ ਸੀ। ਉੱਚ ਅਦਾਲਤ ਨੇ ਅਪ੍ਰੈਲ 2010 ਵਿੱਚ ਉਸਦੀ ਉਮਰਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ ਉਦੋਂ ਤੋਂ ਮਨੂ ਸ਼ਰਮਾ ਜੇਲ੍ਹ ਵਿੱਚ ਬੰਦ ਹਨ।
ਜੈਸਿਕਾ ਲਾਲ ਨਵੀਂ ਦਿੱਲੀ ਵਿੱਚ ਇੱਕ ਮਾਡਲ ਸੀ , 29 ਅਪ੍ਰੈਲ 1999 ਨੂੰ , ਉਸ ਦਾ ਉਦੋਂ ਗੋਲੀ ਮਾਰ ਕਰ ਕਤਲ ਕਰ ਦਿੱਤਾ ਗਿਆ ਜਦੋਂ ਉਹ ਇੱਕ ਸ਼ਾਨਦਾਰ ਪਾਰਟੀ ਵਿੱਚ ਬਾਰਮੇਡ ਵੱਜੋਂ ਕੰਮ ਕਰ ਰਹੀ ਸਨ।