ਜੇਡੀ ਵੈਂਸ ਦੇ ਪੁੱਤਰ ਨੂੰ ਪ੍ਰਧਾਨ ਮੰਤਰੀ ਨਿਵਾਸ ਆਇਆ ਪਸੰਦ, ਮਾਂ ਊਸ਼ਾ ਨੇ ਆਪਣੀ ਭਾਰਤ ਫੇਰੀ ਦੇ ਪਲਾਂ ਨੂੰ ਕੀਤਾ ਯਾਦ

Global Team
2 Min Read

ਵਾਸ਼ਿੰਗਟਨ: ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਦੀ ਪਤਨੀ ਊਸ਼ਾ ਨੇ ਵੀ ਵਾਸ਼ਿੰਗਟਨ ਵਿੱਚ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਫੋਰਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਗੱਲਬਾਤ ਦੌਰਾਨ ਇੱਕ ਬਹੁਤ ਹੀ ਦਿਲਚਸਪ ਘਟਨਾ ਸਾਂਝੀ ਕੀਤੀ। ਊਸ਼ਾ ਵੈਂਸ ਜੋ ਕਿ ਆਂਧਰਾ ਪ੍ਰਦੇਸ਼ ਭਾਰਤ ਦੀ ਰਹਿਣ ਵਾਲੀ ਹੈ, ਨੇ ਪਿਛਲੇ ਅਪ੍ਰੈਲ ਵਿੱਚ ਭਾਰਤ ਦੀ ਆਪਣੀ ਪਹਿਲੀ ਅਧਿਕਾਰਿਤ ਫੇਰੀ ਦੇ ਪਲਾਂ ਨੂੰ ਯਾਦ ਕੀਤਾ। ਊਸ਼ਾ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੇ ਪੁੱਤਰ ਨੇ ਤਾਂ ਇਹ ਵੀ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਿਵਾਸ ਵਿੱਚ ਰਹਿ ਸਕਦਾ ਹੈ।

ਅਮਰੀਕਾ ਦੀ ਦੂਜੀ ਮਹਿਲਾ ਊਸ਼ਾ ਵੈਂਸ ਨੇ ਭਾਰਤ ਆਉਣ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਤੋਂ ਬਾਅਦ ਆਪਣੇ ਬੱਚਿਆਂ ਦੇ ਅਨੁਭਵ ਨੂੰ ਯਾਦ ਕੀਤਾ ਅਤੇ ਕਿਹਾ ਜਦੋਂ ਅਸੀਂ ਪ੍ਰਧਾਨ ਮੰਤਰੀ ਨਿਵਾਸ ‘ਤੇ ਸੀ, ਤਾਂ ਸਾਡਾ ਪੁੱਤਰ ਹਰ ਚੀਜ਼ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸਨੂੰ ਖਾਣ ਲਈ ਬਹੁਤ ਸਾਰੇ ਅੰਬ ਪੇਸ਼ ਕੀਤੇ ਗਏ। ਉਹ ਇੰਨੇ ਸਾਰੇ ਅੰਬ ਦੇਖ ਕੇ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਪ੍ਰਧਾਨ ਮੰਤਰੀ ਨੂੰ ਕਿਹਾ ਉਸਨੂੰ ਲੱਗਦਾ ਹੈ ਕਿ ਉਹ ਸ਼ਾਇਦ ਇੱਥੇ ਰਹਿ ਸਕਦਾ ਹੈ।

ਊਸ਼ਾ ਵੈਂਸ ਨੇ ਕਿਹਾ ਕਿ ਭਾਰਤ ਤੋਂ ਵਾਪਿਸ ਆਉਣ ਤੋਂ ਬਾਅਦ ਵੀ ਸਾਡੇ ਬੱਚੇ ਹਮੇਸ਼ਾ ਇਸ ਬਾਰੇ ਗੱਲ ਕਰਦੇ ਹਨ। ਉਹ ਹਰ ਜਗ੍ਹਾ ਗਏ ਹਨ ਅਤੇ ਉਨ੍ਹਾਂ ਨੂੰ ਦੁਨੀਆ ਦੇਖਣ ਦੇ ਸ਼ਾਨਦਾਰ ਮੌਕੇ ਮਿਲੇ ਹਨ, ਪਰ ਭਾਰਤ ਉਨ੍ਹਾਂ ਲਈ ਸੱਚਮੁੱਚ ਖਾਸ ਸੀ।

Share This Article
Leave a Comment