ਨਵੀ ਦਿੱਲੀ : ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਆਏ ਦਿਨ ਕਿਸੇ ਨਾ ਕਿਸੇ ਮਾਮਲੇ ਤੇ ਆਹਮੋ ਸਾਹਮਣੇ ਹੁੰਦੀਆਂ ਹੀ ਰਹਿੰਦੀਆਂ ਹਨ। ਇਸ ਦੇ ਚਲਦਿਆਂ ਭਾਜਪਾ ਨੇ ਗੁਜਰਾਤ ਵਿਚ ਸਥਾਨਕ ਸਰਕਾਰਾਂ ਮਹਿਕਮੇ ਦੀਆਂ ਚੋਣਾਂ ਅਤੇ ਪੰਚਾਇਤ ਚੋਣਾਂ ਵਿਚ ਵੱਡੀ ਜਿੱਤ ਹਾਸਲ ਕੀਤੀ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਜਿੱਤ ‘ਤੇ ਸੂਬੇ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਾਂਗਰਸ’ ਤੇ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਦੇ ਐਮਰਜੈਂਸੀ ਦੇ ਬਿਆਨ ‘ਤੇ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਆਰਐਸਐਸ ਨੂੰ ਸਮਝਣ ਵਿਚ ਕਾਫ਼ੀ ਸਮਾਂ ਲੱਗੇਗਾ ।
ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਪੰਚਾਇਤੀ ਚੋਣਾਂ ਵਿੱਚ ਪੇਂਡੂ ਅਤੇ ਕਿਸਾਨ ਵੋਟਰ ਹਨ। 2015 ਵਿਚ ਹੋਈਆਂ ਚੋਣਾਂ ਵਿਚ ਕਾਂਗਰਸ ਨੇ 22 ਅਤੇ ਭਾਜਪਾ ਨੇ ਸਿਰਫ 9 ਜ਼ਿਲ੍ਹਾ ਪੰਚਾਇਤਾਂ ਜਿੱਤੀਆਂ ਸਨ, ਪਰ ਇਸ ਵਾਰ ਭਾਜਪਾ ਨੇ ਸਾਰੀਆਂ 31 ਜ਼ਿਲ੍ਹਾ ਪੰਚਾਇਤਾਂ ਜਿੱਤੀਆਂ ਹਨ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।
ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਭਾਜਪਾ ਨੇ 81 ਵਿੱਚੋਂ 72 ਨਗਰ ਪਾਲਿਕਾਵਾਂ ਜਿੱਤੀਆਂ, ਕਾਂਗਰਸ ਨੂੰ ਸਿਰਫ 1 ਮਿਲੀ। ਕਾਂਗਰਸ ਨੂੰ 18 ਮਿਉਂਸੀਪਲਟੀਆਂ ਵਿਚ ਅਜਿਹੀ ਦੁਰਦਸ਼ਾ ਦਾ ਸਾਹਮਣਾ ਕਰਨਾ ਪਿਆ ਕਿ ਉਨ੍ਹਾਂ ਨੂੰ ਇਕ ਵੀ ਸੀਟ ਨਹੀਂ ਮਿਲ ਸਕੀ, 52 ਨਗਰਪਾਲਿਕਾਵਾਂ
ਵਿਚੋਂ 10 ਵਿਚ ਵੀ ਕਾਂਗਰਸ ਜਿਤ ਹਾਸਲ ਨਹੀਂ ਕਰ ਸਕੀ।