Home / North America / ਪੰਜਾਬੀ ਸਿੱਖ ਡਰਾਇਵਰ ਨੂੰ ਸਭ ਤੋਂ ਬਿਹਤਰੀਨ ਕੈਬ ਡਰਾਇਵਰ ਵਜੋਂ ਕੀਤਾ ਗਿਆ ਸਨਮਾਨਿਤ

ਪੰਜਾਬੀ ਸਿੱਖ ਡਰਾਇਵਰ ਨੂੰ ਸਭ ਤੋਂ ਬਿਹਤਰੀਨ ਕੈਬ ਡਰਾਇਵਰ ਵਜੋਂ ਕੀਤਾ ਗਿਆ ਸਨਮਾਨਿਤ

ਕੈਲਗਿਰੀ ‘ਚ ਰਹਿਣ ਵਾਲੇ ਇੱਕ ਪੰਜਾਬੀ ਕੈਬ ਡਰਾਇਵਰ ਨੂੰ ਇੰਟਰਨੈਸ਼ਨਲ ਐਸੋਸੀਏਸਨ ਆਫ ਟ੍ਰਾਂਸਪੋਰਟ ਰੈਗੂਲੇਟਰਜ਼ (ਆਈਏਟੀਆਰ) ਵੱਲੋਂ ਇੰਟਰਨੈਸ਼ਨਲ ਡਰਾਇਵਰ ਆਫ ਦਾ ਈਅਰ ਦਾ ਇਨਾਮ ਦਿੱਤਾ ਗਿਆ ਹੈ।ਜਾਣਕਾਰੀ ਮੁਤਾਬਿਕ ਇਸ ਡਰਾਇਵਰ ਦਾ ਨਾਮ ਜਤਿੰਦਰ ਟਟਲਾ ਹੈ ਅਤੇ ਇਹ ਇਨਾਮ ਉਸ ਨੂੰ ਆਈਏਟੀਆਰ ਦੇ ਪ੍ਰਧਾਨ ਅਤੇ ਲੀਵਰਲੀ ਟ੍ਰਾਂਸਪੋਰਟ ਸਰਵਿਸ ਦੇ ਚੀਫ ਇੰਸਪੈਕਟਰ ਵੱਲੋਂ ਫੇਅਰਮੋਂਟ ਪੈਲਿਸਰ ਨਾਮਕ ਹੋਟਲ ਵਿੱਚ ਦਿੱਤਾ ਗਿਆ ਹੈ।

ਜਤਿੰਦਰ ਨੂੰ ਇਹ ਇਨਾਮ ਇਸ ਲਈ ਮਿਲਿਆ ਹੈ ਕਿਉਂਕਿ ਉਸ ਨੇ ਗ੍ਰਾਹਕਾਂ ਨੂੰ ਸਭ ਤੋਂ ਅਨੋਖੀ ਸਰਵਿਸ ਦਿੱਤੀ ਹੈ। ਦੱਸਣਯੋਗ ਹੈ ਕਿ ਟਟਲਾ ਪਿਛਲੇ 10 ਸਾਲ ਤੋਂ ਕੈਬ ਦੀ ਸਰਵਿਸ ਨਿਭਾ ਰਿਹਾ ਹੈ ਅਤੇ ਚੈਕਰ ਨਾਮ ਦੀ ਕੰਪਨੀ ਵਿੱਚ ਉਹ ਪਿਛਲੇ ਤਿੰਨ ਸਾਲ ਤੋਂ ਕੈਬ ਚਲਾ ਰਿਹਾ ਹੈ। ਚੈਕਰ ਕੰਪਨੀ ਮੁਤਾਬਿਕ ਜਤਿੰਦਰ ਆਪਣੀ ਕੈਬ ਵਿੱਚ ਹਰ ਗ੍ਰਾਹਕਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਪੇਸ਼ ਆਉਂਦਾ ਸੀ ਅਤੇ ਉੱਥੇ ਅਜਿਹੀ ਕੋਈ ਸੜਕ ਨਹੀਂ ਹੈ ਜਿਸ ਬਾਰੇ ਟਟਲਾ ਨਾ ਜਾਣਦਾ ਹੋਵੇ।

ਕੰਪਨੀ ਨੇ ਕਿਹਾ ਕਿ ਟਟਲਾ ਉਨ੍ਹਾਂ ਪ੍ਰਤੀ ਬੜਾ ਹੀ ਸਮਰਪਿਤ ਹੈ ਅਤੇ ਉਹ ਆਪਣੇ ਗ੍ਰਾਹਕਾਂ ਨਾਲ ਵੀ ਉਸੇ ਤਰ੍ਹਾਂ ਪੇਸ਼ ਆਉਂਦਾ ਹੈ ਜਿਵੇਂ ਅਸੀਂ ਘਰ ਵਿੱਚ ਰਹਿੰਦੇ ਹਾਂ ਅਤੇ ਇਹ ਜਦੋਂ ਆਪਣੇ ਕਿਸੇ ਗ੍ਰਾਹਕ ਨੂੰ ਛੱਡਣ ਜਾਂਦਾ ਹੈ ਤਾਂ ਉਸ ਦਾ ਬੇਸ਼ੱਕ ਵਧੀਆ ਦਿਨ ਹੋਵੇ ਭਾਵੇਂ ਉਦਾਸੀ ਹੋਵੇ ਜਤਿੰਦਰ ਸਾਰਿਆਂ ਨੂੰ ਖੁਸ਼ੀ ਖੁਸ਼ੀ ਉਨ੍ਹਾਂ ਦੀ ਮੰਜਿਲ ਤੱਕ ਪਹੁੰਚਾਉਂਦਾ ਹੈ।

Check Also

ਇੰਗਲੈਂਡ ’ਚ ਸਿੱਖ ਵਕੀਲ ਨੂੰ ਕ੍ਰਿਪਾਨ ਸਣੇ ਅਦਾਲਤ ’ਚ ਜਾਣ ਤੋਂ ਰੋਕਣ ‘ਤੇ ਬੀਬੀ ਜਗੀਰ ਕੌਰ ਵੱਲੋਂ ਨਿੰਦਾ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਇੰਗਲੈਂਡ ’ਚ ਅੰਮ੍ਰਿਤਧਾਰੀ ਵਕੀਲ …

Leave a Reply

Your email address will not be published. Required fields are marked *